Protests in Chandigarh University: ਚੰਡੀਗੜ੍ਹ ਨੇੜੇ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਹੰਗਾਮਾ, ਵਿਦਿਆਰਥਣਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਕੋਸ਼ਿਸ਼
Advertisement
Article Detail0/zeephh/zeephh1356333

Protests in Chandigarh University: ਚੰਡੀਗੜ੍ਹ ਨੇੜੇ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਹੰਗਾਮਾ, ਵਿਦਿਆਰਥਣਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਕੋਸ਼ਿਸ਼

Protests in Chandigarh University: ਚੰਡੀਗੜ੍ਹ ਨਜ਼ਦੀਕ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਗਿਆ।  ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਹੋਸਟਲ ਦੀ ਇੱਕ ਲੜਕੀ ਵੱਲੋਂ ਨਾਲ ਦੀਆਂ ਵਿਦਿਆਰਥਣਾਂ ਦੀ ਇਤਰਾਜਯੋਗ ਵੀਡਿਓ ਬਣਾ ਕੇ ਵਾਈਰਲ ਕੀਤੀ ਗਈ ਹੈ। ਜਿਸ ਦੇ ਚਲਦਿਆਂ ਕੁਝ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

 

Protests in Chandigarh University: ਚੰਡੀਗੜ੍ਹ ਨੇੜੇ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਹੰਗਾਮਾ,  ਵਿਦਿਆਰਥਣਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਕੋਸ਼ਿਸ਼

ਚੰਡੀਗੜ੍ਹ- ਚੰਡੀਗੜ੍ਹ ਨਜ਼ਦੀਕ ਸਥਿਤ ਨਿੱਜੀ ਯੂਨਵਰਸਿਟੀ ਵਿੱਚ ਇਕੋ ਰਾਤ ਕੁਝ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਦੇਰ ਰਾਤ ਤੱਕ ਬਾਕੀ ਵਿਦਿਆਰਥੀਆਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਦੇਰ ਰਾਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋਏ ਤੇ ਨਾਅਰੇਬਾਜ਼ੀ ਕੀਤੀ ਗਈ ਤੇ ਪ੍ਰਦਰਸ਼ਨ ਕੀਤਾ ਗਿਆ। ਹਾਲਾਤ ਬੇਕੂਬ ਹੁੰਦੇ ਵੇਖ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੁਲਿਸ ਬੁਲਾਈ ਗਈ।

ਕੀ ਹੈ ਮਾਮਲਾ

ਦੱਸਦੇਈਏ ਕਿ ਜਾਣਕਾਰੀ ਮੁਤਾਬਿਕ ਕੁਝ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਕੈਂਪਸ ਦੀ ਹੀ ਇੱਕ ਲੜਕੀ ਨੇ ਸਾਥੀ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਵਾਈਰਲ ਕੀਤੀ ਹੈ। ਲੜਕੀਆਂ ਦਾ ਇਲਜ਼ਾਮ ਸੀ ਹੋਸਟਲ ਦੀ ਹੀ ਇੱਕ ਵਿਦਿਆਰਥਣ ਵੱਲੋਂ ਬਾਕੀ ਵਿਦਿਆਰਥਣਾਂ ਦੀਆਂ ਨਹਾਉਂਦੇ ਹੋਏ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਵਾਈਰਲ ਵੀਡਿਓ ਵਾਲੀਆਂ ਲੜਕੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਲੜਕੀਆਂ ਦਾ ਇਹ ਵੀ ਇਲਜ਼ਾਮ ਸੀ ਕਿ ਇਸ ਬਾਰੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਦੂਜੇ ਪਾਸੇ ਜਿਸ ਲੜਕੀ ਉੱਪਰ ਇਲਜ਼ਾਮ ਲਗਾਏ ਗਏ ਹਨ ਉਸ ਵੱਲੋਂ ਵੀ ਆਪਣਾ ਗੁਣਾਹ ਕਬੂਲਿਆ ਗਿਆ ਹੈ। ਪੁੱਛਗਿਛ ਦੌਰਾਨ ਲੜਕੀ ਵੱਲੋਂ ਦੱਸਿਆ ਗਿਆ ਕਿ ਉਹ ਵੀਡਿਓ ਬਣਾ ਕੇ ਸ਼ਿਮਲਾ ਬੈਠੇ ਆਪਣੇ ਸਾਥੀ ਨੂੰ ਭੇਜਦੀ ਸੀ ਜਿਸ ਤੋਂ ਬਾਅਦ ਉਹ ਉਸ ਨੂੰ ਇੰਟਰਨੈੱਟ 'ਤੇ ਵਾਈਰਲ ਕਰ ਦਿੰਦਾ ਸੀ। ਪੁਲਿਸ ਵੱਲੋਂ ਦੋਸ਼ੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸ਼ਿਮਲਾ ਬੈਠੇ ਦੂਸਰੇ ਦੋਸ਼ੀ ਦੀ ਭਾਲ ਜਾਰੀ ਹੈ। 

WATCH LIVE TV

 

Trending news