Ludhiana News: ਲੁਧਿਆਣਾ ਵਿੱਚ ਬੰਦੂਕ ਦੀ ਨੋਕ 'ਤੇ ਮਨੀ ਟਰਾਂਸਫਰ ਕਾਰੋਬਾਰੀ ਤੋਂ ਲੁੱਟ 2 ਬਦਮਾਸ਼ ਦੁਕਾਨ ''ਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਤੇ 70 ਹਜ਼ਾਰ ਲੈ ਕੇ ਹੋਏ
Trending Photos
Ludhiana News/ਤਰਸੇਮ ਭਾਰਦਵਾਜ: ਪੰਜਾਬ ਵਿੱਚ ਲੁੱਟ ਖੋਹ ਦੀ ਵਾਰਦਾਤਾਂ ਵੱਧ ਗਈਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਰਅਸਲ ਹਾਲ ਹੀ ਵਿੱਚ ਵਿੱਚ ਦਿਨ ਦਿਹਾੜੇ ਇੱਕ ਮਨੀ ਟਰਾਂਸਫਰ ਕਾਰੋਬਾਰੀ ਨੂੰ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜਦੋਂ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਤਾਂ ਉੱਥੇ ਕੁਝ ਗਾਹਕ ਵੀ ਮੌਜੂਦ ਸਨ। ਬਦਮਾਸ਼ਾਂ ਨੇ ਦੁਕਾਨਦਾਰ ਨੂੰ ਨਕਦੀ ਕਢਵਾਉਣ ਲਈ ਕਿਹਾ। ਜਦੋਂ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਵੱਲ ਪਿਸਤੌਲ ਤਾਣ ਲਈ।
ਮਿਲੀ ਜਾਣਕਾਰੀ ਅਨੁਸਾਰ ਮੱਕੜ ਕਲੋਨੀ ਗਿਆਸਪੁਰਾ ਦੇ ਰਹਿਣ ਵਾਲੇ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਜਦੋਂ ਉਹ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ। ਉਸ ਕੋਲ ਕੁਝ ਗ੍ਰਾਹਕ ਆਪਣੇ ਪਿੰਡ ਪੈਸੇ ਭੇਜਣ ਖੜ੍ਹੇ ਸਨ। ਇਸ ਦੌਰਾਨ ਦੋ ਬਦਮਾਸ਼ ਆਏ ਅਤੇ ਉਨ੍ਹਾਂ ਨੇ ਪਿਸਤੌਲ ਤਾਣ ਲਈ। ਲੁਟੇਰਿਆਂ ਨੇ ਉਸ ਨੂੰ ਵੀ ਧੱਕਾ ਦਿੱਤਾ।
ਇਹ ਵੀ ਪੜ੍ਹੋ: Batala News: ਚਾਹ 'ਚ ਨਸ਼ੀਲੀ ਦਵਾਈ ਪਾ ਕੇ ਚੋਰਾਂ ਨੇ ਅਪਾਹਿਜ ਦਾ ਬੈਟਰੀ ਰਿਕਸ਼ਾ ਕੀਤਾ ਚੋਰੀ, ਬਾਅਦ ਵਿੱਚ ਮਿਲਿਆ, ਵੇਖੋ CCTV
ਸ਼ਰਾਰਤੀ ਅਨਸਰਾਂ ਨੇ ਖੁਦ ਦੁਕਾਨ ਦੇ ਦਰਾਜ਼ 'ਚੋਂ 70-70 ਹਜ਼ਾਰ ਰੁਪਏ ਕੱਢ ਲਏ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੀ ਸੀ ਟੀ ਵੀ ਫੁਟੇਜ ਵੀ ਮਿਲੀ ਹੈ। ਸੀ ਆਈ ਏ-3 ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਉਹੀ ਲੁਟੇਰੇ ਹੋ ਸਕਦੇ ਹਨ ਜੋ ਕਰੀਬ 25 ਦਿਨ ਪਹਿਲਾਂ ਚੰਡੀਗੜ੍ਹ ਰੋਡ 'ਤੇ ਇਕ ਸੁਨਿਆਰੇ ਦੀ ਦੁਕਾਨ ਤੋਂ ਮੁੰਦਰੀ ਲੈ ਕੇ ਭੱਜ ਗਏ ਸਨ। ਫਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Muktsar Sahib News: ਹੈੱਡ ਟੀਚਰ ਨਾਲ ਕੁੱਟਮਾਰ ਕਰਨ ਵਾਲੀ ਅਧਿਆਪਕਾ 'ਤੇ ਡਿੱਗੀ ਗਾਜ਼, ਸਸਪੈਂਡ
ਉਸਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਵਿਕਾਸ ਅਨੁਸਾਰ ਉਸ ਨੇ ਲੁਟੇਰਿਆਂ ਦੇ ਚਲੇ ਜਾਣ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਗਿਆਸਪੁਰਾ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਚੌਕੀ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨਦਾਰ ਵਿਕਾਸ ਦੇ ਬਿਆਨ ਦਰਜ ਕਰ ਰਹੇ ਹਨ।