Trending Photos
AAP Meeting: ਪੰਜਾਬ ਆਪ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਨੇ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਆਗੂ ਦੇ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਸ਼ਹਿਰਾਂ ਦੇ ਵਿਕਾਸ ਲਈ ਜ਼ਰੂਰੀ ਚੋਣਾਂ ਦੀ ਤਿਆਰੀ ਪੂਰੀ ਕਰ ਲਈ ਹੈ। ਇਸ ਚੀਜ਼ ਨੂੰ ਲੈ ਕੇ ਅੱਜ ਪੂਰਾ ਦਿਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਅਲੱਗ-ਅਲੱਗ ਮੰਤਰੀਆਂ ਨੂੰ ਅਲੱਗ-ਅਲੱਗ ਨਗਰ ਨਿਗਮਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਮਾਨਦਾਰ ਅਤੇ ਜੋ ਲੋਕ ਸੇਵਾ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਅੱਜ ਤੋਂ ਹੀ ਅਸੀਂ ਐਪਲੀਕੇਸ਼ਨ ਮੰਗ ਲਈਆਂ ਨੇ ਉਹ ਆਪਣੇ ਆਪਣੇ ਏਰੀਆ ਦੇ ਓਬਜਰਵਰ ਅਤੇ ਐਮਐਲਏ ਨੂੰ ਐਪਲੀਕੇਸ਼ਨ ਦੇ ਸਕਦੇ ਨੇ ਜੋ ਇਲੈਕਸ਼ਨ ਲੜਨਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਆਮ ਆਦਮੀ ਪਾਰਟੀ ਹੀ ਇਲੈਕਸ਼ਨ ਜਿੱਤੇਗੀ ਜਿਵੇਂ ਤਿੰਨ ਐਮਐਲਏ ਦੇ ਇਲੈਕਸ਼ਨ ਜਿੱਤੇ ਹਨ ਅਤੇ ਅਸੀਂ ਲੋਕਾਂ ਦਾ ਵਿਕਾਸ ਕਰਾਂਗੇ ਸ਼ਹਿਰਾਂ ਦਾ ਵਿਕਾਸ ਕਰਾਂਗੇ ਸ਼ਹਿਰਾਂ ਦੇ ਜੋ ਕੰਮ ਬਾਕੀ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ।
ਪਟਿਆਲਾ ਤੋਂ ਬਰਿੰਦਰ ਗੋਇਲ, ਮੰਤਰੀ, ਜਲੰਧਰ ਤੋਂ ਹਰਭਜਨ ETO, ਮੰਤਰੀ, ਫਗਵਾੜਾ ਤੋਂ ਸੰਸਦ ਮੈਂਬਰ ਰਾਜ ਚੱਬੇਵਾਲ, ਅੰਮ੍ਰਿਤਸਰ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਅਤੇ ਲੁਧਿਆਣਾ ਤੋਂ ਤਰੁਣਪ੍ਰੀਤ ਸੌਂਦ ਨੂੰ ਅਲੱਗ-ਅਲੱਗ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਤਮਾਮ ਐਮਐਲਏ ਦੀ ਵੀ ਜ਼ਿੰਮੇਵਾਰੀ ਇਸੇ ਕੰਮ ਲਈ ਲੱਗੇਗੀ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ 75 ਸਾਲ ਬਾਅਦ ਬੀਜੇਪੀ ਭਗਤ ਸਿੰਘ ਦਾ ਜ਼ਿਕਰ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਦੇਣ ਹੀ ਹੈ। ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਹੀ ਪਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਅੱਜ ਇਹ ਲੋਕ ਭਗਤ ਸਿੰਘ ਦੀ ਗੱਲ ਕਰ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਗੱਲ ਸ਼ੁਰੂ ਕੀਤੀ ਸੀ। ਜਿਸ ਬੁੱਤ ਦਾ ਉਦਘਾਟਨ ਕਰਨ ਦਾ ਜ਼ਿਕਰ ਬੀਜੇਪੀ ਵਾਲੇ ਕਰ ਰਹੇ ਹਨ ਉਸ ਬੁੱਤ ਲਗਾਉਣ ਦਾ ਕੰਮ ਵੀ ਭਗਵੰਤ ਮਾਨ ਸਰਕਾਰ ਨੇ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਏਅਰਪੋਰਟ ਦਾ ਨਾਮ ਬਦਲਣ ਦਾ ਕੰਮ ਕੀਤਾ। ਬੀਜੇਪੀ ਨੂੰ ਪਹਿਲਾਂ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਸੀ ਸਾਨੂੰ ਸਾਡੇ ਕੰਮਾਂ ਦੀ ਫਿਕਰ ਹੈ।
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਸਾਰੇ ਦੀਆਂ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਹਨ ਅਤੇ ਕੇਂਦਰ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਹਰ ਤਰੀਕੇ ਦੀ ਮੀਟਿੰਗ ਦੇ ਲਈ ਤਿਆਰ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਕਿਸਾਨਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ। ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਹੈ।