Tarntaran Murder News: ਪੱਟੀ 'ਚ ਦਿਨ-ਦਿਹਾੜੇ ਗਰਭਵਤੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
Advertisement
Article Detail0/zeephh/zeephh2048202

Tarntaran Murder News: ਪੱਟੀ 'ਚ ਦਿਨ-ਦਿਹਾੜੇ ਗਰਭਵਤੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Tarntaran Murder News: ਤਰਨਤਾਰਨ ਦਾ ਕਸਬਾ ਪੱਟੀ ਵਿੱਚ ਦਿਨ-ਦਿਹਾੜੇ ਇੱਕ ਗਰਭਵਤੀ ਔਰਤ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

Tarntaran Murder News: ਪੱਟੀ 'ਚ ਦਿਨ-ਦਿਹਾੜੇ ਗਰਭਵਤੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Tarntaran Murder News: ਪੱਟੀ ਦੇ ਵਾਰਡ ਨੰਬਰ ਦੋ ਵਿਚ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਇੱਕ ਗਰਭਵਤੀ ਔਰਤ ਦਾ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਨੀਤਾ (30) ਪਤਨੀ ਰਾਜਾ ਵਜੋਂ ਹੋਈ ਹੈ ਜੋ ਚਾਰ ਮਹੀਨਿਆਂ ਦੀ ਗਰਭਵਤੀ ਸੀ।

ਮ੍ਰਿਤਕਾ ਦੀ ਸੱਸ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੌਬੀ ਨਾਮਕ ਨੌਜਵਾਨ ਨਾਲ ਝਗੜਾ ਹੋਇਆ ਸੀ, ਜਿਸ ਦਾ ਬੀਤੀ ਸ਼ਾਮ ਨੂੰ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ।

ਇਸ ਦੌਰਾਨ ਐਤਵਾਰ ਨੂੰ ਬੌਬੀ ਉਨ੍ਹਾਂ ਦੇ ਘਰ ਆਇਆ ਤੇ ਰਾਜੇ ਨੂੰ ਮਾਰਨ ਦੀ ਨੀਅਤ ਨਾਲ ਗੋਲ਼ੀਆਂ ਚਲਾ ਦਿੱਤੀਆਂ। ਇਸ ਗੋਲ਼ੀਬਾਰੀ ਵਿੱਚ ਰਾਜੇ ਦੀ ਪਤਨੀ ਸੁਨੀਤਾ ਦੀ ਗੋਲ਼ੀਆਂ ਲੱਗਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : Lawrence Bishnoi Jail Interview Updates: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ 9 ਮਹੀਨਿਆਂ ਬਾਅਦ 2 FIR ਦਰਜ

ਇਹ ਵਾਰਦਾਤ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ ਅਤੇ ਹਮਲਾਵਰ ਤੇਜ਼ੀ ਨਾਲ ਫ਼ਰਾਰ ਹੋ ਗਿਆ। ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Chandigarh News: ਜ਼ੀ ਨਿਊਜ਼ ਆਪ੍ਰੇਸ਼ਨ ਦਵਾਈ ਦਾ ਅਸਰ; ਪ੍ਰਸ਼ਾਸਕ ਨੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਨੂੰ ਦਿੱਤੀ ਹਰੀ ਝੰਡੀ

 

Trending news