Punjab News: ਪਟਵਾਰੀਆਂ ਦਾ ਵੱਡਾ ਐਲਾਨ- SGPC ਚੋਣਾਂ ਦੌਰਾਨ ਆਪਣੇ ਸਰਕਲ ਤੋਂ ਬਾਹਰ ਦੀਆਂ ਵੋਟਾਂ ਨਹੀਂ ਬਣਾਉਣਗੇ
Advertisement
Article Detail0/zeephh/zeephh1925838

Punjab News: ਪਟਵਾਰੀਆਂ ਦਾ ਵੱਡਾ ਐਲਾਨ- SGPC ਚੋਣਾਂ ਦੌਰਾਨ ਆਪਣੇ ਸਰਕਲ ਤੋਂ ਬਾਹਰ ਦੀਆਂ ਵੋਟਾਂ ਨਹੀਂ ਬਣਾਉਣਗੇ

Punjab Patwaris News: ਜ਼ਿਕਰਯੋਗ ਹੈ ਕਿ ਪੰਜਾਬ ਭਰ ਦੇ ਪਟਵਾਰੀ ਦੀਆਂ ਐਸਜੀਪੀਸੀ ਚੋਣਾਂ ਦੌਰਾਨ ਵੋਟਾਂ ਬਣਾਉਣ ਦੀ ਡਿਊਟੀਆਂ ਲਗਾਈਆਂ ਗਈਆਂ ਸਨ ਅਜਿਹੇ ਵਿੱਚ ਪਟਵਾਰੀਆਂ ਵੱਲੋਂ ਕੀਤੇ ਗਏ ਅਜਿਹੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ। 

 

Punjab News: ਪਟਵਾਰੀਆਂ ਦਾ ਵੱਡਾ ਐਲਾਨ- SGPC ਚੋਣਾਂ ਦੌਰਾਨ ਆਪਣੇ ਸਰਕਲ ਤੋਂ ਬਾਹਰ ਦੀਆਂ ਵੋਟਾਂ ਨਹੀਂ ਬਣਾਉਣਗੇ

Punjab Patwaris News: ਪਟਵਾਰ ਯੂਨੀਅਨ ਦੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪਟਵਾਰੀ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਐਸਜੀਪੀਸੀ ਚੋਣਾਂ ਦੌਰਾਨ ਵੋਟਾਂ ਬਣਾਉਣ ਦਾ ਕੰਮ ਤਾਂ ਕਰਨਗੇ ਮਗਰ ਉਹ ਆਪਣੇ ਸਰਕਲ ਤੋਂ ਬਾਹਰ ਦੇ ਸਰਕਲ ਦਾ ਵੋਟਾਂ ਨਹੀਂ। ਜ਼ਿਕਰਯੋਗ ਹੈ ਕਿ ਪੰਜਾਬ ਭਰ ਦੇ ਪਟਵਾਰੀ ਦੀਆਂ ਐਸਜੀਪੀਸੀ ਚੋਣਾਂ ਦੌਰਾਨ ਵੋਟਾਂ ਬਣਾਉਣ ਦੀ ਡਿਊਟੀਆਂ ਲਗਾਈਆਂ ਗਈਆਂ ਸਨ ਅਜਿਹੇ ਵਿੱਚ ਪਟਵਾਰੀਆਂ ਵੱਲੋਂ ਕੀਤੇ ਗਏ ਅਜਿਹੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ। 

ਇਹ ਵੀ ਪੜ੍ਹੋ: SGPC News: ਗੁਰਦੁਆਰਾ ਚੋਣ ਕਮਿਸ਼ਨ ਨੇ SGPC ਨੂੰ ਪੱਤਰ ਜਾਰੀ ਕਰਕੇ ਵੋਟਰ ਫਾਰਮ ਕੀਤਾ ਜਾਰੀ

ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਹਜੇ ਤੱਕ ਨਹੀਂ ਮੰਨਿਆ ਹਨ। ਜੇਕਰ ਸਰਕਾਰ ਉਹ ਮੰਗਾਂ ਮੰਨ ਲੈਂਦੀਆਂ ਹਨ ਤਾਂ ਉਹ ਦੂਸਰੇ ਸਰਕਲ ਦੇ ਕੰਮ ਕਰਨ ਨੂੰ ਵੀ ਤਿਆਰ ਹੋ ਜਾਣਗੇ ਮਗਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੇ ਉਦੋਂ ਤੱਕ ਉਹ ਵਾਧੂ ਸਰਕਲਾਂ ਦਾ ਕੰਮ ਨਹੀਂ ਕਰ ਰਹੇ ਹਨ ਜਿਸ ਕਾਰਨ ਐਸਜੀਪੀਸੀ ਚੋਣਾਂ ਦੌਰਾਨ ਦੂਜੇ ਸਰਕਲਾਂ ਵਿੱਚ ਵੋਟਾਂ ਬਣਾਉਣ ਦਾ ਕੰਮ ਵੀ ਨਹੀਂ ਕੀਤਾ ਜਾਵੇਗਾ।

ਉੱਥੇ ਹੀ ਪਟਵਾਰੀਆਂ ਦੇ ਇਹਨਾਂ ਐਲਾਨ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਪਟਵਾਰੀਆ ਦੇ ਐਲਾਨ ਨੂੰ ਸਹੀ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਪਟਵਾਰੀਆਂ ਉੱਪਰ ਪਹਿਲਾਂ ਹੀ ਬਹੁਤ ਬੋਝ ਹੈ ਅਤੇ ਉਹ ਇੰਨਾ ਬੋਜ ਲੈਣ ਦੇ ਬਾਵਜੂਦ ਐਸਜੀਪੀਸੀ ਦੇ ਵੋਟਾਂ ਬਣਾਉਣ ਦਾ ਕੰਮ ਕਿਸ ਤਰੀਕੇ ਨਾਲ ਕਰ ਸਕਦੇ ਹਨ।

ਕਾਬਿਲੇਗੌਰ ਹੈ ਕਿ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿਚ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ, ਜੋ ਕਿ 15 ਨਵੰਬਰ 2023 ਤੱਕ ਚੱਲੇਗੀ। ਉਨ੍ਹਾਂ ਦੱਸਿਆ ਸੀ ਕਿ 16 ਨਵੰਬਰ 2023 ਤੋਂ 4 ਦਸੰਬਰ 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਤੇ ਪ੍ਰਿਟਿੰਗ ਹੋਵੇਗੀ।

Trending news