Happy Raikoti: ਗਾਇਕ ਹੈਪੀ ਰਾਏਕੋਟੀ ਖਿਲਾਫ਼ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ, ਜਾਣੋ ਕਿਉਂ
Advertisement
Article Detail0/zeephh/zeephh1603062

Happy Raikoti: ਗਾਇਕ ਹੈਪੀ ਰਾਏਕੋਟੀ ਖਿਲਾਫ਼ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ, ਜਾਣੋ ਕਿਉਂ

Happy Raikoti News:  ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਗਾਇਕਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

 

Happy Raikoti: ਗਾਇਕ ਹੈਪੀ ਰਾਏਕੋਟੀ ਖਿਲਾਫ਼ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ, ਜਾਣੋ ਕਿਉਂ

Happy Raikoti News: ਪੰਜਾਬੀ ਗਾਇਕ ਹੈਪੀ ਰਾਏਕੋਟੀ ਅਕਸਰ ਆਪਣੇ ਨਵੇਂ ਗੀਤਾਂ ਨਾਲ ਸੁਰਖੀਂਆਂ ਵਿੱਚ ਰਹਿੰਦੇ ਹਨ। ਹੈਪੀ ਰਾਏਕੋਟੀ (Happy Raikoti) ਨੇ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਈ ਹੈ। ਇਸ ਵਿਚਕਾਰ ਉਹਨਾਂ ਨੂੰ ਲੈ ਕੇ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਿਕ ਜਲੰਧਰ ਪੁਲਿਸ ਨੂੰ (Happy Raikoti) ਪੰਜਾਬੀ ਗਾਇਕ ਹੈਪੀ ਰਾਏਕੋਟੀ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। 

ਮਿਲੀ ਜਾਣਕਾਰੀ ਦੇ ਮੁਤਾਬਿਕ ਇਸ 'ਚ ਰਾਏਕੋਟੀ 'ਤੇ ਗੀਤਾਂ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਗਾਇਕ ਹੈਪੀ ਰਾਏਕੋਟੀ (Happy Raikoti)ਵੱਲੋਂ ਗਾਏ ਗੀਤ ਦਾ ਨੌਜਵਾਨ ਪੀੜ੍ਹੀ ’ਤੇ ਗਲਤ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਗਾਇਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭੜਕਾਊ ਗੀਤ ਨਾ ਗਾਉਣ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਗਾਇਕਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ: Weather Update: ਅਗਲੇ 12 ਘੰਟੇ ਨਹੀਂ ਹੋਣਗੇ ਆਸਾਨ! IMD ਵੱਲੋਂ ਇੰਨ੍ਹਾਂ ਸੂਬਿਆਂ 'ਚ ਮੀਂਹ ਦੀ ਚਿਤਾਵਨੀ

ਉਨ੍ਹਾਂ ਕਿਹਾ ਕਿ ਅਜਿਹੇ ਗੀਤ ਸੁਣਨ ਨਾਲ ਨੌਜਵਾਨਾਂ (Happy Raikoti) ਦਾ ਹੌਂਸਲਾ ਘਟਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿੱਚ ਹਿੰਸਾ ਦੀ ਭਾਵਨਾ ਵੀ ਵੱਧ ਜਾਂਦੀ ਹੈ। ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਕਿ ਗੀਤਾਂ ਵਿੱਚ ਹਥਿਆਰਾਂ ਅਤੇ ਨਸ਼ਿਆਂ ਦਾ ਪ੍ਰਚਾਰ ਨਾ ਕੀਤਾ ਜਾਵੇ। ਪੰਜਾਬ ਸਰਕਾਰ ਨੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। 

ਸੂਤਰਾਂ ਦੇ ਅਨੁਸਾਰ ਸ਼ਿਕਾਇਤਕਰਤਾਵਾਂ ਪ੍ਰੋਫੈਸਰ ਐਮਪੀ ਸਿੰਘ, ਗਿਰੀਸ਼, ਗੌਤਮ ਕਪੂਰ ਅਤੇ ਰਘੁਵੀਰ ਸਿੰਘ ਨੇ ਸਰਕਾਰ ਤੋਂ ਹੈਪੀ ਰਾਏਕੋਟੀ ਵਿਰੁੱਧ (Happy Raikoti) ਕਾਰਵਾਈ ਕਰਨ ਅਤੇ ਗੀਤ ਨੂੰ ਯੂਟਿਊਬ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਇੰਡਸਟਰੀ (Happy Raikoti) ਵਿੱਚ ਕਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਆਪਣੀ ਲਿਖਣ ਕਲਾ ਨਾਲ ਸਾਡੇ ਦਿਲਾਂ ਵਿੱਚ ਥਾਂ ਬਣਾਈ ਹੈ। ਹੈਪੀ ਰਾਏਕੋਟੀ ਉਨ੍ਹਾਂ ਕਲਾਕਾਰਾਂ ਵਿੱਚੋਂ ਹੀ ਇੱਕ ਹਨ। ਹੈਪੀ ਰਾਏਕੋਟੀ ਨੇ ਆਪਣੀ ਅਦਭੁਤ ਗਾਇਕੀ ਅਤੇ ਲਿਖਣ ਦੇ ਹੁਨਰ ਨਾਲ ਹਰ ਕਿਸੇ ਦੇ ਦਿਲਾਂ ਵਿੱਚ ਥਾਂ ਬਣਾਈ ਹੈ। 

Trending news