Gurdaspur Murder News: ਗੋਲਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ; ਤੇਜ਼ਧਾਰ ਹਥਿਆਰ ਨਾਲ ਮਾਰੀ ਸੱਟ
Advertisement
Article Detail0/zeephh/zeephh2411771

Gurdaspur Murder News: ਗੋਲਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ; ਤੇਜ਼ਧਾਰ ਹਥਿਆਰ ਨਾਲ ਮਾਰੀ ਸੱਟ

Gurdaspur Murder News: ਕਸਬਾ ਭੈਣੀ ਮੀਆਂ ਖਾਂ ਵਿੱਚ ਦੇਰ ਰਾਤ ਗੋਲਗੱਪੇ ਦੀ ਰੇਹੜੀ ਲਗਾ ਕੇ ਘਰ ਵਾਪਸ ਆ ਰਹੇ ਇਕ ਪਰਵਾਸੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ।

Gurdaspur Murder News: ਗੋਲਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ; ਤੇਜ਼ਧਾਰ ਹਥਿਆਰ ਨਾਲ ਮਾਰੀ ਸੱਟ

Gurdaspur Murder News: ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਚ ਦੇਰ ਰਾਤ ਗੋਲਗੱਪੇ ਦੀ ਰੇਹੜੀ ਲਗਾ ਕੇ ਘਰ ਵਾਪਸ ਆ ਰਹੇ ਇਕ ਪਰਵਾਸੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਧਰਮਿੰਦਰ ਨਾਮ ਪਰਵਾਸੀ ਦੇਰ ਰਾਤ ਗੋਲ ਗੱਪੇ ਵੇਚ ਕੇ ਰੇਹੜੀ ਨਾਲ ਲੈ ਕੇ ਵਾਪਸ ਘਰ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਹਾਲਾਂਕਿ ਪੁਲਿਸ ਇਸ ਨੂੰ ਅੰਨ੍ਹਾ ਕਤਲ ਮੰਨ ਰਹੀ ਹੈ ਪਰ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਧਰਮਿੰਦਰ ਦੀ ਪਤਨੀ ਅੰਜਲੀ ਅਤੇ ਉਸਦੇ ਜੀਜੇ ਉਦੇਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਧਰਮਿੰਦਰ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਜਦੋਂ ਮੌਕੇ ਉਤੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਭੈਣੀ ਮੀਆਂ ਖਾਂ ਵਿਖੇ ਰਹਿ ਰਹੇ ਹਨ ਤੇ ਗੋਲਗੱਪੇ ਵੇਚਣ ਦਾ ਕੰਮ ਕਰਦੇ ਹਨ। ਧਰਮਿੰਦਰ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਲੜਕੀ ਇੱਕ ਸਾਲ ਦੀ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਮੁਲਜ਼ਮ ਨੂੰ ਸਖਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : Punjab Monsoon Session Live Updates: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਭਲਕੇ ਲਈ ਮੁਲਤਵੀ , ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਦੂਜੇ ਪਾਸੇ ਇਸ ਮਾਮਲੇ ਨੂੰ ਲੈਕੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਧਰਮਿੰਦਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਦੇ ਸਿਰ ਉਤੇ ਗਹਿਰੀ ਸੱਟ ਦਾ ਇੱਕ ਨਿਸ਼ਾਨ ਹੈ ਪਰ ਫਿਲਹਾਲ ਇਹ ਸਾਫ ਨਹੀਂ ਹੈ ਕਿ ਉਸ ਦਾ ਕਤਲ ਕਿਸ ਨੀਅਤ ਅਤੇ ਕਿਉਂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Punjab Weather Update: ਪੰਜਾਬ- ਚੰਡੀਗੜ੍ਹ 'ਚ ਸਵੇਰ ਤੋਂ ਹੀ ਲੱਗਾ ਮੀਂਹ, ਮੌਸਮ ਹੋਇਆ ਸੁਹਾਵਨਾ, ਲੋਕਾਂ ਨੂੰ ਗਰਮੀ ਤੋਂ ਰਾਹਤ

Trending news