ਸਿਆਸਤ ਦੇ ਮੈਦਾਨ ਵਿਚ ਉਤਰੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ
Advertisement

ਸਿਆਸਤ ਦੇ ਮੈਦਾਨ ਵਿਚ ਉਤਰੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ

ਪੰਜਾਬੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸਿਆਸਤ ਵਿਚ ਉੱਤਰਣਗੇ।

ਸਿਆਸਤ ਦੇ  ਮੈਦਾਨ ਵਿਚ ਉਤਰੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ

ਨਵਦੀਪ ਮਹੇਸ਼ਰੀ/ਮੋਗਾ:  ਪੰਜਾਬੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸਿਆਸਤ ਵਿਚ ਉਤਰਣਗੇ।ਇਸਦੀ ਜਾਣਕਾਰੀ ਖੁਦ ਸੋਨੂੰ ਸੂਦ ਅਤੇ ਉਸਦੀ ਭੈਣ ਮਾਲਵਿਕਾ ਸੂਦ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।।ਸੋਨੂੰ ਸੂਦ ਨੇ ਭੈਣ ਦੇ ਮੋਗਾ ਤੋਂ ਚੋਣ ਲੜਣ ਦੇ ਸੰਕੇਤ ਦਿੱਤੇ ਹਨ ।

ਮਾਲਵਿਕਾ ਸੂਦ ਦਾ ਕਹਿਣਾ ਹੈ ਕਿ ਉਹ ਸਿਰਫ਼ ਲੋਕ ਭਲਾਈ ਦਾ ਕੰਮ ਕਰਨਾ ਚਾਹੁੰਦੇ ਹਨ।ਅਜੇ ਉਹਨਾਂ ਨੇ ਕਿਸੇ ਵੀ ਪਾਰਟੀ ਨਾਲ ਜੁੜਣ ਦਾ ਫ਼ੈਸਲਾ ਨਹੀਂ ਲਿਆ।ਇਹ ਵੀ ਦੱਸਣਾ ਬਣਦਾ ਹੈ ਕਿ ਸੋਨੂੰ ਸੂਦ ਨੇ ਖੁਦ ਅਜੇ ਸਿਆਸਤ ਦੇ ਮੈਦਾਨ ਵਿਚ ਉਤਰਣ ਤੋਂ ਇਨਕਾਰ ਕੀਤਾ ਹੈ।

ਹਲਾਂਕਿ ਲੰਮੇਂ ਸਮੇਂ ਤੋਂ ਸੋਨੂੰ ਸੂਦ ਦੇ ਸਿਆਸਤ ਵਿਚ ਆਉੇਣ ਦੀਆਂ ਖਬਰਾਂ ਨੇ ਤੂਲ ਫੜੀ ਹੋਈ ਸੀ। ਚਰਨਜੀਤ ਸਿੰਘ ਚੰਨੀ ਦੇ ਕੰਮ ਤੋਂ ਕਿੰਨਾ ਖੁਸ਼ ਨੇ ਸੋਨੂੰ ਸੂਦ ਉਸ ਦਾ ਜੁਆਬ ਦਿੰਦਿਆਂ ਸੋਨੂੰ ਸੂਦ ਨੇ ਕਿਹਾ ਕਿ ਕੰਮ ਹੋਣ ਨਾ ਹੋਣ ਪਰ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਤੋਂ ਮੈਂ ਖ਼ੁਸ਼ ਹਾਂ ਅਤੇ ਕੋਸ਼ਿਸ਼ਾਂ ਇਸ ਤਰਾਂ ਹੀ ਚਲਦੇ ਰਹਿਣ ਤਾਂ ਪੰਜਾਬ ਨੂੰ ਉਨ੍ਹਾਂ ਦੇ ਹੱਕ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ। ਸੋਨੂੰ ਸੂਦ ਨੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਨਾਲ ਚਾਹ ਪੀਣੀ ਤੈਅ ਹੋਈ ਤਾਂ ਚਾਹ ਉਨ੍ਹਾਂ ਨਾਲ ਜ਼ਰੂਰ ਪੀਵਾਂਗਾ 

 

WATCH LIVE TV

 

 

Trending news