ਮਾਂ ਦਾ 100ਵਾਂ ਜਨਮ ਦਿਨ ਮਨਾਉਣ ਪਹੁੰਚੇ PM ਮੋਦੀ
Advertisement
Article Detail0/zeephh/zeephh1224141

ਮਾਂ ਦਾ 100ਵਾਂ ਜਨਮ ਦਿਨ ਮਨਾਉਣ ਪਹੁੰਚੇ PM ਮੋਦੀ

ਦੂਜੇ ਪਾਸੇ ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਦੱਸਿਆ ਕਿ ਰਾਇਸਨ ਪੈਟਰੋਲ ਪੰਪ ਦੇ ਕੋਲ ਸਥਿਤ 80 ਮੀਟਰ ਸੜਕ ਦਾ ਨਾਂ 'ਪੂਜਿਆ ਹੀਰਾ ਮਾਰਗ' ਰੱਖਿਆ ਜਾਵੇਗਾ।

ਮਾਂ ਦਾ 100ਵਾਂ ਜਨਮ ਦਿਨ ਮਨਾਉਣ ਪਹੁੰਚੇ PM ਮੋਦੀ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਅੱਜ ਯਾਨੀ 18 ਜੂਨ  ਨੂੰ 100 ਸਾਲ ਦੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਲਈ ਗੁਜਰਾਤ ਦੇ ਗਾਂਧੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਇਸ ਤੋਂ ਬਾਅਦ ਪੀਐਮ ਪਾਵਾਗੜ੍ਹ ਮੰਦਰ ਲਈ ਰਵਾਨਾ ਹੋਏ, ਜਿੱਥੇ ਉਹ ਮਾਂ ਕਾਲੀ ਦੀ ਪੂਜਾ ਕਰਨਗੇ। ਇਸ ਦੇ ਨਾਲ ਹੀ ਉਹ ਅੱਜ ਗਾਂਧੀਨਗਰ ਵਿੱਚ ਇੱਕ ਸੜਕ ਦਾ ਨਾਮ ਹੀਰਾਬੇਨ ਮੋਦੀ ਦੇ ਨਾਮ ਉੱਤੇ ਰੱਖਣਗੇ।  

 

 

ਦੂਜੇ ਪਾਸੇ ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਦੱਸਿਆ ਕਿ ਰਾਇਸਨ ਪੈਟਰੋਲ ਪੰਪ ਦੇ ਕੋਲ ਸਥਿਤ 80 ਮੀਟਰ ਸੜਕ ਦਾ ਨਾਂ 'ਪੂਜਿਆ ਹੀਰਾ ਮਾਰਗ' ਰੱਖਿਆ ਜਾਵੇਗਾ। ਇਸ ਦਾ ਮਕਸਦ ਉਨ੍ਹਾਂ ਦਾ ਨਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 18 ਜੂਨ ਨੂੰ ਪ੍ਰਧਾਨ ਮੰਤਰੀ ਦੇ ਗ੍ਰਹਿ ਨਗਰ ਵਡਨਗਰ ਸਥਿਤ ਹਟਕੇਸ਼ਵਰ ਮਹਾਦੇਵ ਮੰਦਰ 'ਚ ਹੀਰਾਬੇਨ ਮੋਦੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ।

 

ਇਸ ਦੌਰਾਨ ਭਜਨ ਸੰਧਿਆ, ਸ਼ਿਵ ਪੂਜਾ ਅਤੇ ਸੁੰਦਰਕਾਂਡ ਦੇ ਪਾਠ ਹੋਣਗੇ, ਮੋਦੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਿਨ ਅਹਿਮਦਾਬਾਦ ਦੇ ਜਗਨਨਾਥ ਮੰਦਰ 'ਚ ਦੁਪਹਿਰ ਦੇ ਖਾਣੇ ਦਾ ਵੀ ਆਯੋਜਨ ਕੀਤਾ ਹੈ, ਪੀਐੱਮ ਮੋਦੀ ਪਾਵਾਗੜ੍ਹ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਵਡੋਦਰਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਮਾਰਚ 'ਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ।

Trending news