'Pathaan' movie song 'Besharam Rang': Shah Rukh Khan ਅਤੇ Deepika Padukone ਨੇ ਬਿਖੇਰੇ ਜਲਵੇ, ਵੇਖੋ ਵੀਡੀਓ
Advertisement
Article Detail0/zeephh/zeephh1482288

'Pathaan' movie song 'Besharam Rang': Shah Rukh Khan ਅਤੇ Deepika Padukone ਨੇ ਬਿਖੇਰੇ ਜਲਵੇ, ਵੇਖੋ ਵੀਡੀਓ

ਇਸ ਤੋਂ ਪਹਿਲਾਂ ਸ਼ਾਹਰੁੱਖ ਖਾਨ ਅਤੇ ਦੀਪਿਕਾ ਪਾਦੁਕੋਣ ਫ਼ਿਲਮ 'Happy New Year' ਵਿੱਚ ਦਿਖਾਈ ਦਿੱਤੇ ਸਨ। 

 

'Pathaan' movie song 'Besharam Rang': Shah Rukh Khan ਅਤੇ Deepika Padukone ਨੇ ਬਿਖੇਰੇ ਜਲਵੇ, ਵੇਖੋ ਵੀਡੀਓ

'Pathaan' movie song 'Besharam Rang': ਬਾਲੀਵੁੱਡ ਦੇ ਅਦਾਕਾਰ ਸ਼ਾਹਰੁੱਖ ਖਾਨ (Shah Rukh Khan) ਦੀ ਫ਼ਿਲਮ 'ਪਠਾਨ' ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਦੌਰਾਨ ਫ਼ਿਲਮ ਦੇ ਨਿਰਮਾਤਾ ਵੱਲੋਂ ਗੀਤ 'ਬੇਸ਼ਰਮ ਰੰਗ' ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਗੀਤ ਵਿੱਚ Shah Rukh Khan ਅਤੇ ਦੀਪਿਕਾ ਪਾਦੁਕੋਣ (Deepika Padukone) ਆਪਣੇ ਜਲਵੇ ਬਿਖੇਰ ਰਹੇ ਹਨ।  

ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦੀਪਿਕਾ ਪਾਦੁਕੋਣ (Deepika Padukone) ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ। ਅਜਿਹੇ 'ਚ ਦੀਪਿਕਾ ਦਾ ਗੀਤ ਵਿੱਚ ਹੌਟ ਅਵਤਾਰ ਦੇਖ ਲੋਕਾਂ ਦੇ ਹੋਸ਼ ਉੱਡ ਰਹੇ ਹਨ।  

Shah Rukh Khan ਅਤੇ Deepika Padukone ਦੀ ਕੈਮਿਸਟਰੀ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ।  'Pathaan' movie ਦੇ song 'Besharam Rang' ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਹੀ ਗੀਤ 'ਤੇ ਲੱਖਾਂ ਵਿਊਜ਼ ਹੋ ਗਏ ਹਨ।  

ਦੱਸ ਦਈਏ ਕਿ 'Besharam Rang' ਗੀਤ ਨੂੰ ਮਿਊਜ਼ਿਕ ਵਿਸ਼ਾਲ ਅਤੇ ਸ਼ੇਖਰ ਵੱਲੋਂ ਦਿੱਤਾ ਗਿਆ ਹੈ ਜਦਕਿ ਇਸ ਗੀਤ ਦੇ ਬੋਲ ਕੁਮਾਰ ਵੱਲੋਂ ਲਿਖੇ ਗਏ ਹਨ। ਇਸ ਗੀਤ ਦੇ ਸਪੈਨਿਸ਼ ਬੋਲ ਵਿਸ਼ਾਲ ਡਡਲਾਨੀ ਵੱਲੋਂ ਲਿਖੇ ਗਏ ਹਨ।  

 

 

ਇਸ ਤੋਂ ਪਹਿਲਾਂ ਸ਼ਾਹਰੁੱਖ ਖਾਨ ਅਤੇ ਦੀਪਿਕਾ ਪਾਦੁਕੋਣ ਫ਼ਿਲਮ 'Happy New Year' ਵਿੱਚ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੁਕੋਣ ਫ਼ਿਲਮ 'Brahmastra' ਦਾ ਵੀ ਹਿੱਸਾ ਹੈ ਪਰ ਉਹ ਫ਼ਿਲਮ ਦੇ ਦੂਜੇ ਹਿੱਸੇ ਵਿੱਚ ਦਿਖਾਈ ਦੇਵੇਗੀ। ਦੂਜੇ ਪਾਸੇ ਸ਼ਾਹਰੁੱਖ ਖਾਨ ਨੇ 'Brahmastra' ਦੇ ਪਹਿਲੇ ਹਿੱਸੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਇਆ ਸੀ।  

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਤੋਂ ਅਚਾਨਕ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ

ਦੱਸ ਦਈਏ ਕਿ ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਫ਼ਿਲਮ 'Gehraiyaan' ਵਿੱਚ ਦਿਖਾਈ ਦਿੱਤੀ ਸੀ। ਦੱਸ ਦਈਏ ਕਿ ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ 2022 ਵਿੱਚ ਜਿਉਰੀ ਦਾ ਹਿੱਸਾ ਸੀ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਟਰਾਫੀ ਦਾ ਉਦਘਾਟਨ ਵੀ ਕਰੇਗੀ।

ਹੋਰ ਪੜ੍ਹੋ: 'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ!' ਸਿੱਧੂ ਮੂਸੇਵਾਲਾ ਦੀ 'ਮੂਸਟੇਪ' ਐਲਬਮ ਨੇ ਰਚਿਆ ਇਤਿਹਾਸ

Trending news