ਪੰਜਾਬ ਵਿਧਾਨ ਸਭਾ 2022 ਚੋਣਾਂ ਨੂੰ ਲੈ ਕੇ ਚੋਣ ਕਮੀਸ਼ਨਰ ਨੇ ਖਿੱਚੀਆ ਤਿਆਰੀਆਂ
Advertisement

ਪੰਜਾਬ ਵਿਧਾਨ ਸਭਾ 2022 ਚੋਣਾਂ ਨੂੰ ਲੈ ਕੇ ਚੋਣ ਕਮੀਸ਼ਨਰ ਨੇ ਖਿੱਚੀਆ ਤਿਆਰੀਆਂ

ਪੰਜਾਬ ਦੇ ਮੁੱਖ ਚੌਣ ਕਮੀਸ਼ਨਰ ਡਾ. ਐਸ ਕਰੂਣਾ ਰਾਜੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਦੇ ਸਬੰਧ ’ਚ ਗੱਲਬਾਤ ਕੀਤੀ। 

ਪੰਜਾਬ ਵਿਧਾਨ ਸਭਾ 2022 ਚੋਣਾਂ ਨੂੰ ਲੈ ਕੇ ਚੋਣ ਕਮੀਸ਼ਨਰ ਨੇ ਖਿੱਚੀਆ ਤਿਆਰੀਆਂ

ਚੰਡੀਗੜ੍ਹ: ਪੰਜਾਬ ਦੇ ਮੁੱਖ ਚੌਣ ਕਮੀਸ਼ਨਰ ਡਾ. ਐਸ ਕਰੂਣਾ ਰਾਜੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਦੇ ਸਬੰਧ ’ਚ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦੀ ਤਿਆਰੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ।

ਡਾ. ਐਸ ਕਰੂਣਾ ਰਾਜੂ ਨੇ ਦੱਸਿਆ ਕਿ ਟ੍ਰਾਂਸਪੋਰਟੇਸ਼ਨ ਅਤੇ ਸਟੋਰਜ, ਇਲੈਕਸ਼ਨ ਕਮੀਸ਼ਨ ਤੱਕ ਨਿਯਮਾਂ ਦੇ ਤਹਿਤ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੱਧਪ੍ਰਦੇਸ਼ ਤੋਂ ਈਵੀਐਮ ( EVM) ਮਸ਼ੀਨ ਆਉਣੀ ਹੈ ਜੋ ਕਿ ਬਹੁਤ ਹੀ ਸਖ਼ਤ ਸੁਰੱਖਿਆ ਹੇਠ ਆ ਰਹੀ ਹੈ, ਜਿਸ ਟਰੱਕ ਰਾਹੀ ਮਸ਼ੀਨ ਨੂੰ ਲੈ ਕੇ ਆਇਆ ਜਾਂਦਾ ਹੈ, ਉਸ ਨੂੰ ਜੀਪੀਐਸ (GPS) ਜਰੀਏ ਟ੍ਰੈਕ ਕੀਤਾ ਜਾਂਦਾ ਹੈ, ਜਿਸ ਜ਼ਿਲ੍ਹੇ ਤੋਂ ਮਸ਼ੀਨ ਆਉਂਦੀ ਹੈ ਉਸ ਜਿਲ੍ਹੇ ਦੇ ਡੀਸੀ ਅਤੇ ਐਸਐਸਪੀ ਨੂੰ ਇਸਦੀ ਜਾਣਕਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋ ਮਸ਼ੀਨ ਆ ਜਾਵੇਗੀ ਤਾਂ ਸਾਰੇ ਰਾਜਨੀਤੀਕ ਦਲਾਂ ਦੇ ਨੁਮਾਇੰਦੇ ਨੂੰ ਬੁਲਾਇਆ ਜਾਂਦਾ ਹੈ ਫਿਰ ਵੀਡੀਓਗ੍ਰਾਫੀ ਦੇ ਜਰੀਏ ਅਤੇ ਸੀਸੀਟੀਵੀ ਦੀ ਕੈਦ ’ਚ ਈਵੀਐਮ (EVM) , VVPAT ਨੂੰ ਸਖਤ ਸੁਰੱਖਿਆ ’ਚ ਰੱਖਿਆ ਜਾਵੇਗਾ।

ਚੋਣ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਵੀ ਪ੍ਰਿੰਸੀਪਲ ਹੈੱਲਥ ਸੈਕੇਟਰੀ ਨਾਲ ਗੱਲ ਹੋਈ ਹੈ। ਪੋਲਿੰਗ ਬੂਥ ਦੇ ਲਈ ਮਾਸਕ, ਸੈਨੇਟਾਈਜਰ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਕੋਵਿਡ ਕਾਰਨ ਵੋਟਰਾਂ ਦੀ ਗਿਣਤੀ ਨੂੰ ਵੀ ਘਟਾਇਆ ਗਿਆ ਹੈ।

ਡਾ. ਐਸ ਕਰੂਣਾ ਰਾਜੂ ਨੇ ਦੱਸਿਆ ਕਿ ਪੋਲਿੰਗ ਬੂਥ 24,689 ਹੋਣ ਦੀ ਸੰਭਵਾਨਾ ਹੈ ਜਾਂ ਫਿਰ ਇਸ ਤੋਂ ਜਿਆਦਾ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ 45,136 ਬੈਲਟ ਯੂਨੀਟਾਂ ਹਨ ਜਦਕਿ 24,442 ਕੰਟਰੋਲ ਯੂਨੀਟ ਹੈ। ਦੂਜੇ ਪਾਸੇ 16476 ਵੀਵੀਪੈਟ( VVPAT) ਹਨ, ਜਦਕਿ 21100 ਵੀਵੀਪੈਟ( VVPAT) ਹੋਰ ਮਿਲਣਗੇ।

Trending news