ਮੁਕਤਸਰ ਪੁਲਿਸ ਨੇ ਨਕਲੀ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼
Advertisement
Article Detail0/zeephh/zeephh1404534

ਮੁਕਤਸਰ ਪੁਲਿਸ ਨੇ ਨਕਲੀ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼

ਮੁਕਤਸਰ ਸਾਹਿਬ ਦੀ ਪੁਲਿਸ ਨੇ ਅਲੱਗ ਅਲੱਗ ਮਾਮਲਿਆਂ ਵਿਚ ਕੀਤੀ ਸਫਲਤਾ ਪ੍ਰਾਪਤ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।  ਇਕ ਗੈਰ ਕਾਨੂੰਨੀ ਅਤੇ ਨਕਲੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ।

 

ਮੁਕਤਸਰ ਪੁਲਿਸ ਨੇ ਨਕਲੀ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼

ਅਨਮੋਲ ਬੜਿੰਗ/ ਮੁਕਤਸਰ ਸਾਹਿਬ: ਜਿਲਾ ਮੁਕਤਸਰ ਸਾਹਿਬ ਦੇ ਜ਼ਿਲਾ ਪੁਲਿਸ ਮੁਖੀ ਡਾਕਟਰ ਸਚਿਨ ਗੁਪਤਾ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਇਕ ਖਾਸ ਇਨਪੁਟ 'ਤੇ ਚੱਲਦੇ ਹੋਏ, ਫਰੀਦਕੋਟ ਰੇਂਜ ਸਪੈਸ਼ਲ ਸੈੱਲ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਨਾਲ ਮਿਲ ਕੇ GSM NSHA ਮੁਕਤੀ ਪੁਨਰਵਾਸ ਕੇਂਦਰ ਦੇ ਨਾਮ ਹੇਠ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ। ਜੋ ਕਿ ਪਿੰਡ ਛਾਪਿਆਵਾਲੀ ਥਾਣਾ ਸਿਟੀ ਮਲੋਟ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਗੈਰ-ਕਾਨੂੰਨੀ ਅਤੇ ਜਾਅਲੀ ਨਸ਼ਾ ਛੁਡਾਊ ਕੇਂਦਰ ਨੇ 22 ਨਸ਼ੇੜੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਸੀ। ਛਾਪੇਮਾਰੀ ਦੌਰਾਨ ਨਵਜੋਤ ਸਿੰਘ ਉਰਫ ਨਵੀ ਅਤੇ ਉਪਜੀਤ ਸਿੰਘ ਉਰਫ ਹਨੀ ਪਾਸੋਂ 593 ਨਸ਼ੀਲੀਆਂ ਗੋਲੀਆਂ ਅਤੇ ਇਕ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਐਫ. ਆਈ. ਆਰ. ਨੰਬਰ 263 ਮਿਤੀ 19.10.2022 U/S 22B/61/1985 NDPS ਐਕਟ, 420, 346 IPC, 25-72 54/1959 ਅਸਲਾ ਐਕਟ ਥਾਣਾ ਸਿਟੀ ਮਲੋਟ ਦਰਜ ਕੀਤਾ ਗਿਆ ਹੈ। ਸਾਰੇ ਨਸ਼ੇੜੀਆਂ ਦਾ ਹੁਣ ਸਿਵਲ ਹਸਪਤਾਲ ਮਲੋਟ ਵਿੱਚ ਪੁਨਰਵਾਸ ਕੀਤਾ ਜਾ ਰਿਹਾ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

ਇਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਨੇ ਸ਼ੱਕੀ ਵਿਅਕਤੀਆਂ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਕਾਲਾ ਸਿੰਘ ਅਤੇ ਗੁਲਾਬ ਖ਼ਾਨ ਉਰਫ਼ ਆਸ਼ੂ ਪੁੱਤਰ ਸੁਖਦੇਵ ਖ਼ਾਨ ਵਾਸੀ ਜੀਓਂਦ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਨੂੰ ਰੋਕ ਕੇ ਤਲਾਸ਼ੀ ਦੌਰਾਨ 6500 ਟਰਾਮਾਡੋਲ-ਹਾਈਡ੍ਰੋਕਲੋਰਾਈਡ ਬਰਾਮਦ ਕੀਤੀ। ਉਨ੍ਹਾਂ ਦੇ ਬੈਗ ਵਿਚੋਂ ਬਰਾਮਦ ਹੋਈਆਂ ਗੋਲੀਆਂ ਆਈ. ਪੀ.100 ਮਿਲੀਗ੍ਰਾਮ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਉਕਤ ਮੁਲਜ਼ਮਾਂ ਵਿਰੁੱਧ ਪੀ.ਐਸ.ਕਬਰਵਾਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

ਚੋਰ ਗਿਰੋਹ ਵੀ ਚੜਿਆ ਪੁਲਿਸ ਦੇ ਅੜਿੱਕੇ

ਇਸੇ ਤਰਾਂ ਹੀ ਜਿਲ੍ਹਾ ਪੁਲਿਸ ਵੱਲੋਂ ਸ਼ਰਰਾਤੀ ਅਨਸਰਾਂ 'ਤੇ ਨਕੇਲ ਕੱਸਦੇ ਹੋਏ ਚੋਰੀ ਕਰਨ ਵਾਲੇ ਗਰੋਹ 06 ਮੈਬਰ ਅਤੇ ਚੋਰੀ ਦਾ ਸਮਾਨ ਖ੍ਰੀਦਣ ਵਾਲੇ 03 ਵਿਅਕਤੀਆਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਥਾਣਾ ਲੰਬੀ ਪੁਲਿਸ ਵੱਲੋਂ ਬ੍ਰਾਏ ਗਸ਼ਤ ਵਾ ਚੈਕਿੰਗ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਲੰਬੀ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ ਮਿਲੀ ਹਰਮੀਤ ਸਿੰਘ ਉਰਫ ਬਿੱਟੂ ਪੁਤਰ ਰੂਪ ਸਿੰਘ ਵਾਸੀ ਫਤੂਹੀਖੇੜ੍ਹਾ, ਜਸਵਿੰਦਰ ਸਿੰਘ ਉਰਫ ਗੋਰੀ ਸ਼ੂਟਰ ਪੁਤਰ ਨਛੱਤਰ ਸਿੰਘ ਵਾਸੀ ਸਹਿਣਾ ਖੇੜਾ, ਰਵੀ ਸਿੰਘ ਪੁੱਤਰ ਸੁੱਖਾ ਸਿੰਘ, ਜੱਜ ਸਿੰਘ ਪੁਤਰ ਸੁਖਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਬੱਗੋ ਪੁਤਰ ਰਣਜੀਤ ਸਿੰਘ ਅਤੇ ਬੈਅੰਤ ਸਿੰਘ ਪੁੱਤਰ ਭੋਲਾ ਸਿੰਘ ਵਾਸੀਆਨ ਤੱਪਾ ਖੇੜਾ ਰਾਤ ਸਮੇਂ ਘਰਾਂ ਵਿੱਚ ਸੋਨੇ, ਜੇਵਰਾਤ, ਕਣਕ ਅਤੇ ਖੇਤਾ ਵਿੱਚ ਬਿਜਲੀ ਦੇ ਟ੍ਰਾਂਸਫਾਰਮ, ਪਾਣੀ ਵਾਲੀਆਂ ਮੋਟਰਾਂ ਆਦਿ ਚੋਰੀ ਕਰਨ ਦੇ ਆਦੀ ਹਨ ਅਤੇ ਚੋਰੀ ਕੀਤੇ ਸਮਾਨ ਨੂੰ ਸਤਪਾਲ ਉਰਫ ਸੱਤਾ ਪੁਤਰ ਹਰਕ੍ਰਿਸ਼ਨ ਵਾਸੀ ਖੁਢੀਆਂ, ਮਹਾਂ ਸਿੰਘ ਅਤੇ ਹਰਦੀਪ ਸਿੰਘ ਉਰਫ ਗੋਪਾ ਪੁੱਤਰ ਅੰਗਰੇਜ਼ ਸਿੰਘ ਵਾਸੀਆਨ ਪਿੰਡ ਮਾਹੂਆਨਾ ਵੇਚਦੇ ਹਨ। ਜਿਸ ਤੇ ਪੁਲਿਸ ਵੱਲੋਂ ਇਨ੍ਹਾ ਉਕਤ ਵਿਅਕਤੀਆਂ ਨੂੰ ਕਾਬੂ ਕਰ ਇਨ੍ਹਾਂ ਪਾਸੋਂ ਚੋਰੀ ਦੀਆਂ 03 ਪਾਣੀ ਵਾਲੀਆਂ ਮੋਟਰਾਂ, 40 ਕਿਲੋ ਤਾਂਬਾ, 05 ਟ੍ਰਾਂਸਫਾਰਮ ਦੇ ਬਕਸੇ, 4 ਕੁਵਿੰਟਲ ਕਣਕ ਬ੍ਰਾਮਦ ਕਰ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 254 ਮਿਤੀ 19.10.2022 ਅ/ਧ 457, 380, 413 ਆਈ.ਪੀ.ਸੀ ਥਾਣਾ ਲੰਬੀ ਵਿਖੇ ਦਰਜ ਰਜਿਸ਼ਟਰ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

WATCH LIVE TV 

Trending news