Mansa News: ਮਾਨਸਾ ਜ਼ਿਲ੍ਹੇ 'ਚ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਤੇ ਮੱਛਰ ਦਾ ਹਮਲਾ
Advertisement
Article Detail0/zeephh/zeephh2337471

Mansa News: ਮਾਨਸਾ ਜ਼ਿਲ੍ਹੇ 'ਚ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਤੇ ਮੱਛਰ ਦਾ ਹਮਲਾ

Mansa News: ਨਰਮੇ ਉਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਾਸ਼ਤਕਾਰ ਕਿਸਾਨ ਚਿੰਤਾ ਦਾ ਆਲਮ ਵਿੱਚ ਹਨ।

Mansa News: ਮਾਨਸਾ ਜ਼ਿਲ੍ਹੇ 'ਚ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਤੇ ਮੱਛਰ ਦਾ ਹਮਲਾ

Mansa News: ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਉਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਾਸ਼ਤਕਾਰ ਕਿਸਾਨ ਚਿੰਤਾ ਦਾ ਆਲਮ ਵਿੱਚ ਹਨ। ਕਿਸਾਨਾਂ ਵੱਲੋਂ ਸੁੰਡੀ ਅਤੇ ਮੱਛਰ ਦੇ ਹਮਲੇ ਨੂੰ ਰੋਕਣ ਲਈ ਸਪਰੇਆਂ ਦਾ ਛਿੜਕਾਆ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਸਿਫਾਰਿਸ਼ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕੀਤਾ ਜਾਵੇ। 

ਨਰਮੇ ਦੀ ਫਸਲ ਤੇ ਹਰ ਸਾਲ ਜਦੋਂ ਫੁੱਲ ਲੱਗਣਾ ਸ਼ੁਰੂ ਹੁੰਦਾ ਹੈ ਤਾਂ ਨਰਮੇ ਦੀ ਫਸਲ ਉਤੇ ਗੁਲਾਬੀ ਸੁੰਡੀ ਮੱਛਰ ਜਾਂ ਫਿਰ ਮਿਲੀਬੱਗ ਦਾ ਹਮਲਾ ਸ਼ੁਰੂ ਹੋ ਜਾਂਦਾ ਹੈ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਹਰ ਵਾਰ ਨਰਮੇ ਦਾ ਰਕਬਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਰ ਵਾਰ ਕਿਸਾਨ ਗੁਲਾਬੀ ਸੁੰਡੀ ਤੋਂ ਦੁਖੀ ਹੋ ਕੇ ਨਰਮੇ ਤੋਂ ਮੁੱਖ ਮੋੜ ਰਹੇ ਹਨ।

ਪਿਛਲੇ ਸਾਲ ਮਾਨਸਾ ਜ਼ਿਲ੍ਹੇ ਵਿੱਚ 83 ਹਜ਼ਾਰ ਏਕੜ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਪਰ ਇਸ ਸਾਲ ਘੱਟ ਕੇ 56 ਹਜ਼ਾਰ ਏਕੜ ਨਰਮੇ ਦੀ ਕਾਸ਼ਤ ਹੋਈ ਹੈ ਜਿਸ ਦਾ ਸਿੱਟਾ ਹੈ ਕਿ ਕਿਸਾਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਦੁਖੀ ਹੋ ਕੇ ਆਪਣੀ ਇਸ ਰਵਾਇਤੀ ਫਸਲ ਤੋਂ ਮੁੱਖ ਮੋੜ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲੀ ਚੈਨਲਾਂ ਵਾਲੀ ਦੇਖ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਖੇਤਾਂ ਵਿੱਚ 14 ਏਕੜ ਦੇ ਕਰੀਬ ਨਰਮੇ ਦੀ ਕਾਸ਼ਤ ਕੀਤੀ ਗਈ ਹੈ ਪਰ ਇਸ ਵਾਰ ਫਿਰ ਤੋਂ ਉਨ੍ਹਾਂ ਦੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਹੋਇਆ ਹੈ ਜਿਸ ਨਾਲ ਪੱਤੇ ਵੀ ਕਾਲੇ ਹੋ ਰਹੇ ਹਨ ਤੇ ਫੁੱਲ ਵਿੱਚ ਵੀ ਸੁੰਡੀ ਪੈਦਾ ਹੋ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਹਨ੍ਹਾਂ ਵੱਲੋਂ ਨਰਮੇ ਦੀ ਫਸਲ ਉਤੇ ਛੜਕਾਅ ਕੀਤਾ ਗਿਆ ਹੈ ਅਤੇ ਕੁਝ ਹਮਲਾ ਰੋਕਿਆ ਹੈ ਉਥੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਕਿਸਾਨਾਂ ਦੇ ਖੇਤਾਂ ਵਿੱਚ ਆ ਕੇ ਉਨ੍ਹਾਂ ਦੇ ਨਰਮੇ ਦੀ ਫਸਲ ਉਤੇ ਹੋ ਰਹੇ ਸੁੰਡੀ ਦੇ ਹਮਲੇ ਨੂੰ ਰੋਕਿਆ ਜਾਵੇ ਤਾਂ ਕਿ ਕਿਸਾਨ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ। 

ਉਧਰ ਖੇਤਾਂ ਵਿੱਚ ਕਿਸਾਨਾਂ ਦੇ ਨਰਮੇ ਦੀ ਫਸਲ ਉਤੇ ਹੋਏ ਗੁਲਾਬੀ ਸੁੰਡੀ ਤੋਂ ਬਾਅਦ ਜਾਇਜ਼ਾ ਲੈਣ ਪਹੁੰਚੇ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ ਨਰਮੇ ਦੀ ਫਸਲ ਉਤੇ ਅਜੇ ਗੁਲਾਬੀ ਸੁੰਡੀ ਜਾਂ ਸਫੇਦ ਮੱਛਰ ਦਾ ਅਟੈਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜੇਕਰ ਕਿਤੇ ਸਫੇਦ ਮੱਛਰ ਨਜ਼ਰ ਆਉਂਦਾ ਹੈ ਤਾਂ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਤੁਰੰਤ ਪਾਣੀ ਦਿੱਤਾ ਜਾਵੇ ਤੇ ਜੇ ਕਿਸੇ ਵੀ ਕਿਸਾਨ ਦੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਜਾਂ ਚਿੱਟੇ ਮੱਛਰ ਹੋਣ ਦਾ ਹਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਦੇ ਨਾਲ ਸੰਪਰਕ ਕੀਤਾ ਜਾਵੇ। 

Trending news