ਨੇਬਰਹੁੱਡ ਕੈਂਪਸ ਨੂੰ ਬਚਾਉਣ ਖਾਤਰ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ, ਸਰਕਾਰ ਨੂੰ ਦਿੱਤਾ ਤਿੰਨ ਦਿਨਾਂ ਦਾ ਅਲਟੀਮੇਟਮ
Advertisement
Article Detail0/zeephh/zeephh1378018

ਨੇਬਰਹੁੱਡ ਕੈਂਪਸ ਨੂੰ ਬਚਾਉਣ ਖਾਤਰ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ, ਸਰਕਾਰ ਨੂੰ ਦਿੱਤਾ ਤਿੰਨ ਦਿਨਾਂ ਦਾ ਅਲਟੀਮੇਟਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਪੈਂਦੇ ਰਾਮਫੁਲ ਵਿੱਚ ਨੇਬਰਹੁੱਡ ਕੈਂਪਸ ਜਿਸ ਵਿੱਚ ਲੰਮੇ ਸਮੇਂ ਤੋਂ ਇਲਾਕੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪਰ ਯੂਨੀਵਰਸਿਟੀ ਤੇ ਸਰਕਾਰ ਦੀ ਅਣਦੇਖੀ ਕਾਰਨ ਬੰਦ ਹੋਣ ਦੀ ਕਗਾਰ 'ਤੇ ਪੁੱਜੇ ਕੈਂਪਸ ਨੂੰ ਬਚਾਉਣ ਲਈ ਇਲਾਕੇ ਦੀਆਂ ਜਨਤਕ ਜਥੇਬੰਦੀਆਂ, ਕਿਸਾਨ ਮਜਦੂਰ ਜਥੇਬੰਦੀਆਂ, ਗ੍ਰਾਮ ਪੰਚਾਇਤਾਂ ਸਮੇਤ ਇਲਾਕੇ ਦੇ ਲੋਕਾਂ ਵੱਲੋਂ ਅੱਜ ਸੰਘਰਸ਼ ਕਰਨ ਦੇ ਐਲਾਨ ਦੀ ਰੂਪ ਰੇਖਾ ਮੁਕੰਮਲ ਅਖਤਿਆਰ ਕਰ ਲਈ ਗਈ ਹੈ।

 

ਨੇਬਰਹੁੱਡ ਕੈਂਪਸ ਨੂੰ ਬਚਾਉਣ ਖਾਤਰ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ, ਸਰਕਾਰ ਨੂੰ ਦਿੱਤਾ ਤਿੰਨ ਦਿਨਾਂ ਦਾ ਅਲਟੀਮੇਟਮ

ਚੰਡੀਗੜ੍ਹ-  ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਪੈਂਦੇ ਰਾਮਫੁਲ ਵਿੱਚ ਨੇਬਰਹੁੱਡ ਕੈਂਪਸ ਜੋ ਕਿ ਯੂਨੀਵਰਸਿਟੀ ਤੇ ਸਰਕਾਰ ਦੀ ਅਣਦੇਖੀ ਕਾਰਨ ਬੰਦ ਹੋਣ ਦੀ ਕਗਾਰ 'ਤੇ ਹੈ। ਇਸ ਕੈਂਪਸ ਰਾਹੀ ਪਿਛਲੇ ਲੰਮੇ ਸਮੇਂ ਤੋਂ ਇਸ ਏਰੀਏ ਦੇ ਬੱਚੇ ਡਿਗਰੀਆਂ ਤੇ ਡਿਪਲੋਮੇ ਕਰਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪਰ ਹੁਣ ਬੰਦ ਹੋਣ ਦੀ ਕਗਾਰ 'ਤੇ ਪੁੱਜੇ, ਕੈਂਪਸ ਨੂੰ ਬਚਾਉਣ ਲਈ ਇਲਾਕੇ ਦੀਆਂ ਜਨਤਕ ਜਥੇਬੰਦੀਆਂ, ਕਿਸਾਨ ਮਜਦੂਰ ਜਥੇਬੰਦੀਆਂ, ਗ੍ਰਾਮ ਪੰਚਾਇਤਾਂ ਸਮੇਤ ਇਲਾਕੇ ਦੇ ਲੋਕਾਂ ਵੱਲੋਂ ਅੱਜ ਸੰਘਰਸ਼ ਕਰਨ ਦੇ ਐਲਾਨ ਦੀ ਰੂਪ ਰੇਖਾ ਮੁਕੰਮਲ ਅਖਤਿਆਰ ਕਰ ਲਈ ਗਈ ਹੈ।

ਦੱਸਦੇਈਏ ਕਿ ਵੱਡੀ ਗਿਣਤੀ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਔਰਤਾਂ ਸਮੇਤ ਕਚਹਿਰੀਆਂ ਅੱਗੋਂ ਇਕ ਕਾਫਲੇ ਦੇ ਰੂਪ ਵਿੱਚ ਲੋਕ ਚੇਤਨਾ ਦਾ ਸੰਦੇਸ਼ ਦਿੰਦੇ ਹੋਏ ਇਕ ਵਿਸ਼ਾਲ ਮਾਰਚ ਕਰਦੇ ਹੋਏ ਉਕਤ ਯੂਨੀਵਰਸਿਟੀ ਕੈਂਪਸ ਦੇ ਗੇਟ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਖੇਤਰਾਂ ਚੋਂ ਪੁੱਜੇ ਹੋਏ ਬੁਲਾਰਿਆਂ ਵੱਲੋਂ ਉਕਤ ਯੂਨੀਵਰਸਿਟੀ ਕੈਂਪਸ ਨੂੰ ਬਚਾਉਣ ਖਾਤਰ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ। 

ਇਲਾਕੇ ਦੇ ਲੋਕਂ ਵੱਲੋਂ ਕੈਂਪਸ ਨੂੰ ਬਚਾਉਣ ਲਈ 11 ਮੈਂਬਰੀ ਕਮੇਟੀ ਬਣਾਈ ਗਈ ਜਿਸ ਵੱਲੋਂ ਸੰਘਰਸ਼ ਦੀ ਰੂਪ ਰੇਖਾ ਬਾਰੇ ਫੈਸਲੇ ਲਏ ਜਾਣਗੇ। ਇਸ ਕਮੇਟੀ ਬਾਰੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਯੂਨੀਵਰਸਿਟੀ ਕੈਂਪਸ ਨੂੰ ਬਚਾਉਣ ਖਾਤਰ ਇੱਕ 7 ਮੈਂਬਰੀ ਪ੍ਰਚਾਰ ਕਮੇਟੀ ਵੀ ਬਣਾਈ ਗਈ ਹੈ। ਜਿਸ ਦੁਆਰਾ ਸੰਘਰਸ਼ ਦੀ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਕਮੇਟੀ ਵੱਲੋਂ ਸਰਕਾਰ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੇਬਰਹੁੱਡ ਕੈਂਪਸ ਆ ਕੇ ਮੀਟਿੰਗ ਕਰਨ ਤੇ ਕੈਂਪਸ ਨੂੰ ਬਚਾਉਣ ਦੀ ਰੂਪ ਰੇਖਾ ਤਿਆਰ ਕਰਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ 6 ਅਕਤੂਬਰ ਨੂੰ ਰੋਡ ਜਾਮ ਕੀਤੀ ਜਾਵੇਗੀ। 

WATCH LIVE TV

 

Trending news