Baby girl in Mexico: ਕਈ ਵਾਰ ਜੁੜਵਾਂ ਬੱਚਿਆਂ ਦੀ ਖਬਰਾਂ ਤੁਸੀ ਸੁਣੀਂਆਂ ਹੀ ਹੋਣਗੀਆਂ ਪਰ ਅੱਜ ਇੱਥੇ ਇਕ ਅਜੀਬ ਹੀ ਮਾਮਲਾ ਵੇਖਣ ਨੂੰ ਮਿਲਿਆ ਹੈ ਜਿਸ ਵਿਚ ਇਕ ਬੱਚੀ ਦੇ ਜਨਮ ਤੋਂ ਬਾਅਦ ਇਕ ਪੂਛ ਦਿਖਾਈ ਦਿੱਤੀ ਹੈ ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ।
Trending Photos
New born Baby girl in Mexico: ਦੇਸ਼ ਵਿਚ ਅਕਸਰ ਅਜੀਬ ਖਬਰਾਂ ਵੇਖਣ ਨੂੰ ਮਿਲਦੀਆਂ ਹਨ। ਸੁਣਿਆ ਹੀ ਹੋਵੇਗਾ ਕਿ ਬਾਂਦਰਾਂ ਨੂੰ ਇਨਸਾਨਾਂ ਦੇ ਪੂਰਵਜ ਕਿਹਾ ਜਾਂਦਾ ਹੈ ਪਰ ਮਨੁੱਖੀ ਵਿਕਾਸ ਦੇ ਨਾਲ ਪੂਛ ਸਰੀਰ ਤੋਂ ਕਈਂ ਸਾਲਾਂ ਬਾਅਦ ਗਾਇਬ ਹੋ ਗਈ। ਅੱਜ ਇਕ ਅਨੋਖਾ ਹੀ ਮਾਮਲਾ ਮੈਕਸੀਕੋ ਤੋਂ ਸਾਹਮਣੇ ਆਇਆ ਜਿਥੇ ਅਜਿਹੀ ਬੱਚੀ ਨੇ ਜਨਮ ਲਿਆ ਹੈ ਜਿਸ ਦੀ ਸਰੀਰ ਵਿੱਚ 6 ਸੈਂਟੀਮੀਟਰ ਦੀ ਪੂਛ ਹੈ। ਇਸ ਮਾਮਲੇ ਤੋਂ ਬਾਅਦ ਡਾਕਟਰਾਂ ਦੇ ਹੋਸ਼ ਉੱਡ ਗਏ ਹਨ।
ਡਾਕਟਰਾਂ ਨੇ ਇਸ ਬਚੇ ਦੀ ਸਰਜਰੀ ਕਰ ਦਿੱਤੀ ਹੈ ਅਤੇ ਪੂਛ ਨੂੰ ਸਰੀਰ ਤੋਂ ਵੱਖ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਲੱਖਾਂ ਵਿੱਚੋਂ ਇੱਕ ਬੱਚੇ ਵਿੱਚ ਅਜਿਹਾ ਹੁੰਦਾ ਹੀ ਹੈ। ਇਹ ਮਾਮਲਾ ਉੱਤਰ-ਪੂਰਬੀ ਮੈਕਸੀਕੋ ਦੇ ਨੁਏਵੋ ਲਿਓਨ ਰਾਜ ਦੇ ਇੱਕ ਪੇਂਡੂ ਹਸਪਤਾਲ ਦਾ ਜਿਥੇ ਸੀਜੇਰੀਅਨ ਸੈਕਸ਼ਨ ਨਾਲ ਇਕ ਅਨੋਖੀ ਬੱਚੀ ਦਾ ਜਨਮ (New born Baby girl in Mexico) ਹੋਇਆ ਸੀ। ਇਸ ਦੌਰਾਨ ਬੱਚੀ ਦੇ 6 ਸੈਂਟੀਮੀਟਰ ਦੀ ਪੂਛ ਦਿਖਾਈ ਦਿੱਤੀ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਉਸ ਬੱਚੀ ਦੀ ਗੱਲ ਕਰ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ।
ਇਸ ਦੌਰਾਨ ਡਾਕਟਰਾਂ ਦੀ ਟੀਮ ਨੂੰ ਜਦੋ ਬੱਚੀ ਦੀ ਪੂਛ ਦਾ ਪਤਾ ਲੱਗਾ ਤਾਂ ਉਨ੍ਹਾਂ ਦੀਆ ਵੀ ਅੱਖਾਂ ਅੱਡੀਆਂ ਰਹਿ ਗਈਆਂ। ਇਸ ਦੀ ਲੰਬਾਈ 6 ਸੈਂਟੀਮੀਟਰ ਦੇ ਕਰੀਬ ਵਿਚਕਾਰ ਸੀ। ਪੂਛ 'ਤੇ ਹਲਕੇ ਵਾਲ ਵੀ ਸਨ ਅਤੇ ਇਸ ਦਾ ਸਿਰਾ ਗੇਂਦ ਵਾਂਗ ਗੋਲ ਸੀ। ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਪੂਛ ਦੇ ਅੰਦਰ ਕੋਈ ਵਿਗਾੜ ਜਾਂ ਹੱਡੀਆਂ ਦੇ ਢਾਂਚੇ ਦਾ ਕੋਈ ਸਬੂਤ ਨਹੀਂ ਮਿਲਿਆ।
ਇਕ ਰਿਪੋਰਟ ਦੇ ਮੁਤਾਬਿਕ ਮਾਂ ਨੂੰ ਗਰਭ ਅਵਸਥਾ (Baby girl in Mexico) ਦੌਰਾਨ ਕੋਈ ਸਮੱਸਿਆ ਨਹੀਂ ਸੀ। ਰੇਡੀਏਸ਼ਨ, ਇਨਫੈਕਸ਼ਨ ਆਦਿ ਦਾ ਕੋਈ ਪਿਛਲਾ ਇਤਿਹਾਸ ਵੀ ਨਹੀਂ ਸੀ। ਉਨ੍ਹਾਂ ਦਾ ਪਹਿਲਾਂ ਹੀ ਇੱਕ ਪੁੱਤਰ ਹੈ, ਜੋ ਬਿਲਕੁਲ ਤੰਦਰੁਸਤ ਪੈਦਾ ਹੋਇਆ ਸੀ। ਬੱਚੇ ਦੇ ਐਮਆਰਆਈ ਸਕੈਨ ਵਿੱਚ ਵੀ ਦਿਮਾਗ ਦੀ ਕੋਈ ਅਸਧਾਰਨਤਾ ਨਹੀਂ ਦਿਖਾਈ ਦਿੱਤੀ। ਬੱਚਾ ਪੂਰੀ ਤਰ੍ਹਾਂ ਸਾਧਾਰਨ ਅਤੇ ਸਿਹਤਮੰਦ ਹੈ। ਹਾਲਾਂਕਿ ਬੱਚੇ ਦੀ ਸਰਜਰੀ ਉਸ ਦੇ ਜਨਮ ਤੋਂ ਦੋ ਮਹੀਨੇ ਬਾਅਦ ਕੀਤੀ ਗਈ ਸੀ ਪਰ ਇਹ ਮਾਮਲੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।