Mohali Murder News:ਮੁਹਾਲੀ ਦੇ ਹੋਟਲ 'ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ
Advertisement
Article Detail0/zeephh/zeephh2300236

Mohali Murder News:ਮੁਹਾਲੀ ਦੇ ਹੋਟਲ 'ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ

Mohali Murder News:ਪੰਜਾਬ ਵਿੱਚ ਕਤਲ ਦੀਆਂ ਵਾਰਦਾਤ ਵੱਧ ਰਹੀਆਂ ਹਨ। ਆਏ ਦਿਨ ਪੰਜਾਬ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਹਨ ਜੋ ਕਿ ਸ਼ਰਮਨਾਕ ਹਨ। 

 

Mohali Murder News:ਮੁਹਾਲੀ ਦੇ ਹੋਟਲ 'ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ

Mohali Murder News/ਮਨੀਸ਼ ਸ਼ੰਕਰ/ਕਮਲਦੀਪ ਸਿੰਘ: ਪੰਜਾਬ ਵਿੱਚ ਕਤਲ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਮੁਹਾਲੀ ਤੋਂ  (Mohali Murder News)  ਸਾਹਮਣੇ ਆਇਆ ਹੈ ਜਿੱਥੇ ਇੱਕ ਨਿੱਜੀ ਹੋਟਲ ਵਿੱਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ।

ਜੇਕਰ ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਚਰਮਰਾਈ ਹੋਈ ਹੈ ਕਿ ਅਪਰਾਧੀਆਂ ਵੱਲੋਂ ਬੇਖੌਫ ਹੋ ਕੇ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਮੋਹਾਲੀ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਅੱਜ ਮੋਹਾਲੀ ਦੇ ਫੇਸ ਇੱਕ ਸਥਿਤ ਇੱਕ ਨਿੱਜੀ ਹੋਟਲ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ (Mohali Murder News)  ਕਤਲ ਕਰ ਦਿੱਤਾ ਗਿਆ। ਮੋਹਾਲੀ ਹੋਟਲ ਵਿੱਚ ਕਤਲ ਹੋਈ ਕੁੜੀ ਦੀ ਪਹਿਚਾਣ  ਸੁਨੀਤਾ ਵਜੋਂ ਹੋਈ ਹੈ। ਕੁੜੀ ਹੋਟਲ ਵਿੱਚ ਪਿਛਲੇ ਦੋ ਦਿਨਾਂ ਤੋਂ ਸੁਨੀਲ ਕੁਮਾਰ ਦੇ ਨਾਲ ਰਹਿ ਰਹੀ ਸੀ। ਦੋਨੋਂ ਨਵਾਂਸ਼ਹਿਰ ਦੇ ਰਹਿਣ ਵਾਲੇ ਸਨ। ਘਟਨਾ ਤੋਂ ਬਾਅਦ ਸੁਨੀਲ ਕੁਮਾਰ ਮੌਕੇ ਤੋਂ ਫ਼ਰਾਰ ਹੈ ਅਤੇ ਪੁਲਿਸ ਵੱਲੋਂ ਭਾਲ ਜਾਰੀ ਹੈ।

ਸੁਨੀਲ ਕੁਮਾਰ ਵੱਲੋਂ ਬੀਤੀ ਰਾਤ 10 ਵਜੇ ਦੇ ਤਕਰੀਬਨ ਸੁਨੀਤਾ ਦੇ ਉੱਪਰ ਚਾਕੂ ਦੀ ਮਦਦ ਦੇ ਰਾਹੀਂ ਹਮਲਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਸੁਨੀਲ ਅਤੇ ਸੁਨੀਤਾ ਦੇ ਨਾਲ ਇੱਕ 4 ਸਾਲ ਦਾ ਬੱਚਾ ਵੀ ਮੌਜੂਦ ਸੀ। ਸੁਨੀਲ ਕੁਮਾਰ ਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 

 

 

ਇਹ ਵੀ ਪੜ੍ਹੋ: Punjab Girl Murder Case: ਪੰਜਾਬ 'ਚ ਧੀਆਂ 'ਤੇ ਹੋ ਰਹੇ ਹਮਲੇ! ਜਿੰਮੇਵਾਰ ਕੌਣ?

ਆਏ ਦਿਨ ਪੰਜਾਬ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਹਨ ਜੋ ਕਿ ਸ਼ਰਮਨਾਕ ਹਨ। ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਇਹ ਚੌਥਾ ਮਾਮਲਾ ਹੈ।  ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਪੰਜ ਫੇਸ ਵਿੱਚ ਨੌਜਵਾਨ ਨੇ ਇੱਕ ਲੜਕੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲੀਸ ਨੇ ਲੜਕੀ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਜਿੱਥੇ ਉਸਦਾ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: Mohali Attack News: ਮੋਹਾਲੀ 'ਚ ਲੜਕੀ 'ਤੇ ਅਣਪਛਾਤੇ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੋਈ ਮੌਤ, ਹਮਲਾ ਕਰਨ ਵਾਲਾ ਨੌਜਵਾਨ ਕਾਬੂ

Trending news