ਸ਼ਹਿਰ ਪਟਿਆਲਾ ’ਚ ਸਥਿਤ ਸ਼ੇਰਾਂ ਵਾਲੇ ਗੇਟ ਕੋਲ ਪੈਂਦੇ ਸਟੇਟ ਬੈਂਕ ਆਫ਼ ਇੰਡੀਆ ਚੋਂ 35 ਲੱਖ ਰੁਪਏ ਏਟੀਐੱਮ ’ਚ ਪਾਉਣ ਆਏ ਸਨ, ਪਰ ਮੁਲਾਜ਼ਮਾਂ ਦੇ ATM ’ਚ ਪੈਸੇ ਪਾਉਣ ਤੋਂ ਪਹਿਲਾਂ ਹੀ 8 ਸਾਲਾਂ ਦਾ ਲੜਕਾ ਨੋਟਾਂ ਵਾਲਾ ਬੈਗ ਚੁੱਕਕੇ ਫ਼ਰਾਰ ਹੋ ਗਿਆ।
Trending Photos
ਚੰਡੀਗੜ੍ਹ: ਜ਼ਿਲ੍ਹਾ ਪਟਿਆਲਾ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸ਼ਹਿਰ ’ਚ ਸਥਿਤ ਸ਼ੇਰਾਂ ਵਾਲੇ ਗੇਟ ਕੋਲ ਪੈਂਦੇ ਸਟੇਟ ਬੈਂਕ ਆਫ਼ ਇੰਡੀਆ ਚੋਂ 35 ਲੱਖ ਰੁਪਏ ਏਟੀਐੱਮ ’ਚ ਪਾਉਣ ਆਏ ਸਨ, ਪਰ ਮੁਲਾਜ਼ਮਾਂ ਦੇ ATM ’ਚ ਪੈਸੇ ਪਾਉਣ ਤੋਂ ਪਹਿਲਾਂ ਹੀ 8 ਸਾਲਾਂ ਦਾ ਲੜਕਾ ਨੋਟਾਂ ਵਾਲਾ ਬੈਗ ਚੁੱਕਕੇ ਫ਼ਰਾਰ ਹੋ ਗਿਆ।
ਹਰ ਕੋਈ ਬੱਚੇ ਦੀ ਹੱਥ ਦੀ ਸਫ਼ਾਈ ਤੋਂ ਹੈਰਾਨ
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੀਆਈਏ ਸਟਾਫ਼ ਦੇ ਇੰਚਾਰਜ ਸ਼ਮਿੰਦਰ ਸਿੰਘ ਟੀਮ ਨਾਲ ਮੌਕੇ ’ਤੇ ਪੁੱਜੇ ਇਸ ਤੋਂ ਇਲਾਵਾ ਫੋਰੈਂਸਿਕ ਟੀਮ ਦੁਆਰਾ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਏਰੀਆ ’ਚ ਚੱਪੇ-ਚੱਪੇ ’ਤੇ ਪੁਲਿਸ ਤੈਨਾਤ ਹੈ, ਠੀਕ ਬੈਂਕ ਦੇ ਸਾਹਮਣੇ ਟ੍ਰੈਫ਼ਿਕ ਪੁਲਿਸ ਦਾ ਦਫ਼ਤਰ ਹੈ। ਮਤਲਬ ਸਾਰੇ ਪੁਲਿਸ ਮੁਲਾਜਮਾਂ ਨੂੰ ਝਕਾਨੀ ਦੇਕੇ 8 ਸਾਲਾਂ ਦਾ ਬੱਚਾ ਬੈਗ ਚੁੱਕਕੇ ਲਿਜਾਣ ’ਚ ਸਫ਼ਲ ਕਿਵੇਂ ਹੋ ਗਿਆ।
ਪੁਲਿਸ ਖੰਗਾਲ ਰਹੀ CCTV ਫੁਟੇਜ਼
ਸੂਤਰਾਂ ਮੁਤਾਬਕ ਬੈਗ ਚੁੱਕਕੇ ਭੱਜਣ ਵਾਲੇ ਲੜਕੇ ਦੀ ਫ਼ੁਟੇਜ਼ ਸੀਸੀਟੀਵੀ (CCTV) ਕੈਮਰਿਆਂ ’ਚ ਰਿਕਾਰਡ ਹੋ ਗਈ ਹੈ, ਪਰ ਅਧਿਕਾਰਤਾ ਤੌਰ ’ਤੇ ਹਾਲ ਦੀ ਘੜੀ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ।