Lok Sabha Elections 2024: ਅੱਜ ਪਟਿਆਲਾ 'ਚ ਰੋਡਸ਼ੋਅ ਕਰਨਗੇ CM ਭਗਵੰਤ ਮਾਨ
Advertisement
Article Detail0/zeephh/zeephh2232359

Lok Sabha Elections 2024: ਅੱਜ ਪਟਿਆਲਾ 'ਚ ਰੋਡਸ਼ੋਅ ਕਰਨਗੇ CM ਭਗਵੰਤ ਮਾਨ

Punjab Lok Sabha Elections 2024:  ਅੱਜ ਪਟਿਆਲਾ 'ਚ ਪੰਜਾਬ ਦੇ CM ਭਗਵੰਤ ਮਾਨ ਰੋਡਸ਼ੋਅ ਕਰਨਗੇ।  ਦਰਅਸ਼ਲ ਹਰ ਰੋਜ਼ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਅਤੇ ਚੋਣਾ ਵੀ ਨੇੜਾ ਈ ਰਹੀਆਂ ਹਨ। ਇਸ ਲਈ ਪਾਰਟੀਆਂ ਚੋਣ ਮੈਦਾਨ ਵਿੱਚ ਲਗਾਤਾਰ ਡਟੀਆਂ ਹਨ।

 

Lok Sabha Elections 2024: ਅੱਜ ਪਟਿਆਲਾ 'ਚ ਰੋਡਸ਼ੋਅ ਕਰਨਗੇ CM ਭਗਵੰਤ ਮਾਨ

CM Bhagwant Mann Roadshow Today at Patiala : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕ ਸਭਾਂ ਚੋਣਾ ਨੂੰ ਲੈ ਕੇ ਵੱਖ- ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਦਰਮਿਆਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ ਪਟਿਆਲਾ 'ਚ ਰੋਡਸ਼ੋਅ ਕਰਨਗੇ।  ਉਹ ਪਾਰਟੀ ਉਮੀਦਵਾਰ ਡਾ. ਬਲਬੀਰ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।

ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਆਵਾਜਾਈ ਦੇ ਰੂਟ ਮੋੜ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ: Anandpur Sahib Loksabha seat: CM ਮਾਨ ਅੱਜ ਰੋਪੜ 'ਚ ਕਰਨਗੇ ਰੋਡ ਸ਼ੋਅ, ਮਾਲਵਿੰਦਰ ਕੰਗ ਦੇ ਹੱਕ 'ਚ ਕਰਨਗੇ ਪ੍ਰਚਾਰ

ਗੌਰਤਲਬ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਗਵਾੜਾ 'ਚ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਚੋਣ ਪ੍ਰਚਾਰ ਲਈ ਮੈਗਾ ਰੋਡ ਸ਼ੋਅ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਜੀ.ਪੀ. ਲਈ ਚੋਣ ਪ੍ਰਚਾਰ ਕੀਤਾ।

ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੱਬੇਵਾਲ ਨੂੰ ਪਾਰਲੀਮੈਂਟ ਵਿਚ ਆਪਣਾ ਨੁਮਾਇੰਦਾ ਚੁਣਨ, ਉਨ੍ਹਾਂ ਦੇ ਸਾਂਝੇ ਪਿਛੋਕੜ ਅਤੇ ਜ਼ਮੀਨੀ ਲੀਡਰਸ਼ਿਪ ਦੇ ਗੁਣਾਂ 'ਤੇ ਜ਼ੋਰ ਦਿੰਦੇ ਹੋਏ ਆਮ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਉਣ।

Trending news