Nawanshahr News: ਟਰਾਲੀ 'ਚ ਵੱਜੀ ਸਵਾਰੀਆਂ ਨਾਲ ਭਰੀ ਬੱਸ, ਲੋਕਾਂ ਦੇ ਲੱਗੀਆਂ ਗੰਭੀਰ ਸੱਟਾਂ
Advertisement
Article Detail0/zeephh/zeephh1975809

Nawanshahr News: ਟਰਾਲੀ 'ਚ ਵੱਜੀ ਸਵਾਰੀਆਂ ਨਾਲ ਭਰੀ ਬੱਸ, ਲੋਕਾਂ ਦੇ ਲੱਗੀਆਂ ਗੰਭੀਰ ਸੱਟਾਂ

Nawanshahr News:ਘਟਨਾ ਸਥਾਨ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਜੋਰਦਾਰ ਅਵਾਜ਼ ਆਉਣ ਤੇ ਉਹ ਬੱਸ ਵੱਲ ਨੂੰ ਭੱਜੇ। ਲੋਕਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਜਿਆਦਾ ਸੀ ਅਤੇ ਬੱਸ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਇਹ ਹਾਦਸਾ ਬੱਸ ਦੇ ਡਰਾਈਵਰ ਦੀ ਅਣਗਹਿਲੀ ਕਰਕੇ ਹੋਇਆ ਹੈ। 

Nawanshahr News: ਟਰਾਲੀ 'ਚ ਵੱਜੀ ਸਵਾਰੀਆਂ ਨਾਲ ਭਰੀ ਬੱਸ, ਲੋਕਾਂ ਦੇ ਲੱਗੀਆਂ ਗੰਭੀਰ ਸੱਟਾਂ

Nawanshahr News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਦੇਰ ਸ਼ਾਮ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਪਿੰਡ ਔੜ ਦੇ ਬੁਹਾਰਾ ਰੋਡ ਉੱਤੇ ਉਸ ਵੇਲੇ ਭਿਆਨਕ ਹਾਦਸਾ ਹੋ ਗਿਆ ਜਦੋਂ ਇੱਕ ਬੱਸ ਜੋ ਸਵਾਰੀਆਂ ਨਾਲ ਭਰੀ ਹੋਈ  ਸੀ ਅਤੇ ਲੁਧਿਆਣਾ ਤੋਂ ਨਵਾਂਸ਼ਹਿਰ ਜਾ ਰਹੀ ਸੀ ਕਸਬਾ ਔੜ ਦੇ ਨਜ਼ਦੀਕ ਪੈਟਰੋਲ ਪੰਪ ਕੋਲ ਨਵਾਂਸ਼ਹਿਰ ਸਾਇਡ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਖ਼ਤਰਨਾਕ ਸੀ ਕਿ ਬੱਸ ਦੇ ਅੱਗੇ ਬੈਠੀ ਸਵਾਰੀ ਔਰਤ ਬੱਸ ਦਾ ਅਗਲਾ ਸ਼ੀਸਾ ਤੋੜ ਕੇ ਬੱਸ ਤੋਂ ਬਾਹਰ ਡਿੱਗ ਗਈ। 

ਘਟਨਾ ਸਥਾਨ ਉੱਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਜੋਰਦਾਰ ਅਵਾਜ਼ ਆਉਣ ਤੇ ਉਹ ਬੱਸ ਵੱਲ ਨੂੰ ਭੱਜੇ। ਲੋਕਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਜਿਆਦਾ ਸੀ ਅਤੇ ਬੱਸ ਦੇ ਡਰਾਈਵਰ ਨੇ ਨਸਾ ਕੀਤਾ ਹੋਇਆ ਸੀ ਇਹ ਹਾਦਸਾ ਬੱਸ ਦੇ ਡਰਾਈਵਰ ਦੀ ਅਣਗਹਿਲੀ ਕਰਕੇ ਹੋਇਆ ਹੈ। 

ਦੂਸਰੇ ਪਾਸੇ ਬੱਸ ਦੇ ਕੰਡੇਕਟਰ ਨੇ ਸਾਰੇ ਦੋਸਾ ਨੂੰ ਨਕਾਰਦਿਆ ਕਿਹਾ ਕਿ ਡਰਾਇਵਰ ਨੇ ਕੋਈ ਨਸਾ ਨਹੀ ਕੀਤਾ ਸੀ। ਹਾਦਸੇ ਦੌਰਾਨ ਡਰਾਇਵਰ ਤੇ ਸਵਾਰੀਆ ਦੇ ਗੰਭੀਰ ਸੱਟਾ ਲੱਗੀਆਂ। ਫਿਲਹਾਲ ਜਾਨੀ ਨੁਕਸਾਨ ਤੋਂ ਭਾਵੇਂ ਬਚਾ ਹੋ ਗਿਆ ਪਰੰਤੂ ਕਾਫੀ ਸਵਾਰੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ: Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਵੇਗੀ ਬਾਰਿਸ਼, ਸੂਬੇ 'ਚ ਬਦਲੇਗਾ ਮੌਸਮ, ਵਧੇਗੀ ਠੰਡ

ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਔੜ ਦੇ ਮੁਖੀ ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ । ਥਾਣਾ ਔੜ ਦੇ ਐਸ ਐਚ ਓ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਉਪਰੰਤ ਜਦੋਂ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

(ਨਰਿੰਦਰ ਰੱਤੂ ਦੀ ਰਿਪੋਰਟ)

Trending news