Ludhiana News: ਲੁਧਿਆਣਾ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ- ਵਿਦੇਸ਼ 'ਚ ਹੋ ਰਹੇ ਸੰਮੇਲਨ ਵਿੱਚ ਲਵੇਗੀ ਹਿੱਸਾ
Advertisement
Article Detail0/zeephh/zeephh1876660

Ludhiana News: ਲੁਧਿਆਣਾ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ- ਵਿਦੇਸ਼ 'ਚ ਹੋ ਰਹੇ ਸੰਮੇਲਨ ਵਿੱਚ ਲਵੇਗੀ ਹਿੱਸਾ

Ludhiana Girl Success Story: ਲੁਧਿਆਣਾ ਦੀ ਧੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਪਹਿਲਾਂ ਬਾਲ ਪੁਰਸਕਾਰ ਅਤੇ ਹੁਣ ਇੰਗਲੈਂਡ ਦੇ ਬੈਟ ਸੰਮੇਲਨ ਵਿੱਚ ਹਿੱਸਾ ਲੈਣ ਵਾਲੀ ਦੇਸ਼ ਦੀ ਇਕਲੌਤੀ ਧੀ ਬਣੇਗੀ

Ludhiana News: ਲੁਧਿਆਣਾ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ- ਵਿਦੇਸ਼ 'ਚ ਹੋ ਰਹੇ ਸੰਮੇਲਨ ਵਿੱਚ ਲਵੇਗੀ ਹਿੱਸਾ

Ludhiana Girl Success Story: ਲੁਧਿਆਣਾ ਦੀ 16 ਸਾਲ ਦੀ ਬੇਟੀ ਨੇ ਦੇਸ਼ ਦਾ ਨਾਂ ਪੂਰੇ ਵਿਸ਼ਵ ਵਿੱਚ ਰੌਸ਼ਨ ਕਰ ਦਿੱਤਾ ਹੈ।  ਲੁਧਿਆਣਾ ਦੀ ਨਮਿਆ ਜੋਸ਼ੀ ਦੇਸ਼ ਦੀ ਇਕਲੌਤੀ ਅਜਿਹੀ ਵਿਦਿਆਰਥਣ ਬਣੀ ਹੈ ਜੋ ਕਿ ਅਗਲੇ ਸਾਲ ਜਨਵਰੀ ਵਿੱਚ ਬੈਟ ਵੱਲੋਂ ਕਰਵਾਏ ਜਾ ਰਹੇ ਐਡਟੇਕ ਸੰਮੇਲਣ ਵਿੱਚ ਹਿੱਸਾ ਲਵੇਗੀ ਅਤੇ ਵਿਸ਼ਵ ਭਰ ਦੇ 30 ਹਜ਼ਾਰ ਤੋਂ ਵਧੇਰੇ ਅਧਿਆਪਕਾਂ ਨੂੰ ਸੰਬੋਧਨ ਵੀ ਕਰੇਗੀ। 

ਇਸ ਸੰਮੇਲਨ ਵਿੱਚ ਸਿਰਫ ਅਧਿਆਪਕ ਹੀ ਹਿੱਸਾ ਲੈਂਦੇ ਨੇ ਅਤੇ ਸੰਬੋਧਨ ਕਰਦੇ ਨੇ ਪਰ ਨਮਿਆ ਅਜਿਹੀ ਪਹਿਲੀ ਵਿਦਿਆਰਥਣ (Ludhiana Girl Success Story) ਹੋਵੇਗੀ ਜੋ ਕਿ ਇਸ ਸੰਮੇਲਨ ਵਿੱਚ ਸੰਬੋਧਿਤ ਕਰੇਗੀ ਅਤੇ ਆਪਣੀ ਸਿੱਖਿਆ ਬਾਰੇ, ਭਾਰਤ ਬਾਰੇ, ਪੂਰੇ ਵਿਸ਼ਵ ਅੱਗੇ ਚਾਨਣਾ ਪਾਵੇਗੀ। ਨਮਿਆ ਨੇ ਸਾਲ 2021 ਵਿੱਚ ਕੌਂਮੀ ਬਾਲ ਪੁਰਸਕਾਰ ਵੀ ਹਾਸਿਲ ਕੀਤਾ ਸੀ। ਉਸ ਨੂੰ ਪ੍ਰਧਾਨ ਮੰਤਰੀ ਵੱਲੋਂ ਇਹ ਪੁਰਸਕਾਰ ਦਿੱਤਾ ਗਿਆ ਸੀ ਅਤੇ ਇਸ ਨਾਲ  ਪੰਜਾਬ ਦੀ ਧੀ ਦਾ ਨਾਂ ਰੌਸ਼ਨ ਹੋਇਆ ਸੀ ਪਰ ਹੁਣ ਨਮਿਆ ਪੂਰੇ ਵਿਸ਼ਵ ਦੀ ਬੇਟੀ ਬਣਨ ਜਾ ਰਹੀ ਹੈ।

ਇਹ ਵੀ ਪੜ੍ਹੋ: Jaswant Rai Cricket Coach: ਜਸਵੰਤ ਰਾਏ ਲਗਾਤਾਰ ਦੂਜੀ ਵਾਰ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ

ਦੱਸ ਦਈਏ ਕਿ ਨਮਿਆ ਨੇ 5 ਸਾਲ ਦੀ ਉਮਰ ਵਿੱਚ ਮਾਇਨਕਰਾਫਟ ਦੀ ਵਰਤੋਂ ਕਰਕੇ ਲਾਰਨਿੰਗ ਗੇਮਸ ਬਣਾਈਆਂ ਸਨ। ਹੁਣ ਤੱਕ ਉਹ (Ludhiana Girl Success Story) ਕਈ ਸਨਮਾਨ ਹਾਸਿਲ ਕਰ ਚੁੱਕੀ ਹੈ। 16 ਸਾਲ ਦੀ ਨਮਿਆ ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਮਹਿਜ਼ 16 ਸਾਲ ਦੀ ਨਮਿਆ ਜੋਸ਼ੀ ਭਾਰਤ ਦੀ ਟਾਪ ਟੇਕ ਸੇਵੀ ਸਟੂਡੈਂਟ ਦਾ ਖਿਤਾਬ ਹਾਸਿਲ ਕਰ ਚੁੱਕੀ ਹੈ।

ਇਨ੍ਹਾਂ ਹੀ ਨਹੀਂ ਗਲੋਬਲ ਸਟੂਡੈਂਟ ਪੁਰਸਕਾਰ ਦੇ ਵਿੱਚ ਓਹ ਟਾਪ 50 ਵਿੱਚ ਵੀ ਆਪਣੀ ਥਾਂ ਬਣਾ ਚੁੱਕੀ ਹੈ। 5 ਸਾਲ ਦੀ ਉਮਰ ਤੋਂ ਹੀ ਉਸ ਨੇ ਸਨਮਾਨ ਹਾਸਿਲ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਸ ਦਾ ਸਿਲਸਲਾ ਹਾਲੇ ਤੱਕ ਜਾਰੀ ਹੈ ਅਤੇ ਹੁਣ ਵਿਸ਼ਵ ਭਰ ਵਿੱਚ ਨਮਿਆ ਜੋਸ਼ੀ ਦਾ ਨਾਂ ਰੌਸ਼ਨ ਹੋ ਗਿਆ ਹੈ।

ਇਹ ਵੀ ਪੜ੍ਹੋ: Asia Cup Final 2023: ਸ੍ਰੀਲੰਕਾ ਖ਼ਿਲਾਫ਼ ਭਾਰਤੀ ਗੇਂਦਬਾਜ਼ ਸਿਰਾਜ ਦਾ ਕਹਿਰ; 12 ਦੌੜਾਂ ਉਤੇ ਅੱਧੀ ਟੀਮ ਪਰਤੀ

Trending news