ਹੁਣ ਮੂਸੇਵਾਲਾ ਕਤਲ ਦੇ ਦੋਸ਼ੀ ਗੈਂਗਸਟਰ ਤੋਂ ਜੇਲ੍ਹ 'ਚੋਂ ਮਿਲੇ 2 ਮੋਬਾਈਲ ਫੋਨ, ਆਖਿਰ ਕੌਣ ਕਰ ਰਿਹਾ ਗੈਂਗਸਟਰਾਂ ਦੀ ਮਦਦ?
Advertisement
Article Detail0/zeephh/zeephh1388227

ਹੁਣ ਮੂਸੇਵਾਲਾ ਕਤਲ ਦੇ ਦੋਸ਼ੀ ਗੈਂਗਸਟਰ ਤੋਂ ਜੇਲ੍ਹ 'ਚੋਂ ਮਿਲੇ 2 ਮੋਬਾਈਲ ਫੋਨ, ਆਖਿਰ ਕੌਣ ਕਰ ਰਿਹਾ ਗੈਂਗਸਟਰਾਂ ਦੀ ਮਦਦ?

ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀ ਗੈਂਗਸਟਰ ਮਨਪ੍ਰੀਤ ਮਨਾ ਤੋਂ 2 ਮੋਬਾਈਲ ਫੋਨ ਮਿਲੇ ਹਨ। ਇਸ ਤੋਂ ਇਲਾਵਾ ਕੁਝ ਹੋਰ ਕੈਦੀਆਂ ਤੋਂ 13 ਫੋਨ ਵੀ ਮਿਲਣ ਦੀ ਖਬਰ ਹੈ। ਜੇਲ੍ਹਾਂ ਵਿੱਚੋਂ ਲਗਾਤਾਰ ਗੈਂਗਸਟਰਾਂ ਤੋਂ ਮੋਬਾਈਲ ਫੋਨ ਮਿਲਣੇ ਵਿਭਾਗ ਤੇ ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਹੁਣ ਮੂਸੇਵਾਲਾ ਕਤਲ ਦੇ ਦੋਸ਼ੀ ਗੈਂਗਸਟਰ ਤੋਂ ਜੇਲ੍ਹ 'ਚੋਂ ਮਿਲੇ 2 ਮੋਬਾਈਲ ਫੋਨ, ਆਖਿਰ ਕੌਣ ਕਰ ਰਿਹਾ ਗੈਂਗਸਟਰਾਂ ਦੀ ਮਦਦ?

ਚੰਡੀਗੜ੍ਹ- Ferozepur Central Jailਪੰਜਾਬ ਦੀਆਂ ਜੇਲ੍ਹਾਂ ਤੋਂ ਅਕਸਰ ਮੋਬਾਈਲ ਫੋਨ ਮਿਲਣ ਦੀਆਂ ਖਬਰਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰੰਤੂ ਜੇਲ੍ਹ ਵਿਚੋਂ ਹਾਈਪਰੋਫਾਈਲ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਤੋਂ ਮੋਬਾਈਲ ਫੋਨ ਮਿਲਣੇ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮੂਸੇਵਾਲਾ ਕਤਲ ਵਿੱਚ ਦੋਸ਼ੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮਨਾ ਤੋਂ 2 ਮੋਬਾਈਲ ਫੋਨ ਮਿਲੇ ਹਨ। ਇਸ ਤੋਂ ਇਲਾਵਾ ਹੋਰ ਕੈਦੀਆਂ ਤੋਂ ਵੀਂ 13 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਜਿੰਨਾਂ ਵਿੱਚ ਕੁਝ ਪਾਕਿਸਤਾਨ ਦੇ ਕੈਦੀ ਵੀ ਹਨ ਜਿੰਨਾਂ ਕੋਲੋ ਮੋਬਾਈਲ ਫੋਨ ਮਿਲੇ ਹਨ।

ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਦੀ ਮਦਦ ਆਖਿਰ ਕਰ ਕੌਣ ਰਿਹਾ ਹੈ। ਹਾਲ ਹੀ ਵਿੱਚ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋਇਆ ਹੈ। ਇਸ ਤੋਂ ਪਹਿਲਾ ਵੀ ਸਿੱਧੂ ਮੂਸੇਵਾਲਾ ਕਤਲ ਦੇ ਸ਼ੂਟਰ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੰਦ ਪ੍ਰੀਅਵਰਤ ਫੌਜੀ ਤੇ 2 ਹੋਰ ਮੁਲਜ਼ਮਾਂ ਤੋਂ ਮੋਬਾਈਲ ਫੋਨ ਮਿਲੇ ਸਨ। ਅਤੇ ਹੁਣ ਫਿਰਜ਼ੋਪੁਰ ਦੀ ਜੇਲ੍ਹ ਵਿੱਚ ਬੰਦ ਮਨਪ੍ਰੀਤ ਮਨਾ ਤੋਂ 2 ਮੋਬਾਈਲ ਫੋਨ ਤੇ ਕੁਲ ਜੇਲ੍ਹ ਵਿੱਚੋਂ 13 ਮੋਬਾਈਲ ਫੋਨ ਮਿਲੇ ਹਨ। ਲਗਾਤਾਰ ਖਤਰਨਾਕ ਅਪਰਾਧੀਆਂ ਤੋਂ ਜੇਲ੍ਹਾਂ ਵਿੱਚ ਮੋਬਾਈਲ ਫੋਨ ਮਿਲਣੇ ਜੇਲ੍ਹ ਵਿਭਾਗ ਦੇ ਨਾਲ ਪੰਜਾਬ ਸਰਕਾਰ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ।

ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਕੀ ਦੇ ਕੁਝ ਵਪਾਰੀਆਂ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਵੀਤ ਮਨਾ ਵੱਲੋਂ  ਫਿਰੌਤੀਆਂ ਮੰਗੀਆਂ ਜਾ ਰਹੀਆਂ ਸੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਰੋਸ ਵਜੋਂ ਅੱਜ ਵਪਾਰੀਆਂ ਵੱਲੋਂ ਤਲਵੰਡੀ ਸਾਬੋ ਕੀ ਦਾ ਬਾਜ਼ਾਰ ਬੰਦ ਕੀਤਾ ਗਿਆ। ਹੁਣ ਉਹੀ ਗੈਂਗਸਟਰ ਮੰਨੇ ਤੋਂ ਜੇਲ੍ਹ ਵਿੱਚੋਂ ਫੋਨ ਮਿਲਣੇ ਇਹ ਸਾਬਿਤ ਕਰਦਾ ਹੈ ਕਿ ਕਿਸ ਤਰ੍ਹਾਂ ਜੇਲ੍ਹਾਂ ਵਿੱਚ ਬੈਠ ਕੇ ਗੈਂਗਸਟਰ ਆਪਣਾ ਗਿਰੋਹ ਚਲਾਉਂਦੇ ਹਨ ਤੇ ਫਿਰੌਤੀਆਂ ਮੰਗਦੇ ਹਨ।

ਦੱਸਦੇਈਏ ਕਿ ਮਨਪ੍ਰੀਤ ਸਿੰਘ ਮੰਨਾ ਵਾਸੀ ਤਲਵੰਡੀ ਸਾਬੋ ਨੂੰ ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ  ਗ੍ਰਿਫਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਸੀ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਮਨਪ੍ਰੀਤ ਮਨਾ ਵੱਲੋਂ ਹੀ ਸ਼ੂਟਰਾਂ ਨੂੰ ਦਿਵਾਏ ਗਏ ਸੀ। ਇਸ ਤੋਂ ਇਲਾਵਾ ਮਨਪ੍ਰੀਤ ਮਨਾ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਇਸ ਦੇ ਨਾਲ ਹੀ ਬੀਤੇ ਸਾਲ 2020 ਵਿੱਚ ਫਰੀਦਕੋਟ ਵਿਚ ਹੋਏ ਰੱਜਤ ਕੁਮਾਰ ਉਰਫ ਸੈਫੀ ਦੇ ਕਤਲ ਸਬੰਧੀ ਵੀ ਮਨਪ੍ਰੀਤ ਮਨਾ 'ਤੇ ਮਾਮਲਾ ਦਰਜ ਹੈ।

WATCH LIVE TV 

Trending news