Mansa Death News: ਬੁਢਲਾਡਾ ਦੇ ਨਜ਼ਦੀਕ ਪਿੰਡ ਮੱਲ ਸਿੰਘ ਵਾਲਾ ਵਿਖੇ ਲੜਕੀ ਦੇ ਵਿਆਹ ਸਮਾਗਮ ਵਿੱਚ ਸ਼ਗਨ ਮੌਕੇ ਫੋਟੋਗ੍ਰਾਫੀ ਕਰਨ ਪਹੁੰਚੇ ਫੋਟੋਗ੍ਰਾਫਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ।
Trending Photos
Mansa Death News/ਕੁਲਦੀਪ ਧਾਲੀਵਾਲ: ਮਾਨਸਾ ਦੇ ਬੋਹਾ ਵਿੱਚ ਇਕ ਫੋਟੋਗ੍ਰਾਫਰ ਦੀ ਵਿਆਹ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਸਾਰੀ ਘਟਨਾ ਘਰ ਵਿੱਚ ਲਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਬੁਢਲਾਡਾ ਤੋਂ ਫੋਟੋਗ੍ਰਾਫਰ ਮੱਖਣ ਸਿੰਘ ਨੇੜਲੇ ਪਿੰਡ ਮੱਲ ਸਿੰਘ ਵਾਲਾ ਵਿਖੇ ਇੱਕ ਲੜਕੀ ਦੇ ਵਿਆਹ ਸਮਾਗਮ ਵਿੱਚ ਫੋਟੋ ਖਿਚਣ ਲਈ ਪਹੁੰਚਿਆ ਸੀ। ਉਹ ਸਮਾਗਮ ਦੌਰਾਨ ਫੋਟੋ ਖਿਚਦੇ ਹੋਏ ਅਚਾਨਕ ਫੋਟੋਗ੍ਰਾਫਰ ਨੂੰ ਸਿਰਦਰਦ ਹੋ ਗਿਆ ਅਤੇ ਉਸ ਦੇ ਪੂਰੇ ਸਰੀਰ 'ਚ ਦਰਦ ਹੋਣ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਫੋਟੋਗ੍ਰਾਫਰ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬੁਢਲਾਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫੋਟੋਗ੍ਰਾਫਰਜ਼ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਗਿਆਨ ਚੰਦ ਨੇ ਦੱਸਿਆ ਕਿ ਮੱਖਣ ਸਿੰਘ ਬੋਹਾ ਦਾ ਇੱਕ ਫੋਟੋਗ੍ਰਾਫਰ ਹੈ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਮੱਲ ਸਿੰਘ ਵਾਲਾ ਵਿਖੇ ਇੱਕ ਲੜਕੀ ਦੇ ਵਿਆਹ ਸਮਾਗਮ ਦੌਰਾਨ ਫੋਟੋ ਖਿਚਣ ਗਿਆ ਸੀ।
ਇਹ ਵੀ ਪੜ੍ਹੋ: Khanna Accident: ਖੰਨਾ 'ਚ ਮਿਰਚਾਂ ਨਾਲ ਭਰੇ ਟਰੱਕ ਸਮੇਤ 5 ਵਾਹਨ ਆਪਸ 'ਚ ਟਕਰਾਏ, 2 ਗੰਭੀਰ ਜ਼ਖਮੀ
ਉਨ੍ਹਾਂ ਕਿਹਾ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਰਿਵਾਰ ਦੇ ਪਿੱਛੇ ਪਏ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Farmers Delhi March ਕਿਸਾਨਾਂ ਦੇ ਸਮਰਥਨ 'ਚ ਅਮਨ ਅਰੋੜਾ ਦਾ ਬਿਆਨ ਆਇਆ ਸਾਹਮਣੇ, ਸੁਣੋ ਕੀ ਕਿਹਾ...