Mohali Kumbra Case: ਡੀਐਸਪੀ ਹਰਸਿਮਰਨ ਮੁਹਾਲੀ ਦੇ ਪਿੰਡ ਕੁੰਬੜਾ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।
Trending Photos
Mohali Kumbra Case: ਮੁਹਾਲੀ ਦੇ ਪਿੰਡ ਕੁੰਬੜਾ ਕਤਲ ਕਾਂਡ ਵਿੱਚ ਦੂਸਰੇ ਨੌਜਵਾਨ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਪਿੰਡ ਵਿੱਚ ਮਾਤਮ ਦਾ ਮਾਹੌਲ ਪਸਰਿਆ ਹੋਇਆ ਹੈ। ਮ੍ਰਿਤਕ ਦੇ ਪਰਿਵਾਰ ਨੂੰ ਮੌਕੇ ਤੇ ਐਸਡੀਐਮ ਮੋਹਾਲੀ ਦਮਨ ਦੀਪ ਕੌਰ ਵੱਲੋਂ ਮਾਲੀ ਸਹਾਇਤਾ ਵਜੋਂ ਰੈਡ ਕਰੋਸ ਸੁਸਾਇਟੀ ਵੱਲੋਂ 2 ਲੱਖ ਰੁਪਏ ਦੀ ਮਾਲੀ ਮਦਦ ਦਾ ਚੈੱਕ ਸੌਂਪਿਆ ਗਿਆ। ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਮੌਕੇ ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ।
13 ਨਵੰਬਰ ਦੀ ਸ਼ਾਮ ਨੂੰ ਮੋਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲਾ ਦੇ ਵਿੱਚ ਜਿੱਥੇ ਦਮਨ ਕੁਮਾਰ ਵਿਅਕਤੀ ਨਾਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਉੱਥੇ ਹੀ ਕੱਲ੍ਹ ਰਾਤ ਦਿਲਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਇਸ ਸਮੇਂ ਸਹਿਮ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਪੀੜਿਤ ਪਰਿਵਾਰਾਂ ਨੂੰ ਮੁਆਵਜਾ ਅਨੁਸਾਰ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।
ਜਿੱਥੇ ਪਿੰਡ ਦੇ ਵਿੱਚ ਇਸ ਸਮੇਂ ਸਹਿਮ ਦਾ ਮਾਹੌਲ ਹੈ ਉੱਥੇ ਹੀ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਪਿੰਡ ਕੁੰਬੜਾ ਦੇ ਆਸੇ ਪਾਸੇ ਸਖਤ ਸੁਰੱਖਿਆ ਪੈਰਾ ਲਗਾਇਆ ਗਿਆ ਹੈ। ਹਾਲਾਂਕਿ ਦਿਲਪ੍ਰੀਤ ਸਿੰਘ ਦਾ ਅੱਜ ਪੋਸਟਮਾਰਟਮ ਹੋਏਗਾ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਤੈਅ ਕਰੇਗਾ ਕਿ ਕਦੋਂ ਅੰਤਿਮ ਸਸਕਾਰ ਕਰਨਾ ਹੈ।
ਇਹ ਵੀ ਪੜ੍ਹੋ: Mohali News: ਕੁੰਬੜਾ ਕਤਲ ਕਾਂਡ ਵਿੱਚ ਜ਼ਖਮੀ ਦੂਸਰੇ ਨੌਜਵਾਨ ਨੇ ਤੋੜਿਆ ਦਮ, ਪੁਲਿਸ ਨੇ ਕੁੰਬੜਾ ਵਿੱਚ ਵਧਾਈ ਸਖਤੀ
ਅਜਿਹੇ 'ਚ ਪਿੰਡ 'ਚ ਮਾਹੌਲ ਗਰਮ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਲਰਟ ਮੋਡ 'ਤੇ ਹੈ। ਸਾਵਧਾਨੀ ਦੇ ਤੌਰ 'ਤੇ ਪੁਲਿਸ ਕੁੰਭੜਾ ਅਤੇ ਏਅਰਪੋਰਟ ਰੋਡ 'ਤੇ ਨਜ਼ਰ ਰੱਖ ਰਹੀ ਹੈ। 250 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਨੀਅਰ ਪੁਲੀਸ ਅਧਿਕਾਰੀ ਵੀ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਾਰਾ ਝਗੜਾ ਸਾਈਕਲ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਪਾਰਕਿੰਗ ਨੂੰ ਲੈ ਕੇ ਆਕਾਸ਼ ਦਮਨ ਨਾਲ ਝਗੜਾ ਹੋ ਗਿਆ। ਆਕਾਸ਼ ਨੇ ਉਸ ਨਾਲ ਬਦਸਲੂਕੀ ਕੀਤੀ। ਜਿਸ 'ਤੇ ਦਮਨ ਅਤੇ ਦਿਲਪ੍ਰੀਤ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਕੁਝ ਸਮੇਂ ਬਾਅਦ ਆਕਾਸ਼ ਆਪਣੇ ਦੋਸਤਾਂ ਨਾਲ ਆ ਗਿਆ। ਉਨ੍ਹਾਂ ਨੇ ਦਮਨ ਅਤੇ ਦਿਲਪ੍ਰੀਤ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ।