Viral News: ਇਸ ਬਜ਼ੁਰਗ ਗੋਰੀ ਨੇ 28 ਸਾਲਾ ਪਾਕਿਸਤਾਨੀ ਨਾਲ ਕੀਤਾ ਵਿਆਹ
Advertisement
Article Detail0/zeephh/zeephh1429959

Viral News: ਇਸ ਬਜ਼ੁਰਗ ਗੋਰੀ ਨੇ 28 ਸਾਲਾ ਪਾਕਿਸਤਾਨੀ ਨਾਲ ਕੀਤਾ ਵਿਆਹ

ਜਿੱਥੇ ਉਮਰ ਦੇ ਫ਼ਾਸਲੇ ਨੂੰ ਅੱਜ-ਕੱਲ੍ਹ ਜ਼ਿਆਦਾ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਇਸ ਅਤਰੰਗੀ ਜੋੜੇ ਨੇ 2 ਮੁਲਕਾਂ ਦੇ ਫ਼ਾਸਲੇ ਨੂੰ ਵੀ ਦੂਰ ਕਰ ਦਿੱਤਾ। ਪੋਲੈਂਡ ਦੀ ਬਜ਼ੁਰਗ ਔਰਤ ਨੇ ਇੱਕ ਪਾਕਿਸਤਾਨੀ ਮੁੰਡੇ ਨਾਲ ਪਿਆਰ ਕੀਤਾ ਤੇ ਬਾਅਦ 'ਚ ਵਿਆਹ ਵੀ ਕਰਵਾਇਆ।

Viral News: ਇਸ ਬਜ਼ੁਰਗ ਗੋਰੀ ਨੇ 28 ਸਾਲਾ ਪਾਕਿਸਤਾਨੀ ਨਾਲ ਕੀਤਾ ਵਿਆਹ

Pakistan viral news: ਸੋਸ਼ਲ ਮੀਡੀਆ 'ਤੇ ਅਕਸਰ ਕਈ ਚੀਜ਼ਾਂ ਵਾਇਰਲ ਹੁੰਦੀਆਂ ਹਨ ਪਰ ਇੰਟਰਨੈੱਟ'ਤੇ ਇੱਕ ਅਤਰੰਗੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖ਼ਬਰ ਹੈ ਪਾਕਿਸਤਾਨੀ ਜੋੜੇ ਦੀ ਜਿਨ੍ਹਾਂ ਦੀ ਅਨੋਖੀ ਲਵ ਸਟੋਰੀ ਲੋਕਾਂ ਨੂੰ ਹੈਰਾਨ ਕਰ ਰਹੀ ਹੈ। ਇੱਕ 83 ਸਾਲਾ ਗੋਰੀ ਨੂੰ ਇੱਕ 28 ਸਾਲਾ ਪਾਕਿਸਤਾਨੀ ਮੁੰਡੇ ਨਾਲ ਪਿਆਰ ਹੋ ਗਿਆ ਤੇ ਉਨ੍ਹਾਂ ਨੇ ਆਪਸ 'ਚ ਵਿਆਹ ਕਰਵਾ ਲਿਆ। 

ਇਹ ਜੋੜੀ ਆਪਣੀ ਅਨੋਖੀ ਕਹਾਣੀ ਤੇ ਉਮਰ ਦੇ ਫ਼ਾਸਲੇ ਕਰਕੇ ਕਾਫ਼ੀ ਚਰਚਾ ਵਿੱਚ ਹੈ। ਪਾਕਿਸਤਾਨ ਦੇ ਇੱਕ ਨਾਮੀ ਯੂਟਿਊਬ ਚੈਨਲ — Daily Pakistan Global — ਨੇ ਇਸ ਜੋੜੇ ਦੀ ਅੰਤਰੰਗੀ ਪ੍ਰੇਮ ਕਹਾਣੀ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।  

ਮਿਲੀ ਜਾਣਕਾਰੀ ਅਨੁਸਾਰ ਔਰਤ ਦੀ ਉਮਰ 83 ਸਾਲ ਹੈ ਜਦਕਿ ਉਸ ਦੇ ਪਤੀ ਦੀ ਉਮਰ ਮਹਿਜ਼ 28 ਸਾਲ ਹੈ। ਰਿਪੋਰਟ ਮੁਤਾਬਕ ਔਰਤ ਦਾ ਨਾਮ ਬਰੋਮਾ ਹੈ ਤੇ ਉਹ ਪੋਲੈਂਡ ਦੀ ਰਹਿਣ ਵਾਲੀ ਹੈ। ਦੂਜੇ ਪਾਸੇ 28 ਸਾਲਾ ਦਾ ਉਸ ਦਾ ਪਤੀ ਹਾਫਿਜ਼ ਨਦੀਮ ਪਾਕਿਸਤਾਨ ਦਾ ਰਹਿਣ ਵਾਲਾ ਹੈ।

ਬਰੋਮਾ ਦਾ ਹਾਫਿਜ਼ ਨਾਲ ਪਿਆਰ ਇਨ੍ਹਾਂ ਵੱਧ ਗਿਆ ਕਿ ਉਹ ਉਸ ਨਾਲ ਵਿਆਹ ਕਰਵਾਉਣ ਲਈ ਪੋਲੈਂਡ ਤੋਂ ਪਾਕਿਸਤਾਨ ਆਈ ਤੇ ਪਿਛਲੇ ਸਾਲ ਦੋਹਾਂ ਦਾ ਵਿਆਹ ਹਾਫਜ਼ਾਬਾਦ ਦੇ ਕਾਜੀਪੁਰ 'ਚ ਹੋਇਆ ਸੀ।

ਇਨ੍ਹਾਂ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ ਤੇ ਰਿਪੋਰਟ ਮੁਤਾਬਕ ਆਪਣੀ ਪਹਿਲੀ ਵਰ੍ਹੇਗੰਢ 'ਤੇ ਦਿੱਤੇ ਗਏ ਇੱਕ ਇੰਟਰਵਿਊ ਕਰਕੇ ਇਹ ਅੰਤਰੰਗੀ ਜੋੜਾ ਮੁੜ ਸੁਰਖੀਆਂ ਬਟੋਰ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਇਹ ਦੋਵੇਂ ਇੱਕ ਦੂਜੇ ਨਾਮ ਬਹੁਤ ਖੁਸ਼ ਹਨ।

ਪੋਲੈਂਡ ਦੀ ਔਰਤ ਅਤੇ ਪਾਕਿਸਤਾਨ ਦੇ ਹਾਫਿਜ਼ ਸੋਸ਼ਲ ਮੀਡੀਆ 'ਤੇ ਮਿਲੇ ਸਨ ਤੇ ਪਹਿਲਾਂ ਉਨ੍ਹਾਂ ਦੀ ਦੋਸਤੀ ਹੋਈ ਤੇ ਫ਼ਿਰ ਪਿਆਰ ਅਤੇ ਬਾਅਦ 'ਚ ਵਿਆਹ।  

ਹਾਫ਼ਿਜ਼ ਨੂੰ ਦਿੱਤੇ ਵਾਅਦੇ ਲਈ ਬਰੋਮਾ ਪੋਲੈਂਡ ਤੋਂ ਪਾਕਿਸਤਾਨ ਆ ਗਈ ਤੇ ਫ਼ਿਰ ਜੋੜੇ ਨੇ ਉਮਰ ਦੀ ਪਰਵਾਹ ਨਾ ਕਰਦੇ ਹੋਏ ਵਿਆਹ ਕਰਵਾ ਲਿਆ। ਮਿਲੀ ਜਾਣਕਾਰੀ ਮੁਤਾਬਕ ਹਾਫਿਜ਼ ਪਾਕਿਸਤਾਨ ਦੇ ਕਾਜ਼ੀਪੁਰ ਦੇ ਰਹਿਣ ਵਾਲੇ ਹਨ।  ਉਹ ਪੇਸ਼ੇ ਤੋਂ ਇੱਕ ਆਟੋ ਮਕੈਨਿਕ ਹਨ। 
(For more viral news from Pakistan, stay tuned to Zee News PHH)

Trending news