ਪਰਮੀਸ਼ ਵਰਮਾ ਦੀ ਬੇਟੀ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ, ਕੈਪਸ਼ਨ ਦੇਖ ਕੇ ਹੋ ਜਾਓਗੇ ਭਾਵੁਕ
Advertisement
Article Detail0/zeephh/zeephh1441013

ਪਰਮੀਸ਼ ਵਰਮਾ ਦੀ ਬੇਟੀ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ, ਕੈਪਸ਼ਨ ਦੇਖ ਕੇ ਹੋ ਜਾਓਗੇ ਭਾਵੁਕ

Parmish Verma Daughter: ਪਰਮੀਸ਼ ਵਰਮਾ ਨੇ ਬੇਟੀ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਦਾ ਨੂੰ ਗੋਦੀ ਚੁੱਕਿਆ ਹੋਇਆ ਹੈ।  ਪਰਮੀਸ਼ ਵਰਮਾ ਨੇ ਇਸ ਤੋਂ ਪਹਿਲਾ ਵੀ ਆਪਣੀ ਬੇਟੀ Sadaa ਨਾਲ ਫੋਟੋ ਸਾਂਝੀ ਕੀਤੀ ਸੀ ਜਿਸ ਨੂੰ ਫੈਨਸ ਦਾ ਬਹੁਤ ਪਿਆਰ ਮਿਲਿਆ ਸੀ। 

ਪਰਮੀਸ਼ ਵਰਮਾ ਦੀ ਬੇਟੀ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ, ਕੈਪਸ਼ਨ ਦੇਖ ਕੇ ਹੋ ਜਾਓਗੇ ਭਾਵੁਕ

Parmish Verma Daughter Photo:  ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ ਪਰਮੀਸ਼ ਵਰਮਾ ਦੇ ਘਰ ਖੁਸ਼ੀ ਦਾ ਮਾਹੌਲ ਹੈ। ਦਰਅਸਲ, ਹਾਲ ਹੀ ਵਿੱਚ ਇਹ ਗਾਇਕ ਇੱਕ ਬੇਟੀ ਦੇ ਪਿਤਾ ਬਣੇ ਹਨ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਅੱਜ ਆਪਣੀ( Parmish Verma Daughter) ਬੱਚੀ ਨਾਲ ਤਸਵੀਰ ਸ਼ੇਅਰ ਕੀਤੀ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਪਰਮੀਸ਼ ਵਰਮਾ ਆਪਣੀ ਪ੍ਰੋਫ਼ੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਧੀ ਸਦਾ ਦੇ ਜਨਮ ਤੋਂ ਬਾਅਦ ਪਰਮੀਸ਼ ਵਰਮਾ ਕਾਫ਼ੀ ਖੁਸ਼ ਹਨ। 

ਉਹ ਆਪਣੀ ਇਹ ਖੁਸ਼ੀ ਫੈਨਜ਼ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਨ। ਪਰਮੀਸ਼ ਵਰਮਾ ਨੇ ਬੇਟੀ ਸਦਾ ਨਾਲ ਇੱਕ ਹੋਰ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਦਾ ਨੂੰ ਗੋਦੀ ਚੁੱਕਿਆ ਹੋਇਆ ਹੈ। ਬੈਕਗਰਾਊਂਡ ‘ਚ ਗਾਣਾ ਚੱਲ ਰਿਹਾ ਹੈ ‘ਤੇਰੇ ਆਉਣ ‘ਤੇ ਪਤਾ ਲੱਗਿਆ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ ਹੈ।’ ਇਸ ਫੋਟੋ ਵਿਚ ਵੀ ਪਰਮੀਸ਼ ਨੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਹਾਲਾਂਕਿ ਫੈਨਜ਼ ਸਦਾ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ ਪਰ ਪਰਮੀਸ਼ ਹਰ ਦਿਨ ਆਪਣੀ ਬੇਟੀ ਨਾਲ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। 

ਪਰਮੀਸ਼ ਵਰਮਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਪਹਿਲਾਂ ਵੀ ਸਦਾ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ  ਪਰਮੀਸ਼ ਵਰਮਾ ਨੇ ਅਕਤੂਬਰ 2021 ਵਿੱਚ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ, ਅਪ੍ਰੈਲ 2022 ਵਿੱਚ ਉਸਦੀ ਫਿਲਮ ਮੈਂ ਤੇ ਬਾਪੂ ਦੀ ਰਿਲੀਜ਼ ਤੋਂ ਬਾਅਦ, ਉਸਨੇ ਘੋਸ਼ਣਾ ਕੀਤੀ ਕਿ ਉਹ ਅਤੇ ਉਸਦੀ ਪਤਨੀ ਗੀਤ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਉਸਨੇ ਆਪਣੀ ਪਤਨੀ ਲਈ ਉਨ੍ਹਾਂ ਦੀ ਜ਼ਿੰਦਗੀ ਦੇ ਨਵੇਂ ਅਧਿਆਏ ਦਾ ਜਸ਼ਨ ਮਨਾਉਣ ਲਈ ਬੇਬੀ ਸ਼ਾਵਰ ਵੀ ਕੀਤਾ ਸੀ।

ਇਹ ਵੀ ਪੜ੍ਹੋਥੋਕ ਮਹਿੰਗਾਈ ਤੋਂ ਲੋਕਾਂ ਨੂੰ ਵੱਡੀ ਰਾਹਤ! 19 ਮਹੀਨਿਆਂ ਬਾਅਦ ਸਸਤੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ

ਇਸ ਤੋਂ ਬਾਅਦ ਬੇਟੀ ਦੇ ਜਨਮ ਤੋਂ ਬਾਅਦ ਪਰਮੀਸ਼ ਵਰਮਾ ਬੇਟੀ ਨੂੰ ਗੋਦ 'ਚ ਲੈ ਕੇ ਡਾਂਸ ਕਰਦੇ ਨਜ਼ਰ ਆਏ। ਉਸ ਨੇ ਲਾਡਲੀ ਨਾਲ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ। ਤਸਵੀਰ 'ਚ ਪਰਮੀਸ਼ ਵਰਮਾ ਬੇਟੀ ਨੂੰ ਗੋਦੀ 'ਚ ਫੜ ਕੇ ਪਿਆਰ ਨਾਲ ਦੇਖ ਰਹੇ ਹਨ। ਛੋਟੀ ਪਰੀ ਨੂੰ ਫੜਨ ਦੀ ਖੁਸ਼ੀ ਉਹਨਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਹੀ ਸੀ। ਪਰਮੀਸ਼ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ- ਅਤੇ ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਬਣ ਗਿਆ, ਮੇਰੀ ਬੇਟੀ 'ਸਦਾ'।

Trending news