New Year 2025 Celebrations Live: ਰਾਤ ਦੇ 12 ਵਜਦੇ ਹੀ ਭਾਰਤ ਸਮੇਤ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬ ਗਏ ਸਨ। ਨਵੇਂ ਸੁਪਨਿਆਂ ਅਤੇ ਨਵੀਆਂ ਉਮੀਦਾਂ ਨਾਲ 2025 ਵਰ੍ਹੇ ਦੀ ਆਮਦ ਹੋਈ ਹੈ।
Trending Photos
New Year 2025 Celebrations Live: ਅੱਜ ਦੇਸ਼ ਭਰ ਵਿੱਚ ਨਵੇਂ ਸਾਲ 2025 ਦੇ ਸਵਾਗਤ ਵਿੱਚ ਭਾਰੀ ਉਤਸ਼ਾਹ ਨਾਲ ਜਸ਼ਨ ਮਨਾਏ ਜਾ ਰਹੇ ਹਨ। ਹੱਡ ਠਾਰ੍ਹਦੀ ਠੰਢ ਵਿੱਚ ਪੰਜਾਬ ਵਿੱਚ ਨਵੇਂ ਵਰ੍ਹੇ ਦੀ ਆਮਦ ਉਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਧਾਰਮਿਕ ਸਥਾਨਾਂ ਤੋਂ ਲੈ ਕੇ ਸੈਰ ਸਪਾਟਾ ਸਥਾਨਾਂ ਤੱਕ ਜਸ਼ਨ ਦਾ ਮਾਹੌਲ ਹੈ।
ਉੱਤਰ ਤੋਂ ਦੱਖਣ ਤੱਕ ਅਤੇ ਪੂਰਬ ਤੋਂ ਪੱਛਮ ਤੱਕ ਪੂਰਾ ਦੇਸ਼ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਲੋਕ ਆਪਣੇ-ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਹਨ। ਨਵਾਂ ਸਾਲ 2025 ਸਾਰਿਆਂ ਲਈ ਉਮੀਦਾਂ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ। ਦੇਸ਼ ਵਾਸੀਆਂ ਨੇ ਬੀਤੇ ਸਾਲ ਨੂੰ 31 ਦਸੰਬਰ ਦੀ ਅੱਧੀ ਰਾਤ ਨੂੰ ਜਿੱਥੇ ਪੁਰਾਣੇ ਸਾਲ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਅਲਵਿਦਾ ਕਿਹਾ ਉਥੇ ਨਵੇਂ ਸਾਲ ਦੇ ਸੂਰਜ ਦੀਆਂ ਕਿਰਨਾਂ ਦੀ ਆਮਦ ਹਰ ਘਰ ਦੇ ਵਿਹੜੇ ਦੇ ਸ਼ਗਨ ਮੰਨਦੇ ਹੋਏ ਚੰਗੇਰੇ ਭਲਕ ਲਈ ਦੁਆਵਾਂ ਵੀ ਕਰਦੇ ਹੋਏ ਨਜ਼ਰ ਆਏ। ਦੇਸ਼ ਭਰ ਵਿੱਚ ਵੱਡੀਆਂ ਸ਼ਖ਼ਸੀਅਤਾਂ ਨੇ ਨਵੇਂ ਵਰ੍ਹੇ ਦੀ ਆਮਦ ਉਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ।
New Year 2025 Celebrations Live: