Mohali News: ਅਦਾਲਤ ਨੇ ਸਾਬਕਾ ਪੁਲਿਸ ਇੰਸਪੈਕਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
Advertisement
Article Detail0/zeephh/zeephh2537925

Mohali News: ਅਦਾਲਤ ਨੇ ਸਾਬਕਾ ਪੁਲਿਸ ਇੰਸਪੈਕਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

 Mohali News:  ਅੱਜ ਤੋਂ 14 ਸਾਲ ਪਹਿਲਾਂ ਮਾਮਲੇ ਵਿੱਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।

Mohali News: ਅਦਾਲਤ ਨੇ ਸਾਬਕਾ ਪੁਲਿਸ ਇੰਸਪੈਕਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

Mohali News:  ਅੱਜ ਤੋਂ 14 ਸਾਲ ਪਹਿਲਾਂ 2010 ਵਿੱਚ ਗੁਰਦੀਪ ਸਿੰਘ ਜਿਸ ਦੀ ਉਮਰ ਉਸ ਵਕਤ 26 ਸਾਲ ਸੀ ਨੂੰ ਉਸ ਦੇ ਸਹੁਰੇ ਥਾਣੇਦਾਰ ਜਗਬੀਰ ਸਿੰਘ ਵੱਲੋਂ ਅਗਵਾ ਕਰਨ ਅਤੇ ਸਰਕਾਰੀ ਰਿਕਾਰਡ ਨਾਲ ਛੇੜ ਛਾੜ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਮੋਹਾਲੀ ਅਦਾਲਤ ਵੱਲੋਂ ਇੰਸਪੈਕਟਰ ਜਗਬੀਰ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਨੌਜਵਾਨ ਗੁਰਦੀਪ ਸਿੰਘ ਦੀ ਮਾਂ ਭਿੰਦਰ ਕੌਰ ਨੇ ਅਦਾਲਤ ਦੇ ਇਸ ਫ਼ੈਸਲੇ ਤੋਂ ਸੰਤੁਸ਼ਟ ਨਜ਼ਰ ਆਈ ਅਤੇ ਫੁੱਟ ਫੁੱਟ ਕੇ ਮੋਹਾਲੀ ਅਦਾਲਤ ਵਿੱਚ ਰੋਣ ਲੱਗ ਪਈ ਕਿਉਂਕਿ 14 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ ਮਿਲਿਆ।

2010 ਵਿੱਚ ਜਗਬੀਰ ਸਿੰਘ ਵੱਲੋਂ ਆਪਣੇ ਜਵਾਈ ਗੁਰਦੀਪ ਸਿੰਘ ਨੂੰ ਉਕਸਾ ਕੇ ਸਿੰਘਪੁਰਾ ਬੁਲਾਇਆ ਗਿਆ ਅਤੇ ਲੜਾਈ ਝਗੜਾ ਕਰਨ ਉਪਰੰਤ ਉਸ ਨੂੰ ਅਗਵਾ ਕਰ ਲਿਆ ਗਿਆ।

ਇਹ ਵੀ ਪੜ੍ਹੋ : Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼

ਹਾਲਾਂਕਿ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਵੱਲੋਂ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ ਪਰ ਇਸ ਗੱਲ ਦਾ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਜਗਵੀਰ ਸਿੰਘ ਨੂੰ ਸਿਰਫ਼ ਅਗਵਾ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ : Rajpura News: ਵਿਦਿਆਰਥੀ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼, ਅਧਿਆਪਕ 'ਤੇ ਲਗਾਏ ਤੰਗ ਕਰਨ ਦੇ ਇਲਜ਼ਾਮ

Trending news