Mansa News: ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਮਾਨਸਾ 'ਚ 10 ਲੱਖ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
Trending Photos
Mansa News/ਕੁਲਦੀਪ ਧਾਲੀਵਾਲ: ਪੰਜਾਬ ਦੇ ਵਿੱਚ ਜੰਗਲ ਲਗਾਉਣ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਮਾਨਸਾ ਜ਼ਿਲ੍ਹੇ ਦੇ ਵਿੱਚ 10 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਅੱਜ ਦੇ ਦਿਨ ਤਿ ਲੱਖ ਦੇ ਕਰੀਬ ਪੌਦੇ ਲਗਾਏ ਜਾਣਗੇ ਜਿਸ ਦੀ ਸ਼ੁਰੂਆਤ ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਵੱਲੋਂ ਮਾਨਸਾ ਦੇ ਪਿੰਡ ਮਾਨਸਾ ਖੁਰਦ ਦੇ 12 ਏਕੜ ਪੰਚਾਇਤੀ ਜ਼ਮੀਨ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
ਵਾਤਾਵਰਣ ਨੂੰ ਹਰਿਆ ਭਰਿਆ ਅਤੇ ਪੰਜਾਬ ਵਿੱਚ ਜੰਗਲ ਲਗਾਉਣ ਦੇ ਲਈ ਅੱਜ ਮਾਨਸਾ ਖੁਰਦ ਵਿਖੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਵਿਧਾਇਕ ਵਿਜੇ ਸਿੰਗਲਾ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਵਿਧਾਇਕ ਵਿਜੇ ਸਿੰਗਲਾ ਨੇ ਕਿਹਾ ਕਿ ਅੱਜ ਵਾਤਾਵਰਨ ਨੂੰ ਸ਼ੁੱਧ ਬਣਾਉਣ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਵੱਡੀ ਲੋੜ ਹੈ।
ਇਹ ਵੀ ਪੜ੍ਹੋ: AIIMS Hospital: ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਬਠਿੰਡਾ ਏਮਜ਼ ਹਸਪਤਾਲ ਵੱਲੋਂ ਇਹ ਨਵਾਂ ਅਤਿ ਆਧੁਨਿਕ ਇਲਾਜ!
ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਵਿੱਚ ਪੌਦੇ ਲਗਾਉਣ ਦੇ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸਾਫ ਹੋਵੇਗਾ ਅਤੇ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਇਸ ਲਈ ਅੱਜ ਹਰ ਇਨਸਾਨ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਮਨੁੱਖਤਾ ਨੂੰ ਬਚਾਉਣ ਦੇ ਲਈ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪੌਦੇ ਲਗਾਉਣ ਦੀ ਵੱਡੀ ਲੋੜ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਮਾਨਸਾ ਜਿਲੇ ਦੇ ਵਿੱਚ 10 ਲੱਖ ਪੌਦੇ ਲਗਾਉਣ ਦਾ ਟੀਚਾ ਹੈ ਅਤੇ ਅੱਜ ਦੇ ਦਿਨ ਢਾਈ ਤੋਂ 3 ਲੱਖ ਦੇ ਕਰੀਬ ਪੌਦੇ ਲਗਾਏ ਜਾਣਗੇ ਉਹਨਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੇ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ 100 ਏਕੜ ਦੇ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵਿਰਾਸਤੀ ਪੌਦੇ ਅਤੇ ਫੁੱਲ ਅਤੇ ਫਲਦਾਰ ਪੌਦੇ ਲਗਾਏ ਜਾਣਗੇ ਅਤੇ ਇੱਥੇ ਪੰਛੀਆਂ ਦਾ ਵੀ ਰੈਣ ਬਸੇਰਾ ਹੋਵੇਗਾ।
ਇਸੇ ਤਹਿਤ ਹੀ ਪਿੰਡ ਝਰਿਆਂਵਾਲੀ ਵਿਖੇ ਵੀ 100 ਏਕੜ ਦੇ ਵਿੱਚ ਪੌਦੇ ਲਗਾਏ ਜਾ ਰਹੇ ਹਨ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਅਤੇ ਪੰਚਾਇਤੀ ਜਮੀਨਾਂ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਕਿ ਸਾਡੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸ਼ੁੱਧ ਬਣਾ ਸਕੀਏ।
ਇਹ ਵੀ ਪੜ੍ਹੋ: Gurdaspur News: ਸਿਵਲ ਹਸਪਤਾਲ 'ਚ ਅਪਰੇਸ਼ਨ ਥੀਏਟਰ ਵਿੱਚ ਸੈਂਟਰਲ AC ਖ਼ਰਾਬ, ਡਾਕਟਰਾਂ ਨੇ ਅਪਰੇਸ਼ਨ ਕਰਨੇ ਕੀਤੇ ਬੰਦ