Honeypreet video with Ram Rahim: ਰਾਮ ਰਹੀਮ ਅਤੇ ਹਨੀਪ੍ਰੀਤ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਸਵੇਰ ਦੀ ਸੈਰ ਕਰਦੇ ਆਏ ਨਜ਼ਰ
Advertisement
Article Detail0/zeephh/zeephh1632282

Honeypreet video with Ram Rahim: ਰਾਮ ਰਹੀਮ ਅਤੇ ਹਨੀਪ੍ਰੀਤ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਸਵੇਰ ਦੀ ਸੈਰ ਕਰਦੇ ਆਏ ਨਜ਼ਰ

Honeypreet video with Ram Rahim News: ਹਾਲਾਂਕਿ ਹਨੀਪ੍ਰੀਤ ਦਾ ਅਸਲੀ ਨਾਂ ਪ੍ਰਿਅੰਕਾ ਹੈ ਪਰ ਡੇਰਾ ਮੁਖੀ ਨੇ ਉਸ ਦਾ ਨਾਂ ਹਨੀਪ੍ਰੀਤ ਰੱਖਿਆ ਸੀ। ਹਨੀਪ੍ਰੀਤ ਡੇਰੇ ਦੀ ਵਾਈਸ ਚੇਅਰ ਪੈਟਰਨ ਹੈ। ਹਨੀਪ੍ਰੀਤ ਦੇ ਸੋਸ਼ਲ ਮੀਡੀਆ 'ਤੇ 10 ਲੱਖ ਫਾਲੋਅਰਜ਼ ਹੋਣ 'ਤੇ ਉਨ੍ਹਾਂ ਨੇ ਰਾਮ ਰਹੀਮ ਨਾਲ ਕੇਕ ਵੀ ਕੱਟਿਆ ਸੀ।

 

Honeypreet video with Ram Rahim: ਰਾਮ ਰਹੀਮ ਅਤੇ ਹਨੀਪ੍ਰੀਤ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਸਵੇਰ ਦੀ ਸੈਰ ਕਰਦੇ ਆਏ ਨਜ਼ਰ

Honeypreet video with Ram Rahim News: ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim)ਦੀ ਪੈਰੋਲ ਬੀਤੇ ਦਿਨੀ ਹੀ ਖ਼ਤਮ ਹੋ ਗਈ ਸੀ। ਇਸ ਤੋਂ ਬਾਅਦ ਹੁਣ ਹਨੀਪ੍ਰੀਤ ਦੇ ਨਾਲ ਰਾਮ ਰਹੀਮ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ   ਸੋਸ਼ਲ ਮੀਡੀਆ 'ਤੇ ਨਵਾਂ ਧਮਾਲ ਪਾ ਦਿੱਤਾ ਹੈ। ਇਹ ਰੀਲ ਪੈਰੋਲ ਦੇ ਸਮੇਂ ਯੂਪੀ ਦੇ ਬਰਨਾਵਾ ਆਸ਼ਰਮ ਦੀ ਹੈ। 

ਇਸ ਰੀਲ 'ਚ ਹਨੀਪ੍ਰੀਤ ਅਤੇ ਰਾਮ ਰਹੀਮ  (Honeypreet video with Ram Rahim)ਦੋਵੇਂ ਸਵੇਰ ਦੀ ਸੈਰ ਕਰ ਰਹੇ ਹਨ। ਦੋਵਾਂ ਨੇ ਆਪਣੇ ਪਸੰਦੀਦਾ ਰੰਗ ਅਤੇ ਇੱਕੋ ਡਿਜ਼ਾਈਨ ਦੇ ਟਰੈਕ ਸੂਟ ਪਾਏ ਹੋਏ ਹਨ। ਇਸ ਰੀਲ 'ਚ ''ਬਾਪੂ ਨਾਲ ਖੜਾ ਰਹੀ ਮੇਰਾ, ਤੇ ਦੁਨੀਆ ਜੀਤ ਲਵਾਂਗਾ'' ਗੀਤ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Air India ਦੀ ਫਲਾਈਟ ਨੇ ਸਮੇਂ ਤੋਂ 12 ਘੰਟੇ ਪਹਿਲਾਂ ਭਰੀ ਉਡਾਣ ! 20 ਯਾਤਰੀ ਹਵਾਈ ਅੱਡੇ 'ਤੇ ਰਹਿ ਗਏ

ਇਸ ਦੇ ਨਾਲ ਹਨੀਪ੍ਰੀਤ ਨੇ ਲਿਖਿਆ ਹੈ ਕਿ ਜਦੋਂ ਤੱਕ ਮੇਰੇ ਗੁਰੂ ਪਾਪਾ ਮੇਰੇ ਨਾਲ ਹਨ, ਮੈਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਜਿੱਤਾਂਗੀ। ਰਾਮ ਰਹੀਮ ਨੇ ਆਪਣੀ ਗੋਦ ਲਈ ਧੀ ਅਤੇ ਮੁੱਖ ਚੇਲੇ ਹਨੀਪ੍ਰੀਤ ਨੂੰ ਵੀ ਰੁਹਿਦੀ ਨਾਮ ਦਿੱਤਾ ਹੈ। ਡੇਰੇ 'ਚ ਹੁਣ ਹਨੀਪ੍ਰੀਤ ਨੂੰ ਰੁਹਿਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਹਨੀਪ੍ਰੀਤ ਦਾ ਅਸਲੀ ਨਾਂ ਪ੍ਰਿਅੰਕਾ ਹੈ ਪਰ ਡੇਰਾ ਮੁਖੀ ਨੇ ਉਸ ਦਾ ਨਾਂ ਹਨੀਪ੍ਰੀਤ ਰੱਖਿਆ ਸੀ। ਹਨੀਪ੍ਰੀਤ ਡੇਰੇ ਦੀ ਵਾਈਸ ਚੇਅਰ ਪੈਟਰਨ ਹੈ। ਹਨੀਪ੍ਰੀਤ ਦੇ ਸੋਸ਼ਲ ਮੀਡੀਆ 'ਤੇ 10 ਲੱਖ ਫਾਲੋਅਰਜ਼ ਹੋਣ 'ਤੇ ਉਨ੍ਹਾਂ ਨੇ ਰਾਮ ਰਹੀਮ ਨਾਲ ਕੇਕ ਵੀ ਕੱਟਿਆ।

ਹਨੀਪ੍ਰੀਤ ਅਤੇ ਰਾਮ ਰਹੀਮ ਦੀ  ਵੀਡੀਓ Honeypreet video with Ram Rahim News:  

ਗੌਰਤਲਬ ਹੈ ਕਿ ਜੇਲ੍ਹ ਪਰਤਣ ਤੋਂ ਪਹਿਲਾਂ ਰਾਮ ਰਹੀਮ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਦੀ ਇੱਕ ਵੀਡੀਓ ਰਿਕਾਰਡ ਕੀਤੀ ਸੀ। ਇਸ ਵੀਡੀਓ ਨੂੰਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤਾ ਸੀ। ਇਸ ਵੀਡੀਓ ਵਿਚ ਰੋਜ਼ ਸਵੇਰੇ ਰਾਮ ਰਹੀਮ ਨਾਮ ਜਪਦਾ ਹੈ। ਫਿਰ ਉਹ ਖੁਦ ਬੈੱਡਸ਼ੀਟ ਨੂੰ ਮੋੜਦਾ ਹੈ ਅਤੇ ਫਿਰ ਸਫਾਈ ਕਰਦਾ ਹੈ।

Trending news