Sharad Yadav Death news: ਸ਼ਰਦ ਯਾਦਵ ਦੇ ਦਿਹਾਂਤ 'ਤੇ ਭਾਵੁਕ ਹੋਏ ਲਾਲੂ ਪ੍ਰਸਾਦ ਯਾਦਵ
Advertisement
Article Detail0/zeephh/zeephh1526454

Sharad Yadav Death news: ਸ਼ਰਦ ਯਾਦਵ ਦੇ ਦਿਹਾਂਤ 'ਤੇ ਭਾਵੁਕ ਹੋਏ ਲਾਲੂ ਪ੍ਰਸਾਦ ਯਾਦਵ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਗਜ ਸ਼ਰਦ ਯਾਦਵ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। 

Sharad Yadav Death news: ਸ਼ਰਦ ਯਾਦਵ ਦੇ ਦਿਹਾਂਤ 'ਤੇ ਭਾਵੁਕ ਹੋਏ ਲਾਲੂ ਪ੍ਰਸਾਦ ਯਾਦਵ

Sharad Yadav Death news: ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਦਾ 75 ਸਾਲ ਦੀ ਉਮਰ ਵਿੱਚ ਵੀਰਵਾਰ ਨੂੰ ਦਿਹਾਂਤ ਹੋ ਗਿਆ। ਇਸਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਸੁਭਾਸ਼ਿਨੀ ਸ਼ਰਦ ਯਾਦਵ ਨੇ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਦਿੱਤੀ। ਇਸ ਦੌਰਾਨ ਸ਼ਰਦ ਯਾਦਵ ਦੇ ਦਿਹਾਂਤ 'ਤੇ ਲਾਲੂ ਪ੍ਰਸਾਦ ਯਾਦਵ ਭਾਵੁਕ ਹੋ ਗਏ (Lalu Prasad Yadav on Sharad Yadav's death news)।  

ਲਾਲੂ ਪ੍ਰਸਾਦ ਯਾਦਵ ਨੇ ਸ਼ਰਦ ਯਾਦਵ ਨੂੰ ਵੱਡਾ ਭਰਾ ਦੱਸਦੇ ਹੋਏ ਮਰਹੂਮ ਨੇਤਾ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕੀਤਾ। ਲਾਲੂ ਯਾਦਵ ਨੇ ਕਿਹਾ ਕਿ "ਕਈ ਮੌਕਿਆਂ 'ਤੇ ਸ਼ਰਦ ਯਾਦਵ ਅਤੇ ਮੈਂ ਇੱਕ ਦੂਜੇ ਨਾਲ ਲੜੇ ਪਰ ਸਾਡੀ ਅਸਹਿਮਤੀ ਨੇ ਕਦੇ ਵੀ ਦੂਰੀਆਂ ਨਹੀਂ ਵੱਧਣ ਦਿੱਤੀ। 

Lalu Prasad Yadav ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਰਹੂਮ ਮੁਲਾਇਮ ਸਿੰਘ ਯਾਦਵ, ਨਿਤੀਸ਼ ਕੁਮਾਰ ਅਤੇ Sharad Yadav ਨਾਲ ਰਾਮ ਮਨੋਹਰ ਲੋਹੀਆ ਅਤੇ ਕਰਪੂਰੀ ਠਾਕੁਰ ਤੋਂ ਸਮਾਜਵਾਦ ਦੀ ਰਾਜਨੀਤੀ ਸਿੱਖੀ। 

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਗਜ ਸ਼ਰਦ ਯਾਦਵ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। PM ਮੋਦੀ ਨੇ ਟਵਿੱਟਰ 'ਚ ਲਿਖਿਆ ਕਿ, "ਸ਼੍ਰੀ ਸ਼ਰਦ ਯਾਦਵ ਜੀ ਦੇ ਦਿਹਾਂਤ ਤੋਂ ਦੁਖੀ ਹਾਂ। ਜਨਤਕ ਜੀਵਨ ਵਿੱਚ ਉਨ੍ਹਾਂ ਨੇ ਸੰਸਦ ਅਤੇ ਮੰਤਰੀ ਦੇ ਰੂਪ ਵਿੱਚ ਇੱਕ ਵੱਖਰੀ ਪਛਾਣ ਬਣਾਈ ਸੀ। ਉਹ ਰਾਮ ਮਨੋਹਰ ਲੋਹੀਆ ਦੇ ਆਦਰਸ਼ਾਂ ਤੋਂ ਬਹੁਤ ਪ੍ਰੇਰਿਤ ਸਨ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਹਮਦਰਦੀ ਹੈ। ਓਮ ਸ਼ਾਂਤੀ।"

ਇਹ ਵੀ ਪੜ੍ਹੋ: Rahul Gandhi in Punjab: ਪੰਜਾਬ ’ਚ ਭਾਰਤ ਜੋੜੋ ਯਾਤਰਾ ਦਾ ਅੱਜ ਦੂਜਾ ਦਿਨ, ਰਾਹੁਲ ਗਾਂਧੀ ਨੇ ਨਹੀਂ ਸਜਾਈ ਦਸਤਾਰ

ਦੱਸ ਦਈਏ ਕਿ ਸ਼ਰਦ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਉਨ੍ਹਾਂ ਦੀ ਪਾਰਟੀ ਲੋਕਤਾਂਤਰਿਕ ਜਨਤਾ ਦਲ ਮਾਰਚ 2020 ਵਿੱਚ ਲਾਲੂ ਯਾਦਵ ਦੀ ਪਾਰਟੀ ਆਰਜੇਡੀ ਵਿੱਚ ਵਿਲੀਨ ਹੋ ਗਈ ਸੀ। ਦੱਸਣਯੋਗ ਹੈ ਕਿ ਸ਼ਰਦ ਯਾਦਵ ਵੱਖ-ਵੱਖ ਸਰਕਾਰਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਬੰਦੂਕ ਦੀ ਨੋਕ 'ਤੇ ਬੈਂਕ 'ਚ 9 ਲੱਖ ਦੀ ਲੁੱਟ, ਘਟਨਾ CCTV 'ਚ ਕੈਦ

(For more news apart from Sharad Yadav's death, stay tuned to Zee PHH for more updates)

Trending news