Nawanshahr News: ਭੇਦਭਰੇ ਹਾਲਾਤਾਂ 'ਚ ਏਕੇ 47 ਨਾਲ ਗੋਲੀ ਚੱਲਣ ਨਾਲ ਹੈਡ ਕਾਂਸਟੇਬਲ ਦੀ ਹੋਈ ਮੌਤ
Advertisement
Article Detail0/zeephh/zeephh2350379

Nawanshahr News: ਭੇਦਭਰੇ ਹਾਲਾਤਾਂ 'ਚ ਏਕੇ 47 ਨਾਲ ਗੋਲੀ ਚੱਲਣ ਨਾਲ ਹੈਡ ਕਾਂਸਟੇਬਲ ਦੀ ਹੋਈ ਮੌਤ

Nawanshahr News:  ਭੇਦਭਰੇ ਹਾਲਾਤਾਂ ਵਿੱਚ ਏਕੇ47 ਨਾਲ ਗੋਲੀ ਚੱਲਣ ਨਾਲ ਹੈਡ ਕਾਂਸਟੇਬਲ ਦੀ ਹੋਈ ਮੌਤ,  ਪੋਜੇਵਾਲ ਥਾਣਾ ਵਿੱਚ ਸੀ ਤਾਇਨਾਤ। ਪੇਸ਼ੀ ਲਈ ਮੁਲਜ਼ਮ ਨੂੰ ਲੈ ਕੇ ਆਏ ਸਨ।

Nawanshahr News: ਭੇਦਭਰੇ ਹਾਲਾਤਾਂ 'ਚ ਏਕੇ 47 ਨਾਲ ਗੋਲੀ ਚੱਲਣ ਨਾਲ ਹੈਡ ਕਾਂਸਟੇਬਲ ਦੀ ਹੋਈ ਮੌਤ

Nawanshahr Head Constable dead News/ ਨਰਿੰਦਰ ਰੱਤੂ: ਜ਼ਿਲ੍ਹਾ ਨਵਾਂਸ਼ਹਿਰ ਦੀ ਨਵੀਂ ਬਣੀ ਕਚਹਿਰੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਾਅਦ ਦੁਪਹਿਰ ਨਵਾਂਸ਼ਹਿਰ ਦੀ ਕੋਰਟ ਕੰਪਲੈਕਸ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਜੋ ਕਿ ਥਾਣਾ ਪੋਜੇਵਾਲ ਵਿਖੇ ਤੈਨਾਤ ਸੀ ਜਿਸ ਦਾ ਨਾਮ ਹਰਵਿੰਦਰ ਸਿੰਘ ਵਾਸੀ ਨੰਗਲ ਦਾ ਦੱਸਿਆ ਜਾ ਰਿਹਾ ਹੈ। 

ਜਦੋਂ ਅੱਜ ਉਹ ਇੱਕ ਮੁਲਜ਼ਮ ਨੂੰ ਪੇਸ਼ੀ ਦੌਰਾਨ ਕਚਹਿਰੀਆਂ ਵਿਖੇ ਲੈ ਕੇ ਆਉਂਦਾ ਹੈ ਤਾਂ ਜਦੋਂ ਉਹ ਪੁਲਿਸ ਅਧਿਕਾਰੀ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਲੋਕਾਂ ਮੁਤਾਬਿਕ AK47 ਜੋ ਕਿ ਪੁਲਿਸ ਅਧਿਕਾਰੀ ਦੇ ਕੋਲ ਸੀ। ਉਹ ਜਦੋਂ ਬਾਥਰੂਮ ਜਾਂਦਾ ਹੈ ਤਾਂ ਉਸਦਾ ਪੈਰ ਸਲਿਪ ਹੋਣ ਕਰਕੇ ਲੋਕਾਂ ਮੁਤਾਬਿਕ ਲੱਗਦਾ ਹੈ ਕਿ AK47 ਹਥਿਆਰ ਥੱਲੇ ਡਿੱਗ ਜਾਂਦਾ ਹੈ ਅਤੇ AK47 ਲੋਕ ਖੁੱਲਾ ਹੋ ਸਕਦਾ ਹੈ, ਉਸ ਦਾ ਜਿਸ ਨਾਲ ਗੋਲੀਆਂ ਪੁਲਿਸ ਅਧਿਕਾਰੀਆਂ ਉੱਤੇ ਚੱਲ ਪਈਆਂ ਹੋਣਗੀਆਂ।

ਇਹ ਵੀ ਪੜ੍ਹੋ: Stubble burning in Punjab: ਐਨਜੀਟੀ ਨੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਜਵਾਬ ਮੰਗਿਆ 
 

ਲੋਕਾਂ ਦੇ ਮੁਤਾਬਕ ਚਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਸਨ ਤੇ ਹੈਡ ਕਾਂਸਟੇਬਲ ਦੇ ਮੱਥੇ ਵਿੱਚ ਗੋਲੀ ਵੱਜਣ ਨਾਲ ਖੋਪੜੀ ਉਪਰ ਛੱਤ ਨਾਲ ਜਾ ਲੱਗਦੀ ਹੈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਉਸ ਨੂੰ ਸਰਕਾਰੀ ਹਸਪਤਾਲ ਨਵਾਂਸ਼ਹਿਰ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਡ ਕਾਸਟੇਬਲ ਦੀ ਮ੍ਰਿਤਕ ਦੇਹ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਨਵਾਂਸ਼ਹਿਰ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

 

Trending news