ਸ਼ਰਮਸਾਰ ਹੋਈ ਮਮਤਾ: ਮੁੰਡੇ ਦੀ ਦੇਖਭਾਲ ’ਚ ਰੋੜਾ ਬਣ ਰਹੀ 2 ਮਹੀਨੇ ਦੀ ਧੀ ਨੂੰ ਸੁੱਟਿਆ ਨਾਲੇ ’ਚ
Advertisement
Article Detail0/zeephh/zeephh1534463

ਸ਼ਰਮਸਾਰ ਹੋਈ ਮਮਤਾ: ਮੁੰਡੇ ਦੀ ਦੇਖਭਾਲ ’ਚ ਰੋੜਾ ਬਣ ਰਹੀ 2 ਮਹੀਨੇ ਦੀ ਧੀ ਨੂੰ ਸੁੱਟਿਆ ਨਾਲੇ ’ਚ

ਝਾਂਸੀ ਦੇ ਬਾਵਈ ਰੋਡ ਨੇੜੇ ਪੈਂਦੀ ਨਵੀਂ ਬਸਤੀ ’ਚ ਐਤਵਾਰ ਨੂੰ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਆਪੋ-ਆਪਣੇ ਕੰਮਾਂ ’ਤੇ ਚਲੇ ਗਏ ਤਾਂ ਮਾਂ ਨੇ ਚੁੱਪਚਾਪ 2 ਮਹੀਨੇ ਦੀ ਕੁੜੀ ਨੂੰ ਘਰ ਦੇ ਪਿੱਛੇ ਪੈਂਦੇ ਨਾਲੇ ’ਚ ਸੁੱਟ ਦਿੱਤਾ। 

ਸ਼ਰਮਸਾਰ ਹੋਈ ਮਮਤਾ: ਮੁੰਡੇ ਦੀ ਦੇਖਭਾਲ ’ਚ ਰੋੜਾ ਬਣ ਰਹੀ 2 ਮਹੀਨੇ ਦੀ ਧੀ ਨੂੰ ਸੁੱਟਿਆ ਨਾਲੇ ’ਚ

Jhansi Murder News: ਝਾਂਸੀ ਦੇ ਬਾਵਈ ਰੋਡ ਨੇੜੇ ਪੈਂਦੀ ਨਵੀਂ ਬਸਤੀ ਦੇ ਨਾਲ ’ਚ 2 ਮਹੀਨੇ ਦੀ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ। ਪੁਲਿਸ ਦੀ ਜਾਣਕਾਰੀ ’ਚ ਸਾਹਮਣੇ ਆਇਆ ਕਿ 2 ਮਹੀਨੇ ਦੀ ਛੋਟੀ ਬੱਚੀ ਨੂੰ ਉਸਦੀ ਮਾਂ ਰਿਜਵਾਨਾ ਨੇ ਹੀ ਨਾਲੇ ’ਚ ਸੁੱਟ ਦਿੱਤਾ ਸੀ।

 
ਪੁਲਿਸ ਦੀ ਮੁੱਢਲੀ ਜਾਂਚ ’ਚ ਰਿਜਵਾਨਾ ਨੇ ਕਬੂਲ ਕੀਤਾ ਕਿ ਆਪਣੀ 2 ਮਹੀਨੇ ਦੀ ਕੁੜੀ ਕਾਰਨ ਉਹ ਮੁੰਡੇ ਦੇ ਦੇਖਭਾਲ ਨਹੀਂ ਕਰ ਪਾਉਂਦੀ ਸੀ। ਰਿਜਵਾਨਾ ਨੇ ਦੱਸਿਆ ਕਿ ਉਸਦਾ 13 ਮਹੀਨੇ ਦਾ ਮੁੰਡਾ ਰਿਆਜ ਹੈ ਪਰ ਕੁੜੀ ਦੇ ਜਨਮ ਤੋਂ ਬਾਅਦ ਉਹ ਉਸਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਸਕਦੀ ਸੀ। 

ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਐਤਵਾਰ ਨੂੰ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਆਪੋ-ਆਪਣੇ ਕੰਮਾਂ ’ਤੇ ਚਲੇ ਗਏ ਤਾਂ ਮਾਂ ਨੇ ਚੁੱਪਚਾਪ 2 ਮਹੀਨੇ ਦੀ ਕੁੜੀ ਨੂੰ ਘਰ ਦੇ ਪਿੱਛੇ ਪੈਂਦੇ ਨਾਲੇ ’ਚ ਸੁੱਟ ਦਿੱਤਾ। ਬਾਅਦ ’ਚ ਬੱਚੀ ਨੂੰ ਜਾਨਵਰ ਦੇ ਚੁੱਕ ਲਏ ਜਾਣ ਦਾ ਰੌਲਾ ਪਾ ਦਿੱਤਾ। 

ਸੋਮਵਾਰ ਨੂੰ ਜਿਹੜੇ ਹਲਾਤਾਂ ’ਚ ਮ੍ਰਿਤਕ ਕੁੜੀ ਦੀ ਲਾਸ਼ ਬਰਾਮਦ ਹੋਈ ਤਾਂ ਪੁਲਿਸ ਨੂੰ ਜਾਨਵਰ ਵਲੋਂ ਚੁੱਕੇ ਜਾਣ ਦੀ ਸੰਭਾਵਨਾ ਘੱਟ ਲੱਗੀ, ਅਜਿਹੇ ਪਰਿਵਾਰਕ ਮੈਬਰਾਂ ’ਤੇ ਸ਼ੱਕ ਹੋਇਆ। 

ਸਰਕਲ ਅਫ਼ਸਰ (CO) ਸਨੇਹਾ ਤਿਵਾਰੀ ਦੇ ਮੁਤਾਬਿਕ 2 ਮਹੀਨੇ ਦੀ ਬੱਚੀ ਦਾ ਲਾਸ਼ ਜਿਸ ਜਗ੍ਹਾ ਤੋਂ ਬਰਾਮਦ ਹੋਈ, ਉੱਥੇ ਕਿਸੇ ਬਾਹਰੀ ਬੰਦੇ ਦੇ ਆਉਣ ਦੀ ਗੁੰਜਾਇਸ਼ ਬਹੁਤ ਘੱਟ ਸੀ, ਜਿਸ ਕਾਰਨ ਸਭ ਤੋਂ ਪਹਿਲਾ ਸ਼ੱਕ ਪਰਿਵਾਰ ਦੇ ਮੈਬਰਾਂ ’ਤੇ ਹੋਇਆ। ਪੁਲਿਸ ਨੇ ਪਿਤਾ ਨਸੀਮ ਅਤੇ ਉਸਦੀ ਮਾਂ ਰਿਜਵਾਨਾ ਤੋਂ ਪੁਛਗਿੱਛ ਸ਼ੁਰੂ ਕੀਤੀ, ਇਸ ਦੌਰਾਨ ਰਿਜਵਾਨਾ ਟੁੱਟ ਗਈ ਅਤੇ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ। 

ਉਸਨੇ ਦੱਸਿਆ ਪਹਿਲਾਂ ਉਸ ਕੋਲ 1 ਸਾਲ 11 ਮਹੀਨੇ ਦਾ ਮੁੰਡਾ ਰਿਆਜ ਸੀ, ਕੁੜੀ ਹੋ ਜਾਣ ਤੋਂ ਬਾਅਦ ਉਹ ਮੁੰਡੇ ਦੀ ਦੇਖਭਾਲ ਨਹੀਂ ਕਰ ਪਾ ਰਹੀ ਸੀ।  

 

Trending news