ਜਿਸ ਜਗ੍ਹਾ ਬੰਬ ਮਿਲਿਆ ਹੈ ਉਸ ਥਾਂ ਤੋਂ ਕੁਝ ਦੂਰੀ ’ਤੇ ਹੈਲੀ ਪੈਡ (Halipad)ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਉਡਾਣ ਭਰਦਾ ਹੈ।
Trending Photos
Bomb Shell found in Chandigarh: ਚੰਡੀਗੜ੍ਹ ਦੇ ਨੇੜੇ ਪੈਂਦੇ ਪਿੰਡ ਨਵਾਂ ਗਾਂਓ ਦੇ ਰਜਿੰਦਰਾ ਪਾਰਕ ’ਚ ਜ਼ਿੰਦਾ ਬੰਬ ਸ਼ੈਲ ਮਿਲਿਆ ਹੈ। ਜਿਸ ਜਗ੍ਹਾ ਬੰਬ ਮਿਲਿਆ ਹੈ ਉਸ ਥਾਂ ਤੋਂ ਕੁਝ ਦੂਰੀ ’ਤੇ ਹੈਲੀ ਪੈਡ (Halipad)ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਉਡਾਣ ਭਰਦਾ ਹੈ।
ਬੰਬ ਮਿਲਣ ਤੋਂ ਸੂਚਨਾ ਮਿਲਦੇ ਹੀ ਚਾਰੋਂ ਪਾਸੇ ਖਲਬਲੀ ਮਚ ਗਈ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ, ਬੰਬ ਸਕੁਆਇਡ (Bomb Squad) ਅਤੇ ਡਾਗ ਸਕੁਆਈਡ (Sniffer Dogs) ਨੂੰ ਬੁਲਾਇਆ ਗਿਆ।
ਜਾਣੋ, ਚੰਡੀਗੜ੍ਹ ’ਚ CM ਪੰਜਾਬ ਰਿਹਾਇਸ਼ ਨੇੜੇ ਬੰਬ ਮਿਲਣ ਬਾਰੇ ਪੂਰੀ ਖ਼ਬਰ
ਉੱਥੇ ਹੀ ਚੰਡੀਮੰਦਿਰ ’ਚ ਮੌਜੂਦ ਫ਼ੌਜ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਫ਼ੌਜ ਦੀਆਂ ਬੰਬ ਡਿਫ਼ਿਊਜ਼ ਕਰਨ ਵਾਲੀਆਂ ਟੀਮਾਂ ਪਹੁੰਚਣ ਵਾਲੀਆਂ ਹਨ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਬੰਬ ਕਾਫ਼ੀ ਪੁਰਾਣਾ ਹੈ ਜਾਂ ਕਿਸੇ ਸਾਜਿਸ਼ ਤਹਿਤ ਰੱਖਿਆ ਗਿਆ ਹੈ। ਉੱਥੇ ਹੀ ਫ਼ੌਜ ਦੀ ਜਾਂਚ ’ਚ ਪਤਾ ਲੱਗ ਸਕੇਗਾ ਕਿ ਇਹ ਸ਼ੈਲ ਕਿੰਨਾ ਪੁਰਾਣਾ ਹੈ ਅਤੇ ਕਦੋਂ ਰੱਖਿਆ ਗਿਆ ਹੈ।
ਜਿਵੇਂ ਕਿ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਖ਼ਬਰਾਂ ਰੋਜ਼ ਸਾਹਮਣੇ ਆਉਂਦੀਆਂ ਹਨ, ਇਸ ਦੇ ਚੱਲਦਿਆਂ ਪ੍ਰਸ਼ਾਸਨ ਦੇ ਸੁਰਖਿਆਂ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦੇਣ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ, ਵੀਡੀਓ ’ਚ ਵਿਖਾਈ ਪਿਸਤੌਲ ਵੀ ਨਿਕਲੀ Toy Gun!