Kharar accident news: ਹਾਦਸੇ ਦੌਰਾਨ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਉੱਥੇ ਹੀ ਬਾਈਕ ਵੀ ਕਾਰ ਨਾਲ ਟਕਰਾ ਕੇ ਕਰੀਬ 50 ਮੀਟਰ ਤੱਕ ਘਸੀਟ ਗਈ, ਜਦਕਿ ਪਿਉ-ਪੁੱਤਰ ਹਵਾ 'ਚ ਉਛਲ ਕੇ ਕਾਰ ਦੇ ਬੋਨਟ ਅਤੇ ਅਗਲੇ ਸ਼ੀਸ਼ੇ 'ਤੇ ਜਾ ਡਿੱਗੇ।
Trending Photos
Punjab Road accident news: ਪੰਜਾਬ ਵਿੱਚ ਸੜਕ ਹਾਦਸੇ ਲਗਾਤਰ ਵੱਧ ਰਹੇ ਹਨ। ਇਸ ਵਿਚਾਲੇ ਖਰੜ ਤੋਂ ਬੇਹੱਦ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਜਿਸ ਦੇ ਤਹਿਤ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਬੇਟੇ ਅਤੇ ਪੁੱਤਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਪਿਉ-ਪੁੱਤਰ ਦੋਵੇਂ ਕਾਰ ਦੇ ਬੋਨਟ ਅਤੇ ਵਿੰਡਸ਼ੀਲਡ ’ਤੇ ਡਿੱਗ ਪਏ। ਉਨ੍ਹਾਂ ਦੋਵਾਂ ਨੂੰ ਇਸ ਹਾਦਸੇ ਵਿਚ ਗੰਭੀਰ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਦੇ ਮੁਤਾਬਕ ਸਕੂਲ ਬੱਸ ਵਿੱਚੋਂ ਉਤਰੇ ਪੁੱਤਰ ਨੂੰ ਘਰ ਲੈ ਕੇ ਜਾ ਰਹੇ ਬਾਈਕ ਸਵਾਰ ਪਿਓ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਪਿਉ-ਪੁੱਤਰ ਹਵਾ ਵਿੱਚ ਛਾਲ ਮਾਰ ਕੇ ਕਾਰ ਦੇ ਬੋਨਟ ਅਤੇ ਵਿੰਡਸ਼ੀਲਡ ’ਤੇ ਡਿੱਗ ਪਏ। ਉਨ੍ਹਾਂ ਦੀ ਲੱਤ ਗੰਭੀਰ ਜ਼ਖ਼ਮੀ ਹੋ ਗਈ ਪਰ ਉਨ੍ਹਾਂ ਦੀ ਜਾਨ ਬਚ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਹ ਮਾਮਲਾ ਖਰੜ-ਲਾਂਡਰਾ ਹਾਈਵੇਅ 'ਤੇ ਕਾਸਾ ਹੋਮਜ਼ ਨੇੜੇ (Kharar accident news) ਵਾਪਰਿਆ ਹੈ ਜਿਥੇ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਪਿਓ-ਪੁੱਤ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਉੱਥੇ ਹੀ ਬਾਈਕ ਵੀ ਕਾਰ ਨਾਲ ਟਕਰਾ ਕੇ ਕਰੀਬ 50 ਮੀਟਰ ਤੱਕ ਘਸੀਟ ਗਈ, ਜਦਕਿ ਪਿਉ-ਪੁੱਤਰ ਹਵਾ 'ਚ ਉਛਲ ਕੇ ਕਾਰ ਦੇ ਬੋਨਟ ਅਤੇ ਅਗਲੇ ਸ਼ੀਸ਼ੇ 'ਤੇ ਜਾ ਡਿੱਗੇ। ਇਹ ਦਰਦਨਾਕ ਹਾਦਸਾ ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ।
ਇਹ ਵੀ ਪੜ੍ਹੋ: Union Budget 2023: CM ਭਗਵੰਤ ਮਾਨ ਭੜਕੇ, ਕਿਹਾ-ਪਹਿਲਾਂ ਗਣਤੰਤਰ ਦਿਵਸ ਤੇ ਹੁਣ ਬਜਟ 'ਚੋਂ ਪੰਜਾਬ ਗਾਇਬ
ਜ਼ਖ਼ਮੀਆਂ ਦੀ ਪਛਾਣ ਐਸਬੀਪੀ ਸਿਟੀ ਆਫ਼ ਡਰੀਮਜ਼ ਸੁਸਾਇਟੀ (Kharar accident news) ਸੈਕਟਰ-116 ਦੇ ਵਸਨੀਕ ਰਮਨਦੀਪ ਸਿੰਘ ਅਤੇ ਉਸ ਦੇ 9 ਸਾਲਾ ਪੁੱਤਰ ਅਨਹਦ ਸਿੰਘ ਵਜੋਂ ਹੋਈ ਹੈ। ਅਨਹਦ ਮਾਨਵ ਮੰਗਲ ਸਕੂਲ (ਜੂਨੀਅਰ), ਸੈਕਟਰ 91 ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਹੈ।