Ludhiana News: ਇਸ ਤੋਂ ਬਾਅਦ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਤਨੀ ਅਤੇ ਭਰਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਲੈ ਕੇ ਗੁਆਂਢੀ ਨਾਲ ਚੱਲ ਰਿਹਾ ਝਗੜਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Trending Photos
Ludhiana News: ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਆਤਮ ਰੱਖਿਆ 'ਚ ਉਕਤ ਵਿਅਕਤੀ ਨੇ ਹਮਲਾਵਰਾਂ ਤੋਂ ਤੇਜ਼ਧਾਰ ਹਥਿਆਰ ਖੋਹ ਲਏ। ਇਸ ਤੋਂ ਬਾਅਦ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਤਨੀ ਅਤੇ ਭਰਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਲੈ ਕੇ ਗੁਆਂਢੀ ਨਾਲ ਚੱਲ ਰਿਹਾ ਝਗੜਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਲੁਧਿਆਣਾ ਵਿੱਚ ਇੱਕ ਲੜਕੀ ਦੇ ਜਨਮ ਦਿਨ ਨੂੰ ਲੈ ਕੇ ਦੇਰ ਰਾਤ ਹੰਗਾਮਾ ਹੋ ਗਿਆ। ਗਲੀ ਵਿੱਚ ਬੱਚਿਆਂ ਦੀ ਲੜਾਈ ਕਾਰਨ ਦੋ ਪਰਿਵਾਰਾਂ ਵਿੱਚ ਟਕਰਾਅ ਹੋ ਗਿਆ। ਲੜਾਈ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਹਮਲਾਵਰਾਂ ਨੇ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਬੁੱਲ੍ਹ ਵੱਢ ਦਿੱਤਾ।
ਇਹ ਵੀ ਪੜ੍ਹੋ: Punjab News: ਰਸਤਾ ਪੁੱਛਣ ਬਹਾਨੇ ਬਜ਼ੁਰਗ ਮਹਿਲਾ ਤੋਂ ਲੁੱਟ ਕਰਕੇ ਲੁਟੇਰੇ ਹੋਏ ਫਰਾਰ, ਘਟਨਾ CCTV 'ਚ ਕੈਦ
ਬਾਬਾ ਨਾਮ ਦੇਵ ਕਲੋਨੀ ਨੇੜੇ ਟਿੱਬਾ ਰੋਡ ਦੇ ਰਹਿਣ ਵਾਲੇ ਅਜੈ ਨੇ ਦੱਸਿਆ ਕਿ ਅੱਜ ਉਸ ਦੀ ਬੇਟੀ ਨੈਨਾ ਦਾ ਜਨਮ ਦਿਨ ਸੀ। ਉਸ ਦਾ ਜੀਜਾ ਵੀ ਉਸ ਦੇ ਘਰ ਆਇਆ ਹੋਇਆ ਸੀ। ਬੇਟਾ ਗਲੀ 'ਚ ਖੇਡ ਰਿਹਾ ਸੀ ਕਿ ਅਚਾਨਕ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਗੁਆਂਢੀ ਦੇ ਬੱਚੇ ਨੇ ਉਸ ਦੇ ਪੇਟ ਵਿੱਚ ਮੁੱਕਾ ਮਾਰਿਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੱਚੇ ਦੀ ਸ਼ਿਕਾਇਤ ਕਰਕੇ ਘਰ ਪਰਤਿਆ ਹੀ ਸੀ ਕਿ 5 ਤੋਂ 7 ਵਿਅਕਤੀਆਂ ਨੇ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ।