Mankirt Aulakh news: ਭਾਰਤ ਆਇਆ ਮਨਕੀਰਤ ਔਲਖ ਦਾ ਬੇਟਾ
Advertisement
Article Detail0/zeephh/zeephh1485620

Mankirt Aulakh news: ਭਾਰਤ ਆਇਆ ਮਨਕੀਰਤ ਔਲਖ ਦਾ ਬੇਟਾ

ਮਨਕੀਰਤ ਔਲਖ ਅਕਸਰ ਆਪਣੇ ਪੁੱਤਰ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਕਲਾਕਾਰ ਦੀ ਹਰ ਪੋਸਟ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। 

 

Mankirt Aulakh news: ਭਾਰਤ ਆਇਆ ਮਨਕੀਰਤ ਔਲਖ ਦਾ ਬੇਟਾ

Mankirt Aulakh news: ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ (Mankirt Aulakh) ਆਏ ਦਿਨ ਚਰਚਾ 'ਚ ਰਹਿੰਦੇ ਹਨ। ਭਾਵੇਂ ਉਹ ਉਨ੍ਹਾਂ ਦੀ ਨਿੱਜੀ ਜਿੰਦਗੀ ਹੋਵੇ ਜਾ ਪ੍ਰੋਫੈਸ਼ਨਲ ਜ਼ਿੰਦਗੀ, ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਕਲਾਕਾਰ ਨੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ (Imtiyaz Singh Aulakh) ਦਾ ਭਾਰਤ ਵਿੱਚ ਸੁਵਾਗਤ ਕੀਤਾ ਅਤੇ ਇਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

ਇਹ ਕਿਊਟ ਵੀਡੀਓ ਮਨਕੀਰਤ ਔਲਖ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਮਤਿਆਜ਼ ਸਿੰਘ ਔਲਖ ਨੂੰ ਬਹੁਤ ਸਾਰਾ ਪਿਆਰ ਦਿੱਤਾ।  

ਗਾਇਕ ਮਨਕੀਰਤ ਔਲਖ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਇਮਤਿਆਜ਼ ਨਾਲ ਵੀਡੀਓ ਸਾਂਝੀ ਕਰਦਿਆਂ ਲਿਖਿਆ ਗਿਆ ਕਿ "ਭਾਰਤ ਵਿੱਚ ਤੁਹਾਡਾ ਸੁਆਗਤ ਹੈ ਪੁੱਤ !! ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ..."

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਯੂਜ਼ਰ ਨੇ ਕਮੈਂਟ ਕੀਤਾ ਤੇ ਕਿਹਾ "ਬਹੁਤ ਪਿਆਰਾ ਜੂਨੀਅਰ ਔਲਖ..." ਇਸੇ ਤਰ੍ਹਾਂ ਦੂਜੇ ਯੂਜ਼ਰ ਨੇ ਕਮੈਂਟ ਕੀਤਾ "ਬੇਟੇ ਤੁਹਾਨੂੰ ਸਾਰੀਆਂ ਖੁਸ਼ੀਆਂ ਮਿਲਣ, ਕੋਈ ਤਕਲੀਫ਼ ਨਾ ਹੋਵੇ"

ਹੋਰ ਪੜ੍ਹੋ: ਯੂਕੇ ਜਾਣ ਵਾਲਿਆਂ ਲਈ ਬੁਰੀ ਖ਼ਬਰ, ਦੁੱਗਣਾ ਹੋਇਆ ਕਿਰਾਇਆ

ਦੱਸਣਯੋਗ ਹੈ ਕਿ ਮਨਕੀਰਤ ਔਲਖ ਅਕਸਰ ਆਪਣੇ ਪੁੱਤਰ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਕਲਾਕਾਰ ਦੀ ਹਰ ਪੋਸਟ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਮਨਕੀਰਤ ਵੱਲੋਂ ਆਪਣੀ ਮਾਂ ਨਾਲ ਪੁੱਤਰ ਦਾ ਵੀਡੀਓ ਸਾਂਝਾ ਕੀਤਾ ਗਿਆ ਸੀ। ਦੱਸ ਦਈਏ ਕਿ ਫਿਲਹਾਲ ਮਨਕੀਰਤ ਆਪਣੇ ਪੁੱਤਰ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। 

ਇਸ ਤੋਂ ਪਹਿਲਾਂ ਮਨਕੀਰਤ ਔਲਖ ਦਾ ਨਾਮ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਜੋੜਿਆ ਜਾ ਰਿਹਾ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸਿੱਧੂ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਕੈਨੇਡਾ ਜਾਣ ਦਾ ਕਾਰਨ ਦੱਸਦਿਆਂ ਕਿਹਾ ਸੀ ਉਨ੍ਹਾਂ ਦੇ ਘਰ ਪੁੱਤ ਨੇ ਜਨਮ ਲਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਕੈਨੇਡਾ ਜਾਣਾ ਪਿਆ ਸੀ।

ਹੋਰ ਪੜ੍ਹੋ: Punjab Government Holidays List 2023: ਪੰਜਾਬ ਸਰਕਾਰ ਵੱਲੋਂ 2023 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ

(For more news related to Mankirt Aulakh, stay tuned to Zee PHH)

 

Trending news