ਮਾਈਨਿੰਗ ਦੇ ਖਿਲਾਫ਼ ਪਿੰਡ ਤਰਫ ਮਜਾਰੀ ਦੇ ਲੋਕ ਹੋਏ ਇਕੱਠੇ
Advertisement

ਮਾਈਨਿੰਗ ਦੇ ਖਿਲਾਫ਼ ਪਿੰਡ ਤਰਫ ਮਜਾਰੀ ਦੇ ਲੋਕ ਹੋਏ ਇਕੱਠੇ

 ਇਲਾਕਾ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀਆਂ ਨੇ ਸਰਕਾਰ ਦੇ ਨਾਲ ਨਾਲ ਪ੍ਰਸ਼ਾਸਨ ਦੀ ਤਿਖੇ ਸ਼ਬਦਾਂ 'ਚ ਨੁਕਤਾਚੀਨੀ ਕੀਤੀ। ਉਨ੍ਹਾਂ ਵੱਲੋਂ ਮੌਕੇ ਤੇ ਚੱਲ ਰਹੀ ਮਾਈਨਿੰਗ ਨੂੰ ਰੋਕਿਆ ਗਿਆ ਤੇ ਸੈਂਕੜਿਆਂ ਦੇ ਕਰੀਬ ਭਰੇ ਟਿੱਪਰਾਂ ਨੂੰ ਖਾਲ੍ਹੀ ਕਰਵਾ ਦਿੱਤਾ ਗਿਆ।

ਮਾਈਨਿੰਗ ਦੇ ਖਿਲਾਫ਼ ਪਿੰਡ ਤਰਫ ਮਜਾਰੀ ਦੇ ਲੋਕ ਹੋਏ ਇਕੱਠੇ

ਬਿਮਲ ਸ਼ਰਮਾ/ਸ਼੍ਰੀ ਅਨੰਦਪੁਰ ਸਾਹਿਬ: ਦਰਜਣਾਂ ਦੇ ਕਰੀਬ ਟਿੱਪਰਾਂ ਅਤੇ ਦਰਜਨ ਭਰ ਜੇਸੀਬੀ ਮਸ਼ੀਨਾਂ ਨਾਲ ਤਹਿਸੀਲ ਨੰਗਲ ਅਧੀਂਨ ਪੈਂਦੇ ਪਿੰਡ ਐਲਗਰਾਂ ਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਹੱਲਾ ਬੋਲ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾਈਨਿੰਗ ਚਾਹੇ ਜਾਇਜ਼ ਹੈ ਚਾਹੇ ਨਾਜਾਇਜ਼ ਹੈ, ਅਸੀਂ ਮਾਈਨਿੰਗ ਨਹੀਂ ਹੋਣ ਦੇਵਾਂਗੇ। ਕਿਉਂਕਿ ਸਾਡਾ ਜ਼ਮੀਨੀ ਪਾਣੀ ਦਾ ਪੱਧਰ 20 ਫੁੱਟ ਤੋਂ 200 ਫੁੱਟ ਤੱਕ ਜਾ ਪੁੱਜਿਆ ਹੈ। ਹਾਲਾਂਕਿ ਵਿਭਾਗ ਕਹਿ ਰਿਹਾ ਹੈ ਕਿ ਕਿਸੇ ਵੀ ਕਿਸਮ ਦੀ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ। ਇਹ ਮਾਈਨਿੰਗ ਜਾਇਜ਼ ਹੈ। ਮੌਕੇ 'ਤੇ ਮੌਜੂਦ ਮਾਈਨਿੰਗ ਇੰਸਪੈਕਟਰ ਨੰਗਲ ਰੋਹਿਤ ਕੁਮਾਰ ਨੇ ਵੀ ਮਾਈਨਿੰਗ ਨੂੰ ਜਾਇਜ਼ ਦੱਸਿਆ। 

ਦੂਜੇ ਪਾਸੇ ਇਲਾਕਾ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀਆਂ ਨੇ ਸਰਕਾਰ ਦੇ ਨਾਲ ਨਾਲ ਪ੍ਰਸ਼ਾਸਨ ਦੀ ਤਿਖੇ ਸ਼ਬਦਾਂ 'ਚ ਨੁਕਤਾਚੀਨੀ ਕੀਤੀ। ਉਨ੍ਹਾਂ ਵੱਲੋਂ ਮੌਕੇ ਤੇ ਚੱਲ ਰਹੀ ਮਾਈਨਿੰਗ ਨੂੰ ਰੋਕਿਆ ਗਿਆ ਤੇ ਸੈਂਕੜਿਆਂ ਦੇ ਕਰੀਬ ਭਰੇ ਟਿੱਪਰਾਂ ਨੂੰ ਖਾਲ੍ਹੀ ਕਰਵਾ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਮਾਈਨਿੰਗ ਜਾਰੀ ਹੈ। ਪਿੰਡ ਵਾਸੀਆਂ ਦਾ ਮੌਜੂਦਾ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਨਾਜਾਇਜ਼ ਮਾਈਨਿੰਗ ਨਾ ਰੋਕੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਹੋਵੇਗਾ। ਜਿਸਦੀ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਦੋਂ ਕਿ ਵਿਭਾਗ ਦਾ ਕਹਿਣਾ ਹੈ ਕਿ ਇਹ ਜਾਇਜ਼ ਮਾਈਨਿੰਗ ਹੈ। ਸੰਘਰਸ਼ ਕਮੇਟੀ ਪ੍ਰਧਾਨ ਹਰਦੇਵ ਸਿੰਘ, ਐਡ. ਵਿਸ਼ਾਲ ਸੈਣੀ, ਗੁਰਚਰਨ ਸਿੰਘ, ਕੇਸਰ ਸਿੰਘ, ਬਲਵੀਰ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ, ਆਸ਼ਾ, ਬਲਵੀਰ ਕੌਰ, ਕਮਲੇਸ਼, ਕੁਸ਼ਲ ਕੁਮਾਰ, ਬਾਮ ਮਜਾਰੀ, ਬਲਜਿੰਦਰ ਸਿੰਘ ਬਿੱਲਾ, ਨੰਦਾ ਪੁਰੀ ਭਲਾਣ ਆਦਿ ਨੇ ਕਿਹਾ ਕਿ ਤੁਸੀਂ ਖ਼ੁਦ ਵੇਖ ਸਕਦੇ ਹੋ ਕਿ ਸਵਾਂ ਨਦੀ ਦੇ ਵਿਚ ਹਾਲਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨਾਂ ਸਰਕਾਰ ਨੂੰ ਪੁੱਛਿਆ ਕਿ ਸਾਨੂੰ ਦੱਸਿਆ ਜਾਵੇ ਕਿ ਜਾਇਜ਼ ਤੇ ਨਾਜਾਇਜ਼ ਮਾਈਨਿੰਗ 'ਚ ਕੀ ਫਰਕ ਹੁੰਦਾ ਹੈ? ਦੱਸਣਾ ਇਹ ਵੀ ਜ਼ਰੂਰੀ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਦੇ ਅੰਕੜੇ ਪੇਸ਼ ਕੀਤੇ ਗਏ ਸਨ ਕਿ ਜਾਇਜ਼ ਮਾਈਨਿੰਗ ਨਾਲ਼ ਖ਼ਜ਼ਾਨੇ ਨੂੰ ਕਾਫੀ ਫਾਇਦਾ ਹੋਇਆ ਹੈ।

ਪਿੰਡ ਵਾਸੀਆਂ ਨੇ ਸਵਾਂ ਦੇ ਵਿੱਚ ਮਾਈਨਿੰਗ ਨਾਲ ਭਰੇ ਹੋਏ ਟਿੱਪਰਾਂ ਨੂੰ ਖਾਲ੍ਹੀ ਕਰਵਾ ਕੇ ਹੀ ਇੱਥੋਂ ਵਾਪਿਸ ਜਾਣ ਦਿੱਤਾ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਦਾ ਇਹ ਵੀ ਦੋਸ਼ ਹੈ ਕਿ ਇਸ ਨਾਜਾਇਜ਼ ਮਾਈਨਿੰਗ ਕਾਰਨ ਪਿੰਡ ਦੇ ਕਈ ਨੌਜਵਾਨ ਬੱਚੇ ਇਸ ਮਾਈਨਿੰਗ ਦੀ ਭੇਟ ਚੜ੍ਹ ਚੁੱਕੇ ਹਨ। ਜ਼ਮੀਨੀ ਪਾਣੀ ਦਾ ਪੱਧਰ ਵੀ ਕਾਫੀ ਹੱਦ ਤੱਕ ਥੱਲੇ ਜਾ ਚੁੱਕਿਆ ਹੈ। ਸਰਕਾਰ ਇਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਜੇਕਰ ਸਰਕਾਰ ਨੇ ਇਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਮਾਈਨਿੰਗ ਨਾਲ ਸੁਆਂ ਦਾ ਰਿਵਰਬੈਂਡ ਚੌੜਾ ਕੀਤਾ ਜਾ ਰਿਹਾ ਹੈ। ਬਰਸਾਤ ਦੇ ਦਿਨਾਂ ' ਚ ਹੜ੍ਹ ਆਉਣ ਦੇ ਨਾਲ ਨਾਲ ਲਾਗਲੇ ਪਿੰਡਾਂ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
 

Trending news