PSPCL Defaulter News: ਫਾਜ਼ਿਲਕਾ ਵਿੱਚ ਪਾਵਰਕਾਮ ਦੇ ਡਿਫਾਲਟਰਾਂ ਵੱਲ ਲਗਭਗ 23 ਕਰੋੜ ਰੁਪਏ ਖੜ੍ਹੇ ਹਨ। 30 ਹਜ਼ਾਰ ਤੋਂ ਵਧ ਖਪਤਕਾਰ ਡਿਫਾਲਟਰ ਹਨ ਜਿਨ੍ਹਾਂ ਵਿੱਚ ਸਰਕਾਰੀ ਅਦਾਰੇ ਵੀ ਹਨ।
Trending Photos
PSPCL Defaulter News: ਫਾਜ਼ਿਲਕਾ ਵਿੱਚ ਪੀਐਸਪੀਸੀਐਲ ਦੇ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਖੁਲਾਸਾ ਹੋਇਆ ਕਿ ਫਾਜ਼ਿਲਕਾ ਦੇ 30 ਹਜ਼ਾਰ ਤੋਂ ਵੱਧ ਖਪਤਕਾਰ ਬਿਜਲੀ ਵਿਭਾਗ ਦੇ ਡਿਫਾਲਟਰ ਹਨ। ਇਸ ਤੋਂ ਇਲਾਵਾ 487 ਸਰਕਾਰੀ ਅਦਾਰੇ ਵੀ ਡਿਫਾਲਟਰ ਹੋ ਚੁੱਕੇ ਹਨ। ਵਿਭਾਗ ਦੇ ਐਕਸੀਅਨ ਰਾਜਿੰਦਰ ਕੁਮਾਰ ਦੇ ਮੁਤਾਬਕ ਪਾਵਰਕਾਮ ਦਾ ਇਨ੍ਹਾਂ ਡਿਫਾਲਟਰ ਖਪਤਕਾਰਾਂ ਵੱਲ 23 ਕਰੋੜ ਰੁਪਏ ਬਕਾਏ ਖੜ੍ਹੇ ਹਨ। ਐਕਸੀਅਨ ਨੇ ਅੱਗੇ ਦੱਸਿਆ ਕਿ ਜਿਥੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਬਿਜਲੀ ਦੇ ਬਿੱਲਾਂ ਦੀ ਜਲਦ ਅਦਾਇਗੀ ਕੀਤੀ ਜਾਵੇ ਨਹੀਂ ਤਾਂ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਵੇਗੀ।
ਇੱਕ ਪਾਸੇ ਜਿਥੇ ਬਿਜਲੀ ਦੇ ਬਿੱਲਾਂ ਉਤਾਰੇ ਨਹੀਂ ਗਏ ਉਥੇ ਹੀ ਦੂਜੇ ਪਾਸੇ ਸਾਲ 2022-2023 ਵਿੱਚ ਬਿਜਲੀ ਵਿਭਾਗ ਦੇ 671 ਟਰਾਂਸਫਰਮਰਾਂ ਦਾ ਸਾਮਾਨ ਚੋਰੀ ਹੋ ਚੁੱਕਾ ਹੈ। ਇਸ ਕਾਰਨ ਪਾਵਰਕਾਮ ਦਾ ਲਗਭਗ ਇੱਕ ਕਰੋੜ 33 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਹਾਲਾਂਕਿ ਪੀਐਸਪੀਸੀਐਲ ਦੇ ਐਕਸੀਅਨ ਮੁਤਾਬਕ ਸਮੇਂ-ਸਮੇਂ ਉਤੇ ਵਿਭਾਗ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਪਰ ਹਾਲੇ ਤੱਕ ਕੋਈ ਬਰਾਮਦਗੀ ਨਹੀਂ ਹੋਈ ਹੈ।
ਕਾਬਿਲੇਗੌਰ ਹੈ ਕਿ ਮਈ ਮਹੀਨੇ ਵਿੱਚ ਪੰਜਾਬ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਸੀ। ਜੋ ਲੋਕ ਬਿਜਲੀ ਬਿੱਲ ਨਹੀਂ ਭਰਦੇ ਉਨ੍ਹਾਂ ਲਈ ਸਰਕਾਰ ਨੇ OTS ਸਕੀਮ ਸ਼ੁਰੂ ਕੀਤੀ ਸੀ। ਇਸ ਤਹਿਤ ਆਰਥਿਕ ਕਾਰਨਾਂ ਕਰਕੇ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਸੀ ਜਾਂ ਮੁੜ ਕੁਨੈਕਸ਼ਨ ਨਹੀਂ ਲਗਾਇਆ ਜਾ ਰਿਹਾ ਸੀ, ਉਹ ਹੁਣ ਲੇਟ ਪੇਮੈਂਟ ਉਤੇ ਅੱਧੇ ਸਾਧਾਰਨ ਵਿਆਜ ਨਾਲ ਬਿੱਲ ਦਾ ਭੁਗਤਾਨ ਕਰ ਸਕਣਗੇ।
ਇਹ ਵੀ ਪੜ੍ਹੋ : Delhi Railway Station Women died: ਦਿੱਲੀ ਰੇਲਵੇ ਸਟੇਸ਼ਨ 'ਚ ਜਮ੍ਹਾਂ ਹੋਏ ਪਾਣੀ 'ਚ ਕਰੰਟ ਆਉਣ ਨਾਲ ਔਰਤ ਦੀ ਮੌਤ
ਇਸ ਸਕੀਮ ਅਨੁਸਾਰ ਲੇਟ ਪੇਮੈਂਟ ਉਤੇ ਜਿੱਥੇ ਪਹਿਲਾਂ 18 ਫੀਸਦੀ ਵਿਆਜ ਨਾਲ ਰਾਸ਼ੀ ਵਸੂਲ ਕੀਤੀ ਜਾਂਦੀ ਸੀ, ਉਥੇ ਹੁਣ ਬਿੱਲ ਦਾ ਭੁਗਤਾਨ ਸਿਰਫ 9 ਫੀਸਦੀ ਸਾਧਾਰਨ ਵਿਆਜ ਨਾਲ ਕਰਨਾ ਹੋਵੇਗਾ। ਪਹਿਲਾਂ ਫਿਕਸ ਚਾਰਜ ਤਹਿਤ ਬਿਜਲੀ ਕੁਨੈਕਸ਼ਨ ਕੱਟਣ ਤੋਂ ਲੈ ਕੇ ਕੁਨੈਕਸ਼ਨ ਕੱਟਣ ਤੱਕ ਦੇ ਸਮੇਂ ਦੀ ਰਕਮ ਵਸੂਲੀ ਜਾਂਦੀ ਸੀ ਪਰ ਹੁਣ ਕੁਨੈਕਸ਼ਨ ਕੱਟਣ ਤੋਂ 6 ਮਹੀਨੇ ਜਾਂ ਇਸ ਤੋਂ ਘੱਟ ਸਮੇਂ ਤੱਕ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ : Lawrence Bishnoi Gang: ਲਾਰੈਂਸ ਬਿਸ਼ਨੋਈ ਗਿਰੋਹ ਦੀ ਆੜ 'ਚ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼