Nangal Accident: ਤੜਕਸਾਰ ਹੋਏ ਹਾਦਸੇ 'ਚ ਵਾਲ ਵਾਲ ਬਚੇ ਗੱਡੀ ਸਵਾਰ, ਦੋਨੋ ਗੱਡੀਆਂ ਹੋਈਆਂ ਚੱਕਨਾਚੂਰ
Advertisement
Article Detail0/zeephh/zeephh2522026

Nangal Accident: ਤੜਕਸਾਰ ਹੋਏ ਹਾਦਸੇ 'ਚ ਵਾਲ ਵਾਲ ਬਚੇ ਗੱਡੀ ਸਵਾਰ, ਦੋਨੋ ਗੱਡੀਆਂ ਹੋਈਆਂ ਚੱਕਨਾਚੂਰ

Nangal Accident: ਤੜਕਸਾਰ ਹੋਏ ਹਾਦਸੇ 'ਚ ਗੱਡੀ ਸਵਾਰ ਵਾਲ ਵਾਲ ਬਚੇ ਹਨ। ਦੋਨੋ ਗੱਡੀਆਂ ਚੱਕਨਾਚੂਰ ਹੋਈਆਂ ਹਨ। 

 

Nangal Accident: ਤੜਕਸਾਰ ਹੋਏ ਹਾਦਸੇ 'ਚ ਵਾਲ ਵਾਲ ਬਚੇ ਗੱਡੀ ਸਵਾਰ, ਦੋਨੋ ਗੱਡੀਆਂ ਹੋਈਆਂ ਚੱਕਨਾਚੂਰ

Nangal Accident/ਬਿਮਲ ਸ਼ਰਮਾ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਨੰਗਲ ਤੋਂ ਸਾਹਮਣੇ ਆਇਆ ਹੈ। ਦਰਅਸਲਨੰਗਲ ਦੇ ਨਜ਼ਦੀਕੀ ਪਿੰਡ ਬੰਦਲੈਹੜੀ ਕੋਲ ਸਵੇਰੇ ਤਕਰੀਬਨ 6 ਵਜੇ ਦੇ ਕਰੀਬ ਇਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਬਲੈਰੋ ਗੱਡੀ ਤੇ ਇੱਕ ਟੈਂਪੂ ਦੇ ਆਪਸ ਵਿੱਚ ਟਕਰਾਉਣ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ।

ਗੱਡੀਆਂ ਪੂਰੀ ਤਰਾਂ ਨਾਲ ਚਕਨਾਚੂਰ 
ਘਟਨਾ ਇੰਨੀ ਜ਼ਬਰਦਸਤ ਸੀ ਕਿ ਦੋਨੇ ਗੱਡੀਆਂ ਪੂਰੀ ਤਰਾਂ ਨਾਲ ਚਕਨਾਚੂਰ ਹੋ ਗਈਆਂ। ਗਨੀਮਤ ਇਹ ਰਹੀ ਕਿ ਇਸ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: Ferozepur Accident: ਵਿਆਹ ਸਮਾਗਮ ਤੋਂ ਪਰਤਦੇ ਸਮੇਂ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਪ੍ਰੰਤੂ ਪਿਛਲੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ -ਨੰਗਲ ਮੁੱਖ ਮਾਰਗ ਤੇ ਹਾਦਸਿਆਂ ਦੇ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਹ ਰੋਡ ਸਿੰਗਲ ਰੋਡ ਹੈ ਤੇ ਇਸ ਰੋਡ ਤੇ ਟਰੈਫਿਕ ਬਹੁਤ ਜਿਆਦਾ ਦੇਖਣ ਨੂੰ ਮਿਲਦਾ ਹੈ। ਕਿਉਂਕਿ ਹਿਮਾਚਲ ਵਾਲੇ ਪਾਸੇ ਤੋਂ ਸਾਰੇ ਲੋਕ ਆਪਣੇ ਵਾਹਨਾਂ ਸਮੇਤ ਚੰਡੀਗੜ੍ਹ ਵਾਲੇ ਪਾਸੇ ਤੇ ਚੰਡੀਗੜ੍ਹ ਤੋਂ ਹਿਮਾਚਲ ਵਾਲੇ ਪਾਸੇ ਇਸੇ ਰਸਤੇ ਤੋਂ ਆਉਂਦੇ ਜਾਂਦੇ ਹਨ । ਜਖਮੀਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

 

Trending news