Panchayat Elections: ਪੰਚਾਇਤੀ ਚੋਣਾਂ 'ਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਹੀਂ ਮਿਲ ਰਹੀਆਂ NOCs, ਬੀਡੀਪੀਓ ਦਫ਼ਤਰ ਕੀਤਾ ਹੰਗਾਮਾ
Advertisement
Article Detail0/zeephh/zeephh2458385

Panchayat Elections: ਪੰਚਾਇਤੀ ਚੋਣਾਂ 'ਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਹੀਂ ਮਿਲ ਰਹੀਆਂ NOCs, ਬੀਡੀਪੀਓ ਦਫ਼ਤਰ ਕੀਤਾ ਹੰਗਾਮਾ

Panchayat Elections: ਲੁਧਿਆਣਾ ਦੇ ਗਿੱਲ ਹਲਕੇ ਲਈ ਪੰਚਾਇਤੀ ਚੋਣਾਂ ਦੇ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਐਨਓਸੀਆਂ ਨਹੀਂ ਮਿਲ ਰਹੀਆਂ। ਲੋਕਾਂ ਨੇ ਬੀਡੀਪੀਓ ਦਫਤਰ ਅੰਦਰ ਹੰਗਾਮਾ ਕੀਤਾ। ਲੋਕਾਂ ਦਾ ਕਹਿਣਾ ਆਪਣੇ ਚਹੇਤਿਆ ਨੂੰ  ਐਨ ਓ ਸੀ ਦਿੱਤੀ ਜਾ ਰਹੀਆਂ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਮੌਜੂਦਾ ਗਿਲ ਹਲਕੇ ਦੇ ਵਿਧਾਇਕ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ

 

Panchayat Elections: ਪੰਚਾਇਤੀ ਚੋਣਾਂ 'ਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਹੀਂ ਮਿਲ ਰਹੀਆਂ NOCs, ਬੀਡੀਪੀਓ ਦਫ਼ਤਰ ਕੀਤਾ ਹੰਗਾਮਾ

Panchayat Elections: ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੇ ਪੇਪਰ ਭਰਨ ਲਈ ਐਨ ਓ ਸੀ ਲਈਆ ਜਾ ਰਹੀਆਂ ਹਨ। ਲੁਧਿਆਣਾ ਦੇ ਪੀ ਏ ਯੂ ਦੇ ਅੰਦਰ ਬਣੇ ਲੁਧਿਆਣਾ ਵਨ ਪੰਚਾਇਤੀ ਦਫਤਰ ਦੇ ਵਿੱਚ ਐਨ ਓ ਸੀ ਨਾ ਮਿਲਣ ਨੂੰ ਲੈ ਕੇ ਲੋਕਾਂ ਵੱਲੋ ਹੰਗਾਮਾ ਕੀਤਾ ਗਿਆ। ਲੋਕਾਂ ਨੇ ਪੰਜਾਬ ਸਰਕਾਰ ਅਤੇ ਗਿੱਲ ਹਲਕੇ ਦੇ ਮੌਜੂਦਾ ਐਮ ਐਲ ਏ ਦੇ ਖਿਲਾਫ ਨਾਅਰੇਬਾਜੀ ਕੀਤੀ। ਉਹਨਾਂ ਦਾ ਕਹਿਣਾ ਸੀ। ਕਿ ਬੀਡੀਪੀਓ ਵੱਲੋਂ ਆਪਣੇ ਚਹੇਤਿਆਂ ਨੂੰ ਐਨਓਸੀ ਦਿੱਤੀ ਜਾ ਰਹੀ ਹੈ। ਜਦਕਿ ਸਰਕਾਰੀ ਅਫਸਰ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਭਲੇ ਐਲਾਨੀਆਂ ਜਾ ਚੁੱਕੀਆਂ ਨੇ ਪਰ ਉਸ ਦੀ ਪ੍ਰਸ਼ਾਸਨਿਕ ਤੌਰ ਤੇ ਤਿਆਰੀ ਮੁਕੰਮਲ ਨਹੀਂ ਹੈ ਜਿਸ ਵਰਕ ਕਰਕੇ ਲੋਕੀ ਖੱਜਲ ਖੇ ਹੋ ਰਹੇ ਹਨ।

ਉੱਥੇ ਦੂਜੇ ਪਾਸੇ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪਹੁੰਚ ਕੇ ਮੌਕਾ ਸੰਭਾਲਿਆ ਅਤੇ ਲੋਕਾਂ ਨੂੰ ਖੁਰਦਪੁਰ ਕੀਤਾ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਦਫਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੰਗਾਮਾ ਨਹੀਂ ਹੋਇਆ ਹੈ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰ ਕੋਈ ਸ਼ਖਸ ਆਪਣੀ ਐਨਓਸੀ ਲੈਣ ਲਈ ਜਲਦੀ ਕਰਦਾ ਹੈ ਅਤੇ ਉਸ ਜਲਦਬਾਜ਼ੀ ਵਿੱਚ ਇੱਕ ਦੂਜੇ ਨਾਲ ਬਹਿਸ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Punjab Breaking Live Updates: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 

 

ਦਰਅਸਲ ਲੁਧਿਆਣਾ ਦੇ ਪੀਏਯੂ ਪੰਚਾਇਤੀ ਦਫਤਰ ਵਨ ਦੇ ਵਿੱਚ ਹਲਕਾ ਗਿੱਲ ਲਈ ਪੰਚਾਇਤਾਂ ਚ ਖੜੇ ਹੋ ਰਹੇ ਉਮੀਦਵਾਰਾਂ ਨੇ ਆਪਣੀ ਐਨਓਸੀ ਲੈਣ ਲਈ ਪੁੱਜੇ ਸਨ ਲੁਧਿਆਣੇ ਦਾ ਗਿਲ ਹਲਕਾ ਪੰਜਾਬ ਦਾ ਸਭ ਤੋਂ ਵੱਡਾ ਹਲਕਾ ਕਿਹਾ ਜਾਂਦਾ ਇਸ ਹਲਕੇ ਦੇ ਵਿੱਚ ਲਗਭਗ 100 ਤੋਂ ਵੱਧ ਪਿੰਡ ਹਨ ਅਤੇ ਉਹਨਾਂ ਵਿੱਚ 3 ਲੱਖ ਦੇ ਕਰੀਬ ਵੋਟਰ ਵਸਦਾ ਹੈ ਜਿਸ ਲਈ ਹਰ ਕੋਈ ਸ਼ਖਸ ਪੰਚਾਇਤੀ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਣਾ ਚਾਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਪੰਚਾਇਤੀ ਚੋਣਾਂ ਵਿੱਚ ਕਿਸ ਪਿੰਡ ਦਾ ਕਿਹੜਾ ਸਰਪੰਚ ਬਣਦਾ ਹੈ

Trending news