ਮਨੀਸ਼ ਤਿਵਾੜੀ ਦਾ ਮੁੜ ਵਾਰ - ਚੰਨੀ ਦਾ ਪ੍ਰਵਾਸੀਆਂ ਲਈ ਬਿਆਨ ਮੰਦਭਾਗਾ
Advertisement
Article Detail0/zeephh/zeephh1101757

ਮਨੀਸ਼ ਤਿਵਾੜੀ ਦਾ ਮੁੜ ਵਾਰ - ਚੰਨੀ ਦਾ ਪ੍ਰਵਾਸੀਆਂ ਲਈ ਬਿਆਨ ਮੰਦਭਾਗਾ

ਪੰਜਾਬ ਕਾਂਗਰਸ ਵਿਚ ਕਿਸੇ ਨਾ ਕਿਸੇ ਆਗੇ ਪਾਰਟੀ ਨਾਲ ਮੱਤਭੇਦ ਸਾਹਮਣੇ ਆ ਰਹੇ ਹਨ, ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਖੁੱਲ ਕੇ ਫਿਰ ਤੋਂ ਆਪਣੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕਰਦੇ ਨਜ਼ਰ ਆਏ।

ਮਨੀਸ਼ ਤਿਵਾੜੀ ਦਾ ਮੁੜ ਵਾਰ - ਚੰਨੀ ਦਾ ਪ੍ਰਵਾਸੀਆਂ ਲਈ ਬਿਆਨ ਮੰਦਭਾਗਾ

ਚੰਡੀਗੜ:  ਪੰਜਾਬ ਕਾਂਗਰਸ ਵਿਚ ਕਿਸੇ ਨਾ ਕਿਸੇ ਆਗੇ ਪਾਰਟੀ ਨਾਲ ਮੱਤਭੇਦ ਸਾਹਮਣੇ ਆ ਰਹੇ ਹਨ, ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਖੁੱਲ ਕੇ ਫਿਰ ਤੋਂ ਆਪਣੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕਰਦੇ ਨਜ਼ਰ ਆਏ। ਦਰਅਸਲ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚੰਨੀ ਦੇ ਭਈਆਂ ਵਾਲੇ ਬਿਆਨ ਦੀ ਨਿਖੇਧੀ ਕੀਤੀ ਹੈ। ਤਿਵਾੜੀ ਨੇ ਇਸ ਮਾਮਲੇ ਦੀ ਤੁਲਨਾ ਅਮਰੀਕਾ ਦੇ ਕਾਲੇ ਜਾਂ ਰੰਗਭੇਦ ਵਿਵਾਦ ਨਾਲ ਕੀਤੀ। ਤਿਵਾੜੀ ਨੇ ਚੰਨੀ ਦੀ ਟਿੱਪਣੀ 'ਤੇ ਕਿਹਾ ਕਿ ਇਹ ਪ੍ਰਵਾਸੀਆਂ ਪ੍ਰਤੀ ਮੰਦਭਾਗਾ ਬਿਆਨ ਪੱਖਪਾਤ ਨੂੰ ਦਰਸਾਉਂਦਾ ਹੈ। 

 

ਵਿਰੋਧੀ ਧਿਰਾਂ ਨੇ ਕੀਤੀ ਆਲੋਚਨਾ

ਚੰਨੀ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਵਿਰੋਧੀ ਧਿਰਾਂ ਨੇ ਰਚਨਜੀਤ ਸਿੰਘ ਚੰਨੀ ਅਤੇ ਪ੍ਰਿਯੰਕਾ ਗਾਂਧੀ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ,  ਅਸੀਂ ਕਿਸੇ ਵੀ ਵਿਅਕਤੀ ਜਾਂ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਪ੍ਰਿਅੰਕਾ ਗਾਂਧੀ ਵੀ ਯੂ.ਪੀ. ਦੀ ਹੈ, ਇਸ ਲਈ ਉਹ ਵੀ ‘ਭਈਆ’ ਬਣ ਗਈ।

ਭਾਜਪਾ ਆਗੂਆਂ ਨੇ ਵੀ ਚੰਨੀ ਦੀ ਇਸ ਟਿੱਪਣੀ ਦਾ ਮੋੜਵਾਂ ਜਵਾਬ ਦਿੱਤਾ ਹੈ। ਭਾਜਪਾ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਲਿਖਿਆ, 'ਸਟੇਜ ਤੋਂ ਪੰਜਾਬ ਦਾ ਮੁੱਖ ਮੰਤਰੀ ਯੂ.ਪੀ., ਬਿਹਾਰ ਦੇ ਲੋਕਾਂ ਨੂੰ ਜ਼ਲੀਲ ਕਰ ਰਿਹਾ ਹੈ ਅਤੇ ਪ੍ਰਿਅੰਕਾ ਵਾਡਰਾ ਕੋਲ ਖੜ੍ਹ ਕੇ ਹੱਸ ਰਹੀ ਹੈ, ਤਾੜੀਆਂ ਵਜਾ ਰਹੀ ਹੈ... ਕਾਂਗਰਸ ਯੂਪੀ ਅਤੇ ਦੇਸ਼ ਦਾ ਇਸ ਤਰ੍ਹਾਂ ਵਿਕਾਸ ਕਰੇਗੀ? ਲੋਕਾਂ ਨੂੰ ਆਪਸ ਵਿੱਚ ਲੜਾ ਕੇ?'

ਪ੍ਰਵਾਸੀ ਭਾਈਚਾਰੇ ਨੇ ਵੀ ਜਤਾਈ ਨਾਰਾਜ਼ਗੀ

ਪਰਵਾਸੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਮਿਹਨਤ ਕਰਨ ਆਏ ਨੇ ਅਤੇ ਚਰਨਜੀਤ ਚੰਨੀ ਉਨ੍ਹਾਂ ਨੂੰ ਇਥੋਂ ਭਜਾਉਣ ਦੀਆਂ ਗੱਲਾਂ ਕਰ ਰਹੇ ਨੇ ਜੋ ਕਿ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਅੱਜ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਦਾ ਉਹ ਡੱਟ ਕੇ ਵਿਰੋਧ ਕਰਨਗੇ ਅਤੇ ਉਸ ਨੂੰ ਕਾਲੀਆਂ ਝੰਡੀਆਂ ਵੀ ਵਿਖਾਉਣਗੇ ਉਨ੍ਹਾਂ ਕਿਹਾ ਕਿ ਜੋ ਚੰਨੀ ਦਾ ਬਿਆਨ ਆਇਆ ਹੈ ਉਹ ਮੰਦਭਾਗਾ ਹੈ।

 

WATCH LIVE TV 

Trending news