ਪਾਰਲੀਮੈਂਟ ਵਿੱਚ ਗੂੰਜਿਆ ਜ਼ੀਰਾ ਦੀ ਸ਼ਰਾਬ ਫੈਕਟਰੀ ਦਾ ਮਾਮਲਾ
Advertisement
Article Detail0/zeephh/zeephh1493642

ਪਾਰਲੀਮੈਂਟ ਵਿੱਚ ਗੂੰਜਿਆ ਜ਼ੀਰਾ ਦੀ ਸ਼ਰਾਬ ਫੈਕਟਰੀ ਦਾ ਮਾਮਲਾ

ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਔਜਲਾ ਨੇ ਕਿਹਾ ਕਿ ਪੰਜਾਬ ‘ਚ ਲੋਕ ਪਾਣੀ ਦੇ ਪ੍ਰਦੂਸ਼ਣ ਨਾਲ ਮਰ ਰਹੇ ਹਨ। 

 

ਪਾਰਲੀਮੈਂਟ ਵਿੱਚ ਗੂੰਜਿਆ ਜ਼ੀਰਾ ਦੀ ਸ਼ਰਾਬ ਫੈਕਟਰੀ ਦਾ ਮਾਮਲਾ

Lok Sabha MP Gurjeet Singh Aujla raises issue of Zira's Liquor factory protest in Parliament: ਫਿਰੋਜ਼ਪੁਰ ਦੇ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਪ੍ਰਦਰਸ਼ਨਾਂ ਦਾ ਮੁੱਦਾ ਪਾਰਲੀਮੈਂਟ 'ਚ ਪਹੁੰਚ ਗਿਆ ਹੈ। ਇਨ੍ਹਾਂ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਕਿਹਾ ਕਿ ਪੰਜਾਬ ‘ਚ ਲੋਕ ਪਾਣੀ ਦੇ ਪ੍ਰਦੂਸ਼ਣ ਨਾਲ ਮਰ ਰਹੇ ਹਨ। 

Parliament 'ਚ Zira Liquor factory protest ਦੇ ਮਾਮਲੇ ਬਾਰੇ ਬੋਲਦਿਆਂ Lok Sabha MP Gurjeet Singh Aujla ਨੇ ਮੰਗ ਕੀਤੀ ਕਿ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਦੀ ਕੇਂਦਰੀ ਕਮੇਟੀ ਬਣਾਈ ਜਾਵੇ।

ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਔਜਲਾ ਨੇ ਕਿਹਾ ਕਿ ਪੰਜਾਬ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਸਾਰੇ ਗੁਰੂਆਂ ਨੇ ਹਮੇਸ਼ਾ ਸਾਫ਼-ਸੁਥਰੇ ਅਤੇ ਚੰਗੇ ਰਹਿਣ-ਸਹਿਣ ਅਤੇ ਵਾਤਾਵਰਨ ਦਾ ਪ੍ਰਚਾਰ ਕੀਤਾ। 

ਉਨ੍ਹਾਂ ਇਹ ਵੀ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ‘ਚ ਸ਼ਰਾਬ ਦੀ ਫੈਕਟਰੀ ਦੇ ਖ਼ਿਲਾਫ਼ ਔਰਤਾਂ ਤੇ ਬੱਚਿਆਂ ਸਣੇ ਕਈ ਲੋਕ ਪਿਛਲੇ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਔਜਲਾ ਨੇ ਅੱਗੇ ਕਿਹਾ ਕਿ ਫੈਕਟਰੀ ਕਰਕੇ ਨੇੜਲੇ ਪਿੰਡਾਂ ਦੇ ਹਾਲਾਤ ਮਾੜੇ ਹੋ ਰਹੇ ਹਨ ਅਤੇ ਲੋਕ ਗੰਦੇ ਪਾਣੀ ਕਰਕੇ ਕੈਂਸਰ ਤੋਂ ਪੀੜਤ ਹੋ ਕੇ ਮਰ ਰਹੇ ਹਨ।

ਹੋਰ ਪੜ੍ਹੋ: ਹਰਿਆਣਾ 'ਚ ਧਰਮ ਪਰਿਵਰਤਨ ਖਿਲਾਫ ਸਖਤ ਕਾਨੂੰਨ, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ

Gurjeet Singh Aujla ਨੇ ਆਪਣੀ ਗੱਲ ਵਿੱਚ ਇਹ ਵੀ ਕਿਹਾ ਕਿ ਫਿਰੋਜ਼ਪੁਰ ਵਿੱਚ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਹੋਣ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਲੁਧਿਆਣਾ, ਅੰਮ੍ਰਿਤਸਰ, ਗੜ੍ਹਸ਼ੰਕਰ ਪਾਸੇ ਵੀ ਇਹੀ ਸਥਿਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਪ੍ਰਦੂਸ਼ਣ ਨੂੰ ਰੋਕਣ ਦੀ ਲੋੜ ਹੈ ਅਤੇ ਬੇਨਤੀ ਕੀਤੀ ਕਿ ਸੰਸਦ ਤੋਂ ਇੱਕ ਕਮੇਟੀ ਬਣਾਈ ਜਾਵੇ ਤਾਂ ਜੋ ਇਨ੍ਹਾਂ ਖੇਤਰਾਂ ਦਾ ਦੌਰਾ ਕੀਤਾ ਜਾ ਸਕੇ। 

ਇਸ ਦੌਰਾਨ ਕਾਂਗਰਸ ਦੇ ਪੰਜਾਬ ਸੰਸਦ ਮੈਂਬਰਾਂ ਜਸਬੀਰ ਸਿੰਘ ਅਤੇ ਅਮਰ ਸਿੰਘ ਦਾ ਸਮਰਥਨ ਕਰਦਿਆਂ ਔਜਲਾ ਨੇ ਕੇਂਦਰ ਨੂੰ ਸਥਿਤੀ ਦਾ ਨੋਟਿਸ ਲੈਣ ਲਈ ਵੀ ਆਖਿਆ।

ਹੋਰ ਪੜ੍ਹੋ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਭਾਰਤ ਜੋੜੋ ਯਾਤਰਾ’ ‘ਚ ਲਿਆ ਹਿੱਸਾ

Trending news