ਪੰਜਾਬ ਵਿਚ ਬਿਜਲੀ ਸੰਕਟ- ਪਿੰਡਾਂ 'ਚ 10 ਘੰਟੇ ਲੱਗ ਰਹੇ ਬਿਜਲੀ ਦੇ ਕੱਟ, ਲੋਕਾਂ ਦਾ ਜਿਊਣਾ ਹੋਇਆ ਮੁਹਾਲ
Advertisement

ਪੰਜਾਬ ਵਿਚ ਬਿਜਲੀ ਸੰਕਟ- ਪਿੰਡਾਂ 'ਚ 10 ਘੰਟੇ ਲੱਗ ਰਹੇ ਬਿਜਲੀ ਦੇ ਕੱਟ, ਲੋਕਾਂ ਦਾ ਜਿਊਣਾ ਹੋਇਆ ਮੁਹਾਲ

ਪੰਜਾਬ ਦੇ ਵਿਚ ਇਕ ਗਰਮੀ ਅਤੇ ਦੂਜਾ 10-10 ਘੰਟੇ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਅਜੇ ਬਿਜਲੀ ਦੀ ਡਿਮਾਂਡ ਘੱਟ ਹੈ, ਉਤਪਾਦਨ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਬਿਜਲੀ ਕੱਟ ਲੱਗ ਰਹੇ ਹਨ। 

ਪੰਜਾਬ ਵਿਚ ਬਿਜਲੀ ਸੰਕਟ- ਪਿੰਡਾਂ 'ਚ 10 ਘੰਟੇ ਲੱਗ ਰਹੇ ਬਿਜਲੀ ਦੇ ਕੱਟ, ਲੋਕਾਂ ਦਾ ਜਿਊਣਾ ਹੋਇਆ ਮੁਹਾਲ

ਚੰਡੀਗੜ: ਪੰਜਾਬ ਦੇ ਵਿਚ ਇਕ ਗਰਮੀ ਅਤੇ ਦੂਜਾ 10-10 ਘੰਟੇ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਅਜੇ ਬਿਜਲੀ ਦੀ ਡਿਮਾਂਡ ਘੱਟ ਹੈ, ਉਤਪਾਦਨ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਬਿਜਲੀ ਕੱਟ ਲੱਗ ਰਹੇ ਹਨ। ਭਾਵੇਂ ਕੋਲੇ ਦੇ ਸਟਾਕ ਵਿਚ ਕਮੀ ਪਿਛਲੇ ਕਈ ਦਿਨਾਂ ਤੋਂ ਘੱਟ ਦੱਸੀ ਜਾ ਰਹੀ ਹੈ ਪਰ ਫਿਰ ਵੀ ਸੂਬੇ ਵਿਚ ਨਿਰਵਿਘਨ ਬਿਜਲੀ ਦੀ ਸਪਲਾਈ ਹੋ ਰਹੀ ਹੈ।

 

ਕਈ ਘੰਟਿਆਂ ਦੇ ਲੱਗ ਰਹੇ ਬਿਜਲੀ ਕੱਟ

ਸੂਬੇ ਦੇ ਪੇਂਡੂ ਖੇਤਰਾਂ ਵਿੱਚ 8 ਤੋਂ 10 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਬਿਜਲੀ ਦੇ ਕੱਟਾਂ ਪਿੱਛੇ ਬਿਜਲੀ ਵਿਭਾਗ ਦੇ ਅਧਿਕਾਰੀ ਇਹ ਦਲੀਲ ਦਿੰਦੇ ਹਨ ਕਿ ਖੇਤਾਂ ਵਿੱਚ ਕਣਕ ਦੀ ਫ਼ਸਲ ਖੜ੍ਹੀ ਹੁੰਦੀ ਹੈ, ਇਸ ਲਈ ਦਿਹਾਤੀ ਖੇਤਰਾਂ ਵਿੱਚ ਦਿਨ ਵੇਲੇ ਕੱਟ ਲਗਾਏ ਜਾ ਰਹੇ ਹਨ ਤਾਂ ਜੋ ਸਪਾਰਕਿੰਗ ਆਦਿ ਨੂੰ ਅੱਗ ਨਾ ਲੱਗ ਸਕੇ। ਹਾਲਾਂਕਿ ਗਰਮੀ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ, ਇਸ ਲਈ ਅਜੇ ਬਿਜਲੀ ਦੀ ਬਹੁਤੀ ਮੰਗ ਨਹੀਂ ਹੈ। ਪਰ ਜਿਵੇਂ ਹੀ ਪਾਰਾ ਚੜ੍ਹਦਾ ਹੈ, ਜਦੋਂ ਲੋਕ ਏ.ਸੀ. ਲਗਾਉਣਗੇ ਤਾਂ ਬਿਜਲੀ ਦੀ ਮੰਗ ਵੀ ਅਚਾਨਕ ਵਧ ਜਾਵੇਗੀ। ਫਿਰ ਸਥਿਤੀ ਬਹੁਤ ਗੰਭੀਰ ਬਣ ਸਕਦੀ ਹੈ। ਪਿਛਲੇ ਸਾਲ ਦੀਆਂ ਗਰਮੀਆਂ ਵਿੱਚ ਵੀ ਮੰਗ 12,000 ਮੈਗਾਵਾਟ ਤੋਂ ਵਧ ਗਈ ਸੀ।

 

ਪੰਜਾਬ ਵਿਚ ਥਰਮਲ ਪਲਾਂਟਾਂ ਦੀ ਸਥਿਤੀ

ਇਸ ਸਮੇਂ ਰੋਪੜ ਥਰਮਲ ਪਲਾਂਟ ਲਹਿਰਾ ਮੁਹੱਬਤ,ਰਾਜਪੁਰਾ ਕੋਲ ਨਾ ਮਾਤਰ ਹੀ ਕੋਲੇ ਦਾ ਸਟਾਕ ਹੈ। ਤਲਵੰਡੀ ਸਾਬੋ ਅਤੇ ਗੋਇੰਦਵਾਲ ਪਲਾਂਟਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਇੱਕ ਦਿਨ ਤੋਂ ਵੀ ਘੱਟ ਕੋਲਾ ਪਿਆ ਹੈ। ਰੋਪੜ ਵਿੱਚ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ। ਲਹਿਰਾ ਮੁਹੱਬਤ ਵਿੱਚ ਵੀ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ। ਰਾਜਪੁਰਾ ਦੇ ਦੋ ਯੂਨਿਟ ਚਾਲੂ ਹਨ। ਤਲਵੰਡੀ ਸਾਬੋ ਦੇ ਤਿੰਨ ਯੂਨਿਟ ਅੱਧੀ ਸਮਰੱਥਾ ਨਾਲ ਚੱਲ ਰਹੇ ਹਨ। ਸਰਕਾਰੀ ਥਰਮਲ ਪਲਾਂਟ ਠੱਪ ਹੋਣ ਦੇ ਕਿਨਾਰੇ ਹਨ।

 

WATCH LIVE TV 

 

Trending news