Ferozepur News: ਫਿਰੋਜ਼ਪੁਰ ਵਿੱਚ ਪਾਸਟਰ ਮਾਮੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੀ ਭਾਣਜੀ ਨਾਲ ਹੀ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ।
Trending Photos
Ferozepur News: ਫਿਰੋਜ਼ਪੁਰ ਦੇ ਜ਼ੀਰਾ ਵਿੱਚ ਇੱਕ ਰਿਸ਼ਤੇਦਾਰ ਪਾਸਟਰ ਮਾਮੇ ਵੱਲੋਂ ਆਪਣੀ ਭਾਣਜੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਦਾ ਰਿਸ਼ਤੇਦਾਰੀ ਵਿੱਚ ਮਾਮਾ ਲੱਗਦਾ ਹੈ ਜੋ ਕਿ ਪਾਸਟਰ ਹੈ। ਉਹ ਉਨ੍ਹਾਂ ਦੀ ਬੇਟੀ ਨੂੰ ਪ੍ਰਾਥਨਾ ਦੇ ਬਹਾਨੇ ਘਰ ਤੋਂ ਲੈ ਗਿਆ ਅਤੇ ਹਿਮਾਚਲ ਦੇ ਇੱਕ ਹੋਟਲ ਵਿੱਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮੁਲਜ਼ਮ ਮਾਮੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਇੱਕ ਰਿਸ਼ਤੇਦਾਰ ਪਾਸਟਰ ਮਾਮੇ ਨੇ ਭਾਣਜੀ ਨੂੰ ਘਰ ਤੋਂ ਲਿਜਾ ਕੇ ਉਸ ਦੇ ਨਾਲ ਜਬਰ ਜਨਾਹ ਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਾਸਟਰ ਮਾਮਲਾ ਆਪਣੀ ਭਾਣਜੀ ਨੂੰ 15 ਜੁਲਾਈ ਨੂੰ ਉਸ ਦੇ ਘਰ ਤੋਂ ਉਸ ਨੂੰ ਪ੍ਰਾਥਨਾ ਦੇ ਨਾਮ ਤੋਂ ਲੈ ਗਿਆ ਸੀ ਅਤੇ ਹਿਮਾਚਲ ਦੇ ਇੱਕ ਹੋਟਲ ਵਿੱਚ ਉਸ ਦੇ ਨਾਲ ਜ਼ਬਰਦਸਤੀ ਦੀ ਘਰ ਵਾਪਸ ਆਉਣ ਤੋਂ ਬਾਅਦ ਪੀੜਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸਦਰ ਥਾਣਾ ਜ਼ੀਰਾ ਵਿੱਚ ਇਸ ਦੀ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : Union Budget 2024 Live Updates: ਐਜੂਕੇਸ਼ਨ ਲੋਨ 'ਤੇ 3 ਫੀਸਦੀ ਦੀ ਛੋਟ; 3 ਲੱਖ ਰੁਪਏ ਤੱਕ ਆਮਦਨ 'ਤੇ ਕੋਈ ਟੈਕਸ ਨਹੀਂ, ਜਾਣੋ ਹੋਰ ਵੱਡੇ ਐਲਾਨ
ਉਥੇ ਹੀ ਇਸ ਮਾਮਲੇ ਵਿੱਚ ਜਦ ਥਾਣਾ ਸਦਰ ਦੇ ਐਸਐਚਓ ਬਲਜਿੰਦਰ ਸਿੰਘ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਮਾਮਾ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Budget 2024: ਬਜਟ 'ਚ ਪੰਜਾਬ ਨਜ਼ਰਅੰਦਾਜ਼; ਇਕਸੁਰ 'ਚ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਦੀ ਕੀਤੀ ਨਿਖੇਧੀ