PM Modi Rally in Punjab: PM ਮੋਦੀ ਦਾ ਪੰਜਾਬ ਦੌਰੇ ਦਾ ਦੂਜਾ ਦਿਨ, ਗੁਰਦਾਸਪੁਰ ਅਤੇ ਜਲੰਧਰ 'ਚ ਕਰਨਗੇ ਚੋਣ ਰੈਲੀ
Advertisement
Article Detail0/zeephh/zeephh2261025

PM Modi Rally in Punjab: PM ਮੋਦੀ ਦਾ ਪੰਜਾਬ ਦੌਰੇ ਦਾ ਦੂਜਾ ਦਿਨ, ਗੁਰਦਾਸਪੁਰ ਅਤੇ ਜਲੰਧਰ 'ਚ ਕਰਨਗੇ ਚੋਣ ਰੈਲੀ

PM Modi Rally in Punjab: ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੇ ਪੋਲੋ ਗਰਾਊਂਡ 'ਚ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ। ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਆਪਣੀ ਪਹਿਲੀ ਰੈਲੀ ਵਿੱਚ, ਮੋਦੀ ਨੇ ਕਈ ਭਾਵਨਾਤਮਕ ਮੁੱਦਿਆਂ ਨੂੰ ਛੂਹਿਆ।

 

PM Modi Rally in Punjab: PM ਮੋਦੀ ਦਾ ਪੰਜਾਬ ਦੌਰੇ ਦਾ ਦੂਜਾ ਦਿਨ, ਗੁਰਦਾਸਪੁਰ ਅਤੇ ਜਲੰਧਰ 'ਚ ਕਰਨਗੇ ਚੋਣ ਰੈਲੀ

PM Modi Rally in Punjab: ਲੋਕ ਸਭਾ ਚੋਣਾਂ ਦੇ ਤਹਿਤ ਪੰਜ ਗੇੜਾਂ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਛੇਵੇਂ ਪੜਾਅ 'ਤੇ ਟਿਕੀਆਂ ਹੋਈਆਂ ਹਨ, ਜਿਸ ਤਹਿਤ ਭਲਕੇ ਛੇਵੇਂ ਪੜਾਅ ਦੀਆਂ ਚੋਣਾਂ ਹੋਣੀਆਂ ਹਨ। ਇਸੇ ਲੜੀ ਤਹਿਤ ਭਲਕੇ (25 ਮਈ) ਨੂੰ ਛੇਵੇਂ ਪੜਾਅ ਦੀਆਂ ਵੋਟਾਂ ਪੈਣੀਆਂ ਹਨ ਅਤੇ ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਣੀ ਹੈ। ਇਸ ਤੋਂ ਬਾਅਦ 4 ਜੂਨ ਨੂੰ ਸਾਰੇ ਗੇੜਾਂ ਦੇ ਨਤੀਜੇ ਐਲਾਨੇ ਜਾਣਗੇ। 

ਇਸ ਦੌਰਾਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਆਪਣੇ ਦੋ ਦਿਨਾਂ ਚੋਣ ਦੌਰੇ ਦੇ ਤਹਿਤ ਗੁਰਦਾਸਪੁਰ ਅਤੇ ਜਲੰਧਰ ਵਿੱਚ ਰੈਲੀਆਂ ਕਰਨਗੇ। ਬੀਤੇ ਦਿਨੀ PM ਨਰਿੰਦਰ ਮੋਦੀ ਨੇ ਪਟਿਆਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ। 

ਇਹ ਵੀ ਪੜ੍ਹੋ: Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ 'ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ 'ਆਦਰਸ਼'

ਦਰਅਸਲ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦਾ ਵਿਰੋਧ ਕਰਨ ਦੀ ਧਮਕੀ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ। ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ।

ਲੋਕ ਸਭਾ ਚੋਣ: ਪ੍ਰਧਾਨ ਮੰਤਰੀ ਮੋਦੀ ਦਾ ਚੋਣ ਪ੍ਰੋਗਰਾਮ
1. ਸ਼ਿਮਲਾ ਵਿੱਚ ਸਵੇਰੇ 11 ਤੋਂ 11.40 ਤੱਕ ਰੈਲੀ।
2. ਦੁਪਹਿਰ 1.15 ਤੋਂ 1.55 ਵਜੇ ਤੱਕ ਮੰਡੀ ਵਿੱਚ ਜਨਤਕ ਮੀਟਿੰਗ।
3. 3.30 ਤੋਂ 4.10 ਵਜੇ ਤੱਕ ਗੁਰਦਾਸਪੁਰ 'ਚ ਰੈਲੀ।
4. ਜਲੰਧਰ ਵਿੱਚ ਸ਼ਾਮ 5.30 ਤੋਂ 6.10 ਵਜੇ ਤੱਕ ਪਬਲਿਕ ਮੀਟਿੰਗ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਭਾਜਪਾ ਨੇ ਇਸ ਸੀਟ ਤੋਂ ਅਭਿਨੇਤਰੀ ਕੰਗਨਾ ਰਣੌਤ ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਨੂੰ ਟਿਕਟ ਦਿੱਤੀ ਹੈ। ਮੰਡੀ 'ਚ ਰੌਲੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਿਰਮੌਰ ਜ਼ਿਲੇ ਦੇ ਨਾਹਨ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ, ਜੋ ਸ਼ਿਮਲਾ ਸੰਸਦੀ ਹਲਕੇ ਦਾ ਹਿੱਸਾ ਹੈ। ਇੱਥੋਂ ਭਾਜਪਾ ਨੇ ਸੁਰੇਸ਼ ਕਸ਼ਯਪ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਅੱਜ ਪੰਜਾਬ ਦੇ ਗੁਰਦਾਸਪੁਰ ਅਤੇ ਜਲੰਧਰ ਵਿੱਚ ਵੀ ਚੋਣ ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਅਮਿਤ ਸ਼ਾਹ ਅੱਜ ਬਿਹਾਰ ਦੇ ਅਰਾਹ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। 

Trending news