Miss Universe 2023 winner: ਅਮਰੀਕਾ ਦੀ ਗੈਬਰੀਏਲ ਬਣੀ ਮਿਸ ਯੂਨੀਵਰਸ 2023; ਟਾਪ 5 'ਚ ਨਹੀਂ ਪਹੁੰਚ ਸਕੀ ਦਿਵਿਤਾ ਰਾਏ
Advertisement
Article Detail0/zeephh/zeephh1529127

Miss Universe 2023 winner: ਅਮਰੀਕਾ ਦੀ ਗੈਬਰੀਏਲ ਬਣੀ ਮਿਸ ਯੂਨੀਵਰਸ 2023; ਟਾਪ 5 'ਚ ਨਹੀਂ ਪਹੁੰਚ ਸਕੀ ਦਿਵਿਤਾ ਰਾਏ

ਭਾਰਤ ਦੀ ਦਿਵਿਤਾ ਟਾਪ 5 'ਚ ਨਹੀਂ ਪਹੁੰਚ ਸਕੀ ਅਤੇ ਗਾਊਨ ਰਾਊਂਡ ਤੋਂ ਹੀ ਬਾਹਰ ਹੋ ਗਈ ਸੀ।

Miss Universe 2023 winner: ਅਮਰੀਕਾ ਦੀ ਗੈਬਰੀਏਲ ਬਣੀ ਮਿਸ ਯੂਨੀਵਰਸ 2023; ਟਾਪ 5 'ਚ ਨਹੀਂ ਪਹੁੰਚ ਸਕੀ ਦਿਵਿਤਾ ਰਾਏ

Miss Universe 2023 winner name and country: ਅਮਰੀਕਾ ਦੀ ਆਰ ਬੋਨੀ ਗੈਬਰੀਏਲ (Miss Universe 2023 R’Bonney Gabriel) ਨੇ 71ਵਾਂ ਮਿਸ ਯੂਨੀਵਰਸ 2023 ਦਾ ਖਿਤਾਬ ਜਿੱਤਿਆ ਹੈ ਜਦਕਿ ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਡਾਇਨਾ ਸਿਲਵਾ ਅਤੇ ਦੂਜੀ ਰਨਰ ਅੱਪ ਡੋਮਿਨਿਕਨ ਰੀਪਬਲਿਕ ਦੀ ਐਮੀ ਪੇਨਾ ਰਹੀ। 

ਅੱਜ ਸਵੇਰ ਤੋਂ ਹੀ ਲੋਕ Miss Universe 2023 winner ਦਾ name ਅਤੇ ਉਸਦੀ country ਬਾਰੇ ਜਾਨਣਾ ਚਾਹ ਰਹੇ ਸਨ। ਦੱਸ ਦਈਏ ਕਿ ਇਹ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ ਅਤੇ ਇਸ ਦੌਰਾਨ 25 ਸਾਲ ਦੀ ਦਿਵਿਤਾ ਰਾਏ ਨੇ ਭਾਰਤ ਦੀ ਨੁਮਾਇੰਦਗੀ ਕੀਤੀ। Miss Universe 2023 R’Bonney Gabriel ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਹਾਲਾਂਕਿ ਦਿਵਿਤਾ ਟਾਪ 5 'ਚ ਨਹੀਂ ਪਹੁੰਚ ਸਕੀ ਅਤੇ ਗਾਊਨ ਰਾਊਂਡ ਤੋਂ ਹੀ ਬਾਹਰ ਹੋ ਗਈ। ਇਸ ਮੁਕਾਬਲੇ ਵਿੱਚ ਦੁਨੀਆ ਭਰ ਤੋਂ 86 ਪ੍ਰਤੀਭਾਗੀਆਂ ਨੇ ਭਾਗ ਲਿਆ।

Miss Universe 2023: ਟਾਪ 16 ਵਿੱਚ ਪਹੁੰਚੀ ਭਾਰਤ ਦੀ ਦਿਵਿਤਾ ਰਾਏ 

ਦਿਵਿਤਾ ਟਾਪ 16 ਵਿੱਚ ਪਹੁੰਚੀ।  ਦੱਸ ਦਈਏ ਕਿ ਨੈਸ਼ਨਲ ਕਾਸਟਿਊਮ ਰਾਊਂਡ 'ਚ ਦਿਵਿਤਾ 'ਸੋਨੇ ਦੀ ਚਿੜ੍ਹੀਆ' ਬਣ ਕੇ ਸਾਹਮਣੇ ਆਈ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਕਿਸੇ ਸਮੇਂ ਭਾਰਤ ਨੂੰ 'ਗੋਲਡਨ ਬਰਡ' ਯਾਨੀ 'ਸੋਨੇ ਦੀ ਚਿੜ੍ਹੀਆ' ਕਿਹਾ ਜਾਂਦਾ ਸੀ ਅਤੇ ਦਿਵਿਤਾ ਦੇ ਇਸ ਪਹਿਰਾਵੇ ਨੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਇਹੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ।

ਦਿਵਿਤਾ ਨੇ ਮਿਸ ਦੀਵਾ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ

ਦੱਸਣਯੋਗ ਹੈ ਕਿ ਕਰਨਾਟਕ ਦੀ ਰਹਿਣ ਵਾਲੀ ਦਿਵਿਤਾ ਰਾਏ ਪੇਸ਼ੇ ਤੋਂ ਮਾਡਲ ਹੈ ਅਤੇ ਉਸ ਨੇ ਆਰਕੀਟੈਕਟ ਦੀ ਪੜ੍ਹਾਈ ਵੀ ਕੀਤੀ ਹੈ। ਦਿਵਿਤਾ ਨੇ ਪਿਛਲੇ ਸਾਲ ਮਿਸ ਦੀਵਾ ਯੂਨੀਵਰਸ 2022 ਦਾ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ: FIH Hockey World Cup 2023: ਹੱਲਾ ਬੋਲ! ਸਪੇਨ ਨੂੰ ਹਰਾਉਣ ਤੋਂ ਬਾਅਦ ਹੁਣ ਇੰਗਲੈਂਡ ਨਾਲ ਭਾਰਤ ਦਾ ਦੂਜਾ ਮੁਕਾਬਲਾ

ਭਾਰਤ ਨੂੰ ਹੁਣ ਤੱਕ ਮਿਲੀਆਂ ਤਿੰਨ Miss Universe 

ਹਰਨਾਜ਼ ਸੰਧੂ ਨੇ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ, ਜਦਕਿ ਲਾਰਾ ਦੱਤਾ ਸਾਲ 2000 ਵਿੱਚ ਮਿਸ ਯੂਨੀਵਰਸ ਬਣੀ ਅਤੇ 1994 ਵਿੱਚ ਸੁਸ਼ਮਿਤਾ ਸੇਨ ਦੇ ਸਿਰ ਸੱਜਿਆ ਸੀ ਮਿਸ ਯੂਨੀਵਰਸ ਦਾ ਖਿਤਾਬ।

ਇਹ ਵੀ ਪੜ੍ਹੋ: ਪੰਜਾਬ ’ਚ 400 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਣ ਜਾ ਰਹੀ ਹੈ ਸ਼ੁਰੂਆਤ

Trending news