ਸਰਹੱਦ ਪਾਰ ਤੋਂ ਨਾਪਾਕ ਸਾਜਿਸ਼ਾਂ ਬਰਕਰਾਰ- ਗੁਰਦਾਸਪੁਰ ਸਰਹੱਦ 'ਤੇ ਫਿਰ ਆਇਆ ਡਰੋਨ
Advertisement
Article Detail0/zeephh/zeephh1348222

ਸਰਹੱਦ ਪਾਰ ਤੋਂ ਨਾਪਾਕ ਸਾਜਿਸ਼ਾਂ ਬਰਕਰਾਰ- ਗੁਰਦਾਸਪੁਰ ਸਰਹੱਦ 'ਤੇ ਫਿਰ ਆਇਆ ਡਰੋਨ

ਭਾਰਤ ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਡਰੋਨਾਂ ਦੀ ਘੁਸਪੈਟ ਜਾਰੀ ਹੈ। ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਗੁਰਦਾਸਪੁਰ ਸਰਹੱਦ ਤੋਂ ਫਿਰ ਡਰੋਨ ਫੜਿਆ ਗਿਆ।

 

ਸਰਹੱਦ ਪਾਰ ਤੋਂ ਨਾਪਾਕ ਸਾਜਿਸ਼ਾਂ ਬਰਕਰਾਰ- ਗੁਰਦਾਸਪੁਰ ਸਰਹੱਦ 'ਤੇ ਫਿਰ ਆਇਆ ਡਰੋਨ

ਚੰਡੀਗੜ: ਆਏ ਦਿਨ ਭਾਰਤ ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਰੁੱਕਣ ਦਾ ਨਾਂ ਨਹੀਂ ਲੈ ਰਹੀ। ਅੱਜ ਫਿਰ ਗੁਰਦਾਸਪੁਰ ਸਰਹੱਦ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਬੀ. ਐਸ. ਐਫ. ਦੀ ਸੂਝ ਬੂਝ ਦੇ ਨਾਲ ਨਾਕਾਮ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਬੀ. ਐਸ਼. ਐਫ. ਨੇ ਸਰਚ ਅਭਿਆਨ ਚਲਾਇਆ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘੁਸਪੈਠ ਦੇ ਪਿੱਛੇ ਪਾਕਿਸਤਾਨ ਦਾ ਮਕਸਦ ਕੀ ਹੈ ?

 

ਕਦੋਂ ਵਾਪਰੀ ਇਹ ਘਟਨਾ

ਇਹ ਘਟਨਾ ਅੱਜ ਸਵੇਰੇ 5 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਬੀ. ਐਸ. ਐਫ. ਜਵਾਨਾਂ ਨੇ ਇਥੇ ਪਾਕਿਸਤਾਨੀ ਡਰੋਨ ਨੂੰ ਵੇਖਿਆ ਅਤੇ ਸਰਹੱਦ 'ਤੇ ਹਲਚਲ ਵਧਾ ਦਿੱਤੀ। ਜਿਸ ਤੋਂ ਬਾਅਦ ਡਿਊਟੀ 'ਤੇ ਮੌਜੂਦ ਜਵਾਨ ਕਾਂਸਟੇਬਲ ਨੇ ਰਾਉਂਡ ਫਾਇਰ ਕੀਤੇ ਜਿਸ ਕਾਰਨ ਡਰੋਨ ਫਿਰ ਪਾਕਿਸਤਾਨ ਵੱਲ ਚਲਾ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਬੀ. ਐਸ. ਐਫ. ਅਲਰਟ ਹੋ ਗਈ ਹੈ। ਇਲਾਕੇ 'ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਅਜੇ ਤੱਕ ਉਹ ਡਰੋਨ ਦੁਬਾਰਾ ਨਹੀਂ ਦੇਖਿਆ ਗਿਆ ਹੈ।

 

ਸਰਹੱਦ 'ਤੇ ਕਿਉਂ ਆਉਂਦੇ ਹਨ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ

ਸਰਹੱਦ ਪਾਰ ਤੋਂ ਇਸ ਪਾਸੇ ਆਉਣ ਵਾਲੇ ਡਰੋਨ ਅਸਲ ਵਿਚ ਤਾਇਨਾਤ ਸੈਨਿਕਾਂ ਦੀ ਸਥਿਤੀ ਦੇਖਣ ਲਈ ਗਲਤ ਇਰਾਦੇ ਨਾਲ ਭੇਜੇ ਜਾਂਦੇ ਹਨ। ਇਹ ਘੁਸਪੈਠੀਆਂ ਦਾ ਅਹਿਮ ਸਾਧਨ ਬਣ ਗਿਆ ਹੈ। ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੇ ਦੀਆਂ ਖੇਪਾਂ ਭੇਜਣਾ ਵੀ ਆਮ ਵਰਤਾਰਾ ਬਣ ਗਿਆ ਹੈ। ਆਏ ਦਿਨ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਾ ਭੇਜਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਤੋਂ ਸੌਖਿਆਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਹੱਸ ਵਾਲੇ ਪਾਸੇ ਤੋਂ ਡਰੋਨ ਕਿਉਂ ਭੇਜੇ ਜਾਂਦੇ ਹਨ।

 

WATCH LIVE TV

Trending news