Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ 'ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ 'ਆਦਰਸ਼'
Advertisement
Article Detail0/zeephh/zeephh2261007

Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ 'ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ 'ਆਦਰਸ਼'

 Revolutionary Kartar Singh Sarabha: ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਮੁਸਕਰਾ ਕੇ ਫਾਂਸੀ ਨੂੰ ਚੁੰਮਿਆ। ਕਰਤਾਰ ਸਿੰਘ ਪੰਜਾਬ ਦਾ ਅਜਿਹਾ ਹੀ ਇੱਕ ਸ਼ੇਰ ਸੀ।

Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ 'ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ 'ਆਦਰਸ਼'

Kartar Singh Sarabha Birth anniversary: ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਖੁਸ਼ੀ ਨਾਲ ਮੌਤ ਨੂੰ ਗਲੇ ਲਗਾਇਆ। ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਹੀ ਇੱਕ ਸ਼ੇਰ ਸੀ। ਉਨ੍ਹਾਂ ਦਾ ਜਨਮ ਲੁਧਿਆਣਾ (ਪੰਜਾਬ) ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। 

ਬਚਪਨ ਵਿੱਚ ਹੀ ਆਪਣੇ ਪਿਤਾ ਦੀ ਮੌਤ ਹੋ ਜਾਣ ਕਾਰਨ ਕਰਤਾਰ ਸਿੰਘ ਅਤੇ ਉਸਦੀ ਛੋਟੀ ਭੈਣ ਧੰਨਾ ਕੌਰ ਦਾ ਪਾਲਣ ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ।

'ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝਲੀਆਂ ਨੇ’।''

ਇਹ ਵੀ ਪੜ੍ਹੋ: Punjab Weather Update: ਅੱਤ ਦੀ ਗਰਮੀ ਦੀ ਲਪੇਟ 'ਚ ਪੰਜਾਬ, ਲੋਕਾਂ ਦੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

10ਵੀਂ ਜਮਾਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਅਤੇ ਉਹ ਸਾਢੇ 15 ਸਾਲ ਦੀ ਉਮਰ ਵਿਚ ਅਮਰੀਕਾ ਪਹੁੰਚ ਗਿਆ। ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨਾਲ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਣ ਲੱਗੀ।

15 ਜੁਲਾਈ 1913 ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤੋਖ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਾਦਰ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਕੈਲੀਫੋਰਨੀਆ ਵਿੱਚ ਆਜ਼ਾਦੀ ਲਈ ਗਦਰ ਪਾਰਟੀ ਬਣਾਈ ਗਈ ਸੀ। ਉਸ ਵੇਲੇ ਉਨ੍ਹਾਂ ਦੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਕਰਤਾਰ ਸਿੰਘ ਸਰਾਭਾ ਵੀ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ। ਉਹ ਸੋਹਣ ਸਿੰਘ ਭਕਨਾ ਤੋਂ ਬਹੁਤ ਪ੍ਰੇਰਿਤ ਸਨ, ਜਿਨ੍ਹਾਂ ਭਾਰਤ ਉਹ ਕਰਤਾਰ ਸਿੰਘ ਨੂੰ ‘ਬਾਬਾ ਗਰਨਾਲ’ ਆਖਦੇ ਸਨ।

‘ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ। ਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾ ’ਚ ਵੀ ਕਰਤਾਰ ਸਿੰਘ ਦੇ ਨਿਭਾਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਕੋਈ ਲਹਿਰ ਚਲਦੀ ਹੈ ਤਾਂ ਉਸ ਦੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਲਈ ਕੋਈ ‘ਨੈੱਟਵਰਕ’ ਜ਼ਰੂਰ ਸਥਾਪਤ ਕਰਨਾ ਪੈਂਦਾ ਹੈ, ਜੋ ਕਿ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਸਿਰੇ ਚੜ੍ਹ ਚੁੱਕਾ ਸੀ।

 

Trending news