Bathinda Murder News: ਬਠਿੰਡਾ ਵਿੱਚ ਬੀਤੇ ਦਿਨੀਂ ਛੱਟ ਪੂਜਾ ਦੌਰਾਨ ਨੌਜਵਾਨਾਂ ਦੀ ਆਪਸ ਵਿੱਚ ਹੋਈ ਬਹਿਸ ਤੋਂ ਬਾਅਦ ਲੜਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।
Trending Photos
Bathinda Murder News (ਕੁਲਬੀਰ ਬੀਰਾ): ਬਠਿੰਡਾ ਵਿੱਚ ਬੀਤੇ ਦਿਨੀਂ ਛੱਟ ਪੂਜਾ ਦੌਰਾਨ ਨੌਜਵਾਨਾਂ ਦੀ ਆਪਸ ਵਿੱਚ ਹੋਈ ਬਹਿਸ ਤੋਂ ਬਾਅਦ ਲੜਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਹਾਂਵੀਰ ਪਾਸਵਾਨ (35 ਸਾਲ) ਵਜੋਂ ਹੋਈ। ਬਠਿੰਡਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਲੋਕ ਛੱਟ ਪੂਜਾ ਦਾ ਤਿਉਹਾਰ ਮਨਾਉਣ ਲਈ ਪੁੱਜੇ ਹੋਏ ਸਨ।
ਇਸ ਦੌਰਾਨ ਕੁਝ ਨੌਜਵਾਨਾਂ ਦੇ ਮੋਟਰਸਾਈਕਲਾਂ ਦੀ ਟੱਕਰ ਹੋ ਗਈ। ਇਸ ਮਗਰੋਂ ਇਨ੍ਹਾਂ ਵਿਚਾਲੇ ਲੜਾਈ ਹੋ ਗਈ। ਕੁਝ ਦੇਰ ਬਾਅਦ ਉਹ ਆਪਣੇ-ਆਪਣੇ ਘਰ ਚਲੇ ਗਏ। ਨੌਜਵਾਨ ਇਕੱਠੇ ਹੋ ਕੇ ਫਿਰ ਮਹਾਂਵੀਰ ਪਾਸਵਾਨ ਨਾਮ ਦੇ ਸਖ਼ਸ਼ ਦੇ ਘਰ ਚਲੇ ਗਏ ਤੇ ਉਸ ਨੂੰ ਬਾਹਰ ਬੁਲਾ ਕੇ ਉਸ ਦੇ ਸਿਰ ਵਿੱਚ ਤੇਜ਼ ਹਥਿਆਰ ਨਾਲ ਵਾਰ ਕਰਕੇ ਸੁੱਟ ਗਏ। ਇਸ ਤੋਂ ਬਾਅਦ ਉਸਦੀ ਹਸਪਤਾਲ ਜਾ ਕੇ ਮੌਤ ਹੋ ਗਈ। ਮਹਾਂਵੀਰ ਪਾਸਵਾਨ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਪਿਛਲੇ ਕੁਝ ਸਮੇਂ ਤੋਂ ਬਠਿੰਡਾ ਦੇ ਅਜੀਤ ਰੋਡ ਉੱਪਰ ਆਟੋ ਰਿਪੇਅਰ ਕਰਨ ਵਾਲੀ ਦੁਕਾਨ ਉੱਪਰ ਲੱਗਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ।
ਪੁਲਿਸ ਨੇ ਦੋ ਨੌਜਵਾਨਾਂ ਉੱਪਰ ਬਾਏ ਨੇਮ ਪਰਚਾ ਦਰਜ ਕਰਕੇ ਇੱਕ ਦੀ ਗ੍ਰਿਫਤਾਰੀ ਪਾ ਲਈ ਹੈ ਅਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਮਹੱਲੇ ਦੇ ਲੋਕਾਂ ਨਾਲ ਇਕੱਠੇ ਹੋ ਕੇ ਮਹਾਂਵੀਰ ਪਾਸਵਾਨ ਦੀ ਲਾਸ਼ ਨੂੰ ਬਠਿੰਡਾ ਦੇ ਪਾਵਰ ਹਾਊਸ ਰੋਡ ਉੱਪਰ ਰੱਖ ਲਿਆ।
ਉਨ੍ਹਾਂ ਦਾ ਇਲਜਾਮ ਸੀ ਕਿ ਮੌਤ ਤੋਂ ਬਾਅਦ ਭਾਵੇਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਅਸੀਂ ਅੱਧੀ ਦਰਜਨ ਤੋਂ ਉੱਪਰ ਲੋਕਾਂ ਦੇ ਨਾਮ ਲਿਖਾਏ ਸਨ ਜੋ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ। ਪਰਿਵਾਰ ਮੈਂਬਰਾਂ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਨਾ ਚਾਹੁੰਦੀ ਜਿੰਨੀ ਦੇਰ ਤੱਕ ਸਾਰੇ ਮੁਲਜ਼ਮਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਸਜ਼ਾ ਨਹੀਂ ਦਿਵਾਉਂਦੀ ਉਹ ਇਥੋਂ ਲਾਸ਼ ਨਹੀਂ ਲੈ ਕੇ ਜਾਣਗੇ। ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਏ।
ਮੌਕੇ ਉਤੇ ਖੜ੍ਹੇ ਪੁਲਿਸ ਦੇ ਡੀਐਸਪੀ ਸਰਬਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਛੱਟ ਪੂਜਾ ਵਾਲੇ ਦਿਨ ਵਾਪਰੀ ਹੈ। ਇਨ੍ਹਾਂ ਦੇ ਮੋਟਰਸਾਈਕਲ ਆਪਸ ਵਿੱਚ ਵੱਜਣ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਵਿੱਚ ਮਹਾਂਵੀਰ ਪਾਸਵਾਨ ਦੀ ਮੌਤ ਹੋ ਗਈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਦੋ ਲੋਕਾਂ ਉਤੇ ਬਾਏ ਨੇਮ ਪਰਚਾ ਦਰਜ ਕਰ ਲਿਆ ਤੇ ਬਾਕੀ ਅਣਪਛਾਤੇ ਲਿਖੇ ਜਿਨ੍ਹਾਂ ਵਿੱਚੋਂ ਇੱਕ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਸੀ ਤੇ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਜਲਦ ਹੀ ਫੜ ਲਏ ਜਾਣਗੇ ਕਿਉਂਕਿ ਸਾਡੀਆਂ ਪੁਲਿਸ ਪਾਰਟੀਆਂ ਬਣਾ ਕੇ ਵੱਖ-ਵੱਖ ਲੋਕੇਸ਼ਨਾਂ ਉਤੇ ਭੇਜੀਆਂ ਗਈਆਂ ਹਨ।
ਅੱਜ ਇਨ੍ਹਾਂ ਨੇ ਧਰਨਾ ਕਿਉਂ ਲਗਾਇਆ ਹੈ। ਇਸ ਦਾ ਕਾਰਨ ਤਾਂ ਇਹੀ ਦੱਸ ਸਕਦੇ ਹਨ ਕਿਸੇ ਨਾਲ ਵੀ ਕਿਸੇ ਕਿਸਮ ਦੀ ਰਾਹਤ ਨਹੀਂ ਕੀਤੀ ਜਾਵੇਗੀ। ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਉਹ ਤਿਆਰ ਹਨ।