Jalandhar Triple Murder: ਤਿੰਨ ਛੋਟੀ ਭੈਣਾਂ ਦੇ ਕਤਲ ਕੇਸ ਵਿੱਚ ਐਸਐਸਪੀ ਜਲੰਧਰ ਨੇ ਕੀਤਾ ਵੱਡਾ ਖੁਲਾਸਾ ਕੀਤਾ ਹੈ। ਗਰੀਬੀ ਤੇ ਆਰਥਿਕ ਕਾਰਨ ਮਾਂ-ਪਿਓ ਨੇ ਆਪਣੀਆਂ ਤਿੰਨ ਬੱਚੀਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ।
Trending Photos
Jalandhar Triple Murder: ਤਿੰਨ ਛੋਟੀ ਭੈਣਾਂ ਦੇ ਕਤਲ ਕੇਸ ਵਿੱਚ ਐਸਐਸਪੀ ਜਲੰਧਰ ਨੇ ਕੀਤਾ ਵੱਡਾ ਖੁਲਾਸਾ ਕੀਤਾ ਹੈ। ਐਸਐਸਪੀ ਮੁਖਵਿੰਦਰ ਸਿੰਘ ਨੇ ਦੱਸਿਆ ਗਰੀਬੀ ਅਤੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਪਿਤਾ ਤੇ ਮਾਂ ਨੇ ਹੀ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬੀਤੇ ਦਿਨੀਂ ਸਵੇਰੇ 7 ਵਜੇ ਝੋਨੇ ਵਿੱਚ ਪੈਣ ਵਾਲੀ ਦਵਾਈ ਪਿਲਾ ਕੇ ਤਿੰਨ ਕੁੜੀਆਂ ਦੀ ਹੱਤਿਆ ਕਰ ਦਿੱਤੀ ਸੀ ਤੇ ਬਾਅਦ ਵਿੱਚ ਟਰੰਕ ਵਿੱਚ ਬੰਦ ਕਰ ਦਿੱਤਾ ਸੀ।
ਕਾਬਿਲੇਗੌਰ ਹੈ ਕਿ ਸਵੇਰੇ ਲੋਕਾਂ ਨੇ ਘਰ ਦੇ ਬਾਹਰ ਇੱਕ ਟਰੰਕ ਪਿਆ ਦੇਖਿਆ ਜਿੱਥੋਂ ਲੜਕੀਆਂ ਗਾਇਬ ਹੋਈਆਂ ਸਨ। ਲੋਕਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਅੰਦਰ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਜਿਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ 9 ਸਾਲ ਦੀ ਅੰਮ੍ਰਿਤਾ ਕੁਮਾਰੀ, 7 ਸਾਲ ਦੀ ਸਾਕਸ਼ੀ ਅਤੇ 4 ਸਾਲ ਦੀ ਕੰਚਨ ਸ਼ਾਮਲ ਹਨ।
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਲੜਕੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ। ਉਹ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਇਹ ਕਤਲ ਕੀਤੇ। ਪੁਲਿਸ ਨੇ ਬੱਚੀ ਦੇ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਅਤੇ ਫਿਰ ਅਸਲੀ ਕਾਰਨ ਪਤਾ ਲੱਗੇਗਾ।
ਇਸ ਸਬੰਧੀ ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਲੜਕੀਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੁਨੀਲ ਮੰਡਲ ਆਪਣੇ ਪਰਿਵਾਰ ਨਾਲ ਅਕਸਰ ਝਗੜਾ ਕਰਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ। ਮਕਾਨ ਮਾਲਕ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੂੰ ਮਕਾਨ ਕਿਰਾਏ ’ਤੇ ਦਿੱਤਾ ਸੀ ਪਰ ਉਸ ਦੇ ਰਵੱਈਏ ਨੂੰ ਦੇਖਦਿਆਂ ਉਸ ਨੂੰ ਕਮਰਾ ਖਾਲੀ ਕਰਨ ਲਈ ਕਹਿ ਦਿੱਤਾ ਸੀ। ਇਸ ਵਿਚਕਾਰ ਵੱਡੀ ਵਾਰਦਾਤ ਵਾਪਰ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : Punjab News: ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ 'ਚ ਬਣੇ ਵਿਸ਼ੇਸ਼ ਵਾਰਡ ਦਾ ਉਦਘਾਟਨ